ਸਿੱਖਿਆ ਮੰਤਰੀ ਦੇ ਬਿਆਨ ਤੇ ਮੁਲਾਜਮਾਂ ਦਾ ਪਲਟਵਾਰ, ਕਿਹਾ ਪੈਨਸ਼ਨ ਦਾ ਹੱਕ ਖੋਹ ਕੇ ਮੁਲਾਜਮਾਂ ਦਾ ਬੁਢਾਪਾ ਰੋਲ ਰਹੀ ਸਰਕਾਰ

Advertisement
Spread information

ਸਿੱੱਖਿਆ ਮੰਤਰੀ ਵੱਲੋਂ ਮੁਲਾਜਮਾਂ ਦੀ ਸੇਵਾ ਮੁਕਤੀ ਬਾਅਦ ਸਮਾਜਿਕ ਸੁਰੱੱਖਿਆ ਦੇਣ ਤੇ ਉਠਾਏ ਸਵਾਲ ਨਿੰਦਣਯੋਗ

ਜੀ.ਟੀ.ਯੂ ਨੇ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਬੇਰੁਖੀ ਦੀ ਕੀਤੀ ਨਿੰਦਾ


ਹਰਿੰਦਰ ਨਿੱਕਾ , ਬਰਨਾਲਾ  28 ਮਾਰਚ 2021

       ਪੰਜਾਬ ਸਰਕਾਰ ਦੇ 4 ਸਾਲ ਪੂਰੇ ਹੋਣ ਤੇ ਇੱਕ ਟੀ ਵੀ ਚੈਨਲ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਪੰਜਾਬ ਦੇ ਸਿੱੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਮੁਲਾਜਮਾਂ ਨੂੰ ਰਿਟਾਇਰਮੈੰਟ ਤੋਂ ਬਾਅਦ ਪੈਨਸ਼ਨ ਦੇ ਰੂਪ ਵਿੱਚ ਦਿੱਤੀ ਜਾਂਦੀ ਸਮਾਜਿਕ ਸੁਰੱੱਖਿਆ ਤੇ ਸਵਾਲ ਉੱਠਾ ਕੇ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜਦੀ ਨਜ਼ਰ ਆ ਰਹੀ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਜਿਲ੍ਹਾ ਬਰਨਾਲਾ ਦੇ ਪ੍ਰਧਾਨ ਹਰਿੰਦਰ ਮੱਲ੍ਹੀਆਂ ਤੇ ਜਿਲ੍ਹਾ ਜਨਰਲ ਸਕੱਤਰ ਕੁਸ਼ਲ ਸਿੰਘੀ ਨੇ ਪੰਜਾਬ ਦੇ ਸਿੱਖਿਆ ਮੰਤਰੀ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਤੋਂ ਪੰਜਾਬ ਦੇ ਸਿੱੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਦੀ ਪੈਨਸ਼ਨ ਸਬੰਧੀ ਨੀਯਤ ਉਜਾਗਰ ਹੁੰਦੀ ਹੈ। ਜੇਕਰ ਯੋਗਤਾਵਾਂ ਪੂਰੀਆਂ ਕਰਨ ਵਾਲੇ ਬੇਰੁਜਗਾਰਾਂ ਨੂੰ ਰੁਜਗਾਰ ਦੇਰੀ ਨਾਲ ਦਿੱਤਾ ਜਾਂਦਾ ਹੈ ਤਾਂ ਇਸ ਲਈ ਪੰਜਾਬ ਦਾ ਬੇਰੁਜਗਾਰ ਨੌਜਵਾਨ ਦੋਸ਼ੀ ਨਹੀਂ, ਸਗੋਂ ਇਸ ਲਈ ਸਰਕਾਰਾਂ ਦੋਸ਼ੀ ਹਨ । ਜਿਹਨਾਂ ਪੰਜਾਬ ਦੇ ਨੌਜਵਾਨਾਂ ਲਈ ਰੁਜਗਾਰ ਦੇ ਮੌਕੇ ਪੈਦਾ ਨਹੀਂ ਕੀਤੇ, ਸਗੋਂ ਰੁਜ਼ਗਾਰ ਦੇਣ ਵਾਲੇ ਜਨਤਕ ਖੇਤਰ ਦੇ ਅਦਾਰਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ। ਜੱਥੇਬੰਦੀ ਦੇ ਆਗੂਆਂ ਅਮਰੀਕ ਸਿੰਘ ਭੱਦਲਵੱਡ, ਤੇਜਿੰਦਰ ਸਿੰਘ ਤੇਜੀ, ਜਗਤਾਰ ਸਿੰਘ ਪੱਤੀ, ਬਲਵੰਤ ਸਿੰਘ ਭੋਤਨਾ, ਏਕਮਪ੍ਰੀਤ ਸਿੰਘ ਭੋਤਨਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਦੋਗਲੀ ਨੀਤੀਆਂ ਕਾਰਨ ਹੀ ਇੱਕ ਵਾਰ ਚੁਣਿਆ ਵਿਧਾਇਕ ਸਹੁੰ ਚੁੱਕਦਿਆਂ ਹੀ ਪੈਨਸ਼ਨ ਦਾ ਹੱਕਦਾਰ ਹੋ ਜਾਂਦਾ ਹੈ। ਇਸੇ ਤਹਿਤ ਪੰਜਾਬ ਦੇ ਬਹੁਗਿਣਤੀ ਵਿਧਾਇਕ ਕਈ ਕਈ ਪੈਨਸ਼ਨਾਂ ਲੈ ਕੇ ਖਜ਼ਾਨੇ ਨੂੰ ਬੇਕਿਰਕੀ ਨਾਲ ਲੁੱਟ ਰਹੇ ਹਨ ਤੇ ਦੂਜੇ ਪਾਸੇ ਪੰਜਾਬ ਦੇ ਮੁਲਾਜ਼ਮਾਂ ਜੋ ਸਾਲਾਂ ਵੱਧੀ ਸੇਵਾ ਕਰਦੇ ਨੇ ਸੇਵਾ ਮੁਕਤੀ ਉਪਰੰਤ ਉਹਨਾਂ ਤੋਂ ਪੈਨਸ਼ਨ ਦਾ ਹੱਕ ਖੋਹ ਕੇ ਉਹਨਾਂ ਦਾ ਬੁਢਾਪਾ ਰੋਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਵਜ਼ੀਰਾਂ ਦੇ ਅਜਿਹੇ ਬੇਤੁਕੇ ਬਿਆਨ ਸਰਕਾਰ ਦਾ ਘਿਨਾਉਣਾ ਚਿਹਰਾ ਨੰਗਾ ਕਰ ਰਹੇ ਹਨ।

Advertisement
Advertisement
Advertisement
Advertisement
Advertisement
error: Content is protected !!