ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ 18-45 ਉਮਰ ਵਰਗ ਲਈ 30 ਲੱਖ ਕੋਵੀਸ਼ੀਲਡ ਦੀਆਂ ਖੁਰਾਕਾਂ ਦੇ ਆਰਡਰ ਦੇਣ ਲਈ ਕਿਹਾ
ਬੀਟੀਐਨ, ਚੰਡੀਗੜ੍ਹ, 25 ਅਪ੍ਰੈਲ 2021
ਸੂਬੇ ਵਿਚ ਤੇਜੀ ਨਾਲ ਘਟ ਰਹੀ ਆਕਸੀਜਨ ਦੀ ਸਪਲਾਈ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਟੇ ਦੀ ਵੰਡ ਵਿਚ ਫੌਰੀ ਵਾਧਾ ਕਰਨ ਲਈ ਹੰਗਾਮੀ ਮਦਦ ਵਾਸਤੇ ਕੇਂਦਰੀ ਸਿਹਤ ਮੰਤਰੀ ਡਾ ਹਰਸ਼ਵਰਧਨ ਨੂੰ ਦੋ ਦਿਨਾਂ ਦੇ ਅੰਦਰ ਅੱਜ ਦੂਸਰੀ ਵਾਰ ਚਿੱਠੀ ਲਿਖੀ ਹੈ।
ਮੁੱਖ ਮੰਤਰੀ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਨਿਰਦੇਸ਼ ਦਿੱਤੇ ਕਿ ਭਾਰਤ ਸਰਕਾਰ ਕੋਲ ਜ਼ਰੂਰੀ ਸਪਲਾਈ ਲਈ ਪੈਰਵੀ ਕੀਤੀ ਜਾਵੇ ਅਤੇ ਦਿੱਲੀ ਅਤੇ ਹੋਰ ਸੂਬਿਆਂ ਤੋਂ ਮਰੀਜਾਂ ਦੀ ਗਿਣਤੀ ਵਧਣ ਅਤੇ ਸਥਿਤੀ ਦੀ ਗੰਭੀਰ ਨੂੰ ਦਰਸਾਉਂਦਿਆਂ ਮੈਡੀਕਲ ਆਕਸੀਜਨ ਵਧਾਉਣ ਦੀ ਮੰਗ ਉਠਾਈ ਜਾਵੇ । ਉਨ੍ਹਾਂ ਨੇ ਮੁੱਖ ਸਕੱਤਰ ਨੂੰ ਅੰਮ੍ਰਿਤਸਰ ਲਈ ਜ਼ਰੂਰੀ ਸਪਲਾਈ ਭੇਜਣ ਵਾਸਤੇ ਆਖਿਆ ਜਿੱਥੇ ਇਕ ਪ੍ਰਾਈਵੇਟ ਹਸਪਤਾਲ ਵਿਚ ਆਕਸੀਜਨ ਦੀ ਘਾਟ ਕਾਰਨ ਬੀਤੇ ਦਿਨ ਕੀਮਤੀ ਜਾਨਾਂ ਚਲੀਆਂ ਗਈਆਂ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ 18-45 ਉਮਰ ਵਰਗ ਲਈ 30 ਲੱਖ ਕੋਵੀਸ਼ੀਲਡ ਦੀਆਂ ਖੁਰਾਕਾਂ ਦੇ ਆਰਡਰ ਦੇਣ ਲਈ ਕਿਹਾ ਗਰੀਬਾਂ ਦੇ ਟੀਕਾਕਰਨ ਲਈ ਕੋਵਿਡ ਰਾਹਤ ਫੰਡ ਦੀ ਵਰਤੋਂ ਕਰਨ ਦੇ ਵੀ ਦਿੱਤੇ ਆਦੇਸ਼, ਈ.ਐਸ.ਆਈ.ਸੀ. ਤੇ ਉਸਾਰੂ ਵਰਕਰਜ਼ ਬੋਰਡ ਨੂੰ ਸਹਿਯੋਗ ਕਰਨ ਦੀ ਕੀਤੀ ਅਪੀਲ ਮੁੱਖ ਮੰਤਰੀ ਨੇ 45 ਸਾਲ ਤੋਂ ਵੱਧ ਵਾਲਿਆਂ ਦੇ ਟੀਕਾਕਰਨ ਲਈ ਕੋਈ ਵੀ ਸਮਝੌਤਾ ਨਾ ਕਰਨ ‘ਤੇ ਦਿੱਤਾ ਜ਼ੋਰ, ਸੂਬਾ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਮੌਜੂਦਾ ਲੋੜਾਂ ਪੂਰੀਆਂ ਕਰਨ ਲਈ ਤੁਰੰਤ 10 ਲੱਖ ਖੁਰਾਕਾਂ ਮੰਗ ਵੀ ਕੀੇਤੀ ਸੀ।