ਪੈਲੇਸ ਮਾਲਿਕ ਅਤੇ ਹੋਰ ਦੋਸ਼ੀਆਂ ਖਿਲਾਫ ਕੇਸ ਦਰਜ਼
ਰਘਵੀਰ ਹੈਪੀ/ ਅਦੀਸ਼ ਗੋਇਲ , ਬਰਨਾਲਾ 2 ਮਈ 2021
ਇੱਥੋਂ ਦੇ ਧਨੌਲਾ ਰੋਡ ਤੇ ਸਥਿਤ ਨਿਊ ਸਿਨੇਮੇ ਦੇ ਪਿਛਲੇ ਪਾਸੇ ਰੋਇਲ ਗਰੀਨ ਪੈਲੇਸ ਵਿੱਚ ਲੌਕਡਾਊਨ ਦੀਆਂ ਧੱਜੀਆਂ ਉੱਡਾ ਕੇ ਕੀਤੇ ਜਾ ਰਹੇ ਵਿਆਹ ਸਮਾਗਮ ਤੇ ਪੁਲਿਸ ਨੇ ਛਾਪਾ ਮਾਰ ਕੇ ਵਿਆਹ ਵਾਲਿਆਂ ਦੇ ਖੁਸ਼ੀਆਂ ਦੇ ਰੰਗ ਵਿੱਚ ਭੰਗ ਪਾ ਦਿੱਤਾ। ਪੁਲਿਸ ਨੇ ਮੈਰਿਜ ਪੈਲੇਸ ਮਾਲਿਕ ਸਮੇਤ ਹੋਰ ਦੋਸ਼ੀਆਂ ਖਿਲਾਫ ਕੇਸ ਵੀ ਦਰਜ਼ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਰੋਇਲ ਗਰੀਨ ਪੈਲੇਸ ਵਿੱਚ ਵਿਆਹ ਦਾ ਸਮਾਗਮ ਚੱਲ ਰਿਹਾ ਸੀ। ਵਿਆਹ ਸਮਾਗਮ ਵਿੱਚ ਨਿਸ਼ਚਿਤ ਸੰਖਿਆ ਤੋਂ ਵੱਧ ਇਕੱਠ ਕੀਤਾ ਹੋਇਆ ਸੀ। ਇਸ ਦੀ ਸੂਚਨਾ ਪੁਲਿਸ ਨੂੰ ਮਿਲ ਗਈ। ਪੁਲਿਸ ਪਾਰਟੀ ਨੇ ਚੱਲ ਰਹੇ ਵਿਆਹ ਸਮਾਰੋਹ ਤੇ ਛਾਪਾ ਮਾਰਿਆ
ਡੀ.ਐਸ.ਪੀ ਨੇ ਰਛਪਾਲ ਸਿੰਘ ਨੇ ਦੱਸਿਆ ਕਿ ,,
ਕਾਹਲੀ ਨਾਲ ਸੱਦੀ ਪ੍ਰੈਸ ਕਾਨਫਰੰਸ ਵਿੱਚ ਡੀਐਸਪੀ ਕਮਾਂਡ ਰਛਪਾਲ ਸਿੰਘ ਨੇ ਦੱਸਿਆ ਕਿ ਆਈ.ਟੀ.ਆਈ. ਚੌਕ ਬਰਨਾਲਾ ਵਿਖੇ ਮੌਜੂਦ ਪੁਲਿਸ ਪਾਰਟੀ ਨੂੰ ਮੁਖਬਰ ਖਾਸ ਨੇ ਅਲਿਹਦਗੀ ਵਿਚ ਇਤਲਾਹ ਦਿੱਤੀ ਕਿ ਧਨੌਲਾ ਰੋਡ ਬਰਨਾਲਾ ਤੇ ਲੱਕੜ ਆਰੇ ਵਾਲੀ ਗਲੀ ਵਿਚ ਰੋਇਲ ਗਰੀਨ ਪੈਲਿਸ ਵਿਚ ਅਸ਼ੋਕ ਕੁਮਾਰ ਪੁੱਤਰ ਸਾਧੂ ਰਾਮ ਵਾਸੀ ਕੇ.ਸੀ ਰੋਡ ਪਟੇਲ ਨਗਰ ਬਰਨਾਲਾ ਦੀ ਲੜਕੀ ਦਾ ਅਤੇ ਜਸਪਾਲ ਰਾਏ ਪੁੱਤਰ ਤੇਜ ਰਾਮ ਵਾਸੀ ਕੇ.ਸੀ ਰੋਡ ਗਲੀ ਨੰਬਰ 5 ਬਰਨਾਲਾ ਦੇ ਲੜਕੇ ਦਾ ਵਿਆਹ ਹੈ ਅਤੇ ਪੈਲੇਸ ਦੇ ਮਾਲਕ ਮਨਦੀਪ ਸਿੰਘ ਵਾਲੀਆ ਪੁੱਤਰ ਸੁਰਿੰਦਰ ਸਿੰਘ ਵਾਲੀਆ ਵਾਸੀ ਧਨੌਲਾ ਰੋਡ ਬਰਨਾਲਾ, ਸੁਪਰਵਾਇਜਰ ਰਾਧੇ ਸਿਆਮ ਪੁੱਤਰ ਸੋਹਣ ਲਾਲ ਵਾਸੀ ਜੀ.ਟੀ.ਬੀ ਨਗਰ ਗਲੀ ਨੰਬਰ 2 ਬਰਨਾਲਾ ਅਤੇ ਪੈਲਿਸ ਦੇ ਪ੍ਰਬੰਧਕ ਚੇਤਨ ਕੁਮਾਰ ਉਰਫ ਰੋਮੀ ਪੁੱਤਰ ਬਚਨ ਲਾਲ, ਸੰਜੀਵ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀਆਨ ਪਟੇਲ ਨਗਰ ਬਰਨਾਲਾ, ਬੂਟਾ ਸਿੰਘ ਵਾਸੀ ਵਿਕਾਸ ਨਗਰ ਬੈਂਕ ਸਾਇਡ ਜ਼ਿਲ੍ਹਾ ਕਚਿਹਰੀ ਬਰਨਾਲਾ, ਹਰਮੇਲ ਸਿੰਘ ਵਾਸੀ ਸਹਿਜੜਾ, ਸਟਾਲ ਵਾਲਾ ਵਿਨੋਦ ਕੁਮਾਰ ਪੁੱਤਰ ਸ੍ਰੀ ਚੰਦ ਸੀ ਮੰਡਲ ਵਾਸੀ ਸੇਖਾ ਰੋਡ ਗਲੀ ਨੰਬਰ 4 ਬਰਨਾਲਾ ਵੱਲੋਂ ਮਿਲਕੇ ਵਿਆਹ ਸਮਾਗਮ ਕੀਤਾ ਜਾ ਰਿਹਾ ਹੈ।
ਜੋ ਪੰਜਾਬ ਸਰਕਾਰ ਵੱਲੋਂ ਕੋਵਿਡ-19 ਨੂੰ ਮੱਦੇਨਜਰ ਰੱਖਦੇ ਹੋਏ, ਜਾਰੀ ਹੋਈਆਂ ਗਾਇਡ ਲਾਇਨਜ ਦੀ ਉਲੰਘਣਾ ਹੈ ਕਿਉਂਕਿ ਪੰਜਾਬ ਸਰਕਾਰ ਦੀਆਂ ਹਦਾਇਤ ਮੁਤਾਬਿਕ ਸਨੀਵਾਰ ਸਵੇਰੇ 5 ਏ.ਐਮ ਤੋਂ ਸੋਮਵਾਰ ਸਵੇਰੇ 5 ਏ.ਐਮ ਤੱਕ ਵੀਕਐਂਡ ਕਰਫਿਊ ਹੈ ਜਿਸ ਵਿਚ ਸਿਰਫ ਜਰੂਰੀ ਸੇਵਾਵਾਂ ਨੂੰ ਛੋਟ ਹੈ। ਜੋ ਬਿਨ੍ਹਾਂ ਪ੍ਰਮੀਸ਼ਨ ਦੇ ਪੈਲਿਸ ਵਿਚ ਵਿਆਹ ਸਮਾਗਮ ਕਰਕੇ ਕਰੋਨਾ ਮਹਾਮਾਰੀ ਫਲਾ ਰਹੇ ਹਨ। ਡੀਐਸਪੀ ਨੇ ਦੱਸਿਆ ਕਿ ਗਰੀਨ ਪੈਲਿਸ ਦੇ ਪ੍ਰਬੰਧਕ, ਸਟਾਲ ਵਾਲੋਂ ਵੱਲੋਂ ਪੈਲਿਸ ਵਿਚ ਵਿਆਹ ਸਮਾਗਮ ਕਰਵਾਉਣ ਵੀਕਲੈਂਡ ਕਰਫਿਊ ਦੀ ਉਲੰਘਣਾ ਅਤੇ ਮਾਨਯੋਗ ਜਿਲ੍ਹਾ ਮੈਜਿਸਟ੍ਰੇਟ ਬਰਨਾਲਾ ਦੀ ਪ੍ਰਮੀਸ਼ਨ ਤੋਂ ਬਿਨ੍ਹਾਂ ਅਜਿਹਾ ਕਾਰਜ ਕਰਨਾ ਜੁਰਮ 188, 120-ਬੀ IPC & 51 disaster Management act 2005 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।