ਤਪਦਿਕ ਖਿਲਾਫ ਜਾਗਰੂਕ ਕਰਨ ਲਈ ਸੈਮੀਨਾਰ
ਰਵੀ ਸੈਣ , ਬਰਨਾਲਾ, 24 ਮਾਰਚ 2021
ਸਿਹਤ ਵਿਭਾਗ ਬਰਨਾਲਾ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਅਧੀਨ ਵਿਸ਼ਵ ਤਪਦਿਕ (ਟੀ.ਬੀ.) ਦਿਵਸ ਮੌਕੇ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ਵਿੱਚ ਕੋਵਿਡ-19 ਦੀਆਂ ਹਦਾਇਤਾਂ ਦੀਆਂ ਪਾਲਣਾ ਕਰਦੇ ਹੋਏ ਇਕ ਆਊਟਡੋਰ ਸੈਮੀਨਾਰ ਕਰਾਇਆ ਗਿਆ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਟੀ.ਬੀ. ਇਕ ਛੂਤ ਦੀ ਬਿਮਾਰੀ ਹੈ। ਇਹ ਬਿਮਾਰੀ ਟੀ.ਬੀ. ਦੇ ਮਰੀਜ਼ ਖੰਘਣ ਨਾਲ ਦੂਜੇ ਵਿਅਕਤੀ ਤੱਕ ਫੈਲਦੀ ਹੈ। ਇਸ ਲਈ ਟੀ.ਬੀ. ਦੇ ਮਰੀਜ ਨੂੰ ਆਪਣਾ ਮੂੰਹ ਢਕ ਕੇ ਰੱਖਣਾ ਚਾਹੀਦਾ ਹੈ।
ਡਾ. ਕਮਲਜੀਤ ਬਾਜਵਾ ਮੈਡੀਸਿਨ ਸਪੈਸ਼ਲਿਸਟ ਕਮ ਟੀ.ਬੀ. ਨੋਡਲ ਅਫਸਰ ਸਿਵਲ ਹਸਪਤਾਲ ਬਰਨਾਲਾ ਨੇ ਦੱਸਿਆ ਕਿ ਹੁਣ ਟੀ.ਬੀ. ਦਾ ਇਲਾਜ ਸੰਭਵ ਹੈ, ਜਿਸ ਲਈ ਸਮੇਂ ਸਿਰ ਰੋਗ ਦੀ ਪਹਿਚਾਣ ਹੋਣੀ ਜ਼ਰੂਰੀ ਹੈ।
ਹਰਜੀਤ ਸਿੰਘ ਜ਼ਿਲਾ ਬੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਸਰਕਾਰ ਦੀ ਤਰਫੋਂ ਟੀ.ਬੀ. ਦਾ ਇਲਾਜ ਡਾਟਸ ਪ੍ਰਣਾਲੀ ਰਾਹੀਂ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਅਤੇ ਟੀ.ਬੀ. ਦੇ ਮਰੀਜ਼ ਨੂੰ ਇਲਾਜ ਦੌਰਾਨ 500 ਰੁਪਏ ਪ੍ਰਤੀ ਮਹੀਨਾ ਖੁਰਾਕ ਲਈ ਵੀ ਦਿੱਤਾ ਜਾਂਦਾ ਹੈ। ਇਸ ਇਲਾਜ 6 ਮਹੀਨੇ ਤੋਂ 8 ਮਹੀਨੇ ਤੱਕ ਦਾ ਹੁੰਦਾ ਹੈ। ਸਿਹਤ ਵਿਭਾਗ ਵੱਲੋਂ ਡਾਟ ਸੈਂਟਰ ਹਰ ਪਿੰਡ ਅਤੇ ਸ਼ਹਿਰ ਵਿੱਚ ਖੋਲੇ ਗਏ ਹਨ, ਜਿੱਥੇ ਟੀ.ਬੀ. ਦੀ ਦਵਾਈ ਮੁਫਤ ਹੈ।
ਇਸ ਮੌਕੇ ਡਾ. ਰਜਿੰਦਰ ਸਿੰਗਲਾ ਜ਼ਿਲਾ ਟੀਕਾਕਰਣ ਅਫਸਰ, ਡਾ. ਤਪਿੰਦਰਜੋਤ ਕੌਸ਼ਲ ਐਸ.ਐਮ.ਓ. ਸਿਵਲ ਹਸਪਤਾਲ ਬਰਨਾਲਾ, ਹਰਸਿਮਰਨ ਜੀਤ ਸਿੰਘ, ਜੋਤੀ ਸ਼ਰਮਾ, ਸਖਵਿੰਦਰ ਸਿੰਘ ਅਰੁਣ ਕੁਮਾਰ ਤੇ ਆਸ਼ਾ ਵਰਕਰ ਹਾਜ਼ਰ ਸਨ।