ਕੇਜਰੀਵਾਲ ਦਾ ਕਿਸਾਨ ਮਹਾਂ ਸੰਮੇਲਨ ਤੇ ਬਾਘਾਪੁਰਾਣਾ ਪਹੁੰਚਣ ਦਾ ਆਮ ਲੋਕਾਂ ਨੂੰ ਹੈ ਬੇਸਬਰੀ ਨਾਲ ਇੰਤਜ਼ਾਰ – ਸੰਦੀਪ ਬੰਧੂ
ਬਲਵਿੰਦਰ ਪਾਲ ,ਪਟਿਆਲਾ 17 ਮਾਰਚ 2021
ਆਮ ਆਦਮੀ ਪਾਰਟੀ ਦੇ ਬਾਘਾਪੁਰਾਣਾ ਵਿਖੇ ਹੋਣ ਜਾ ਰਹੇ ਕਿਸਾਨ ਮਹਾਂ ਸੰਮੇਲਨ ਦੀ ਤਿਆਰੀਆਂ ਸੰਬੰਧੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਸੰਜੇ ਕਾਲੋਨੀ ਵਿਖੇ ਨੌਜਵਾਨਾਂ ਦੇ ਇਕ ਵੱਡੇ ਇਕੱਠ ਨਾਲ ਕਲ ਸ਼ਾਮ ਨੂੰ ਹੋਈ। ਇਸ ਮੀਟਿੰਗ ਵਿੱਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸੰਮੇਲਨ ਤੇ ਜਾਣ ਲਈ ਪ੍ਰੇਰਿਤ ਕਰਨ ਲਈ ਪਾਰਟੀ ਦੇ ਸਾਬਕਾ ਮੀਡੀਆ ਇੰਚਾਰਜ ਸੰਦੀਪ ਬੰਧੂ ਆਪਣੀ ਟੀਮ ਨਾਲ ਪਹੁੰਚੇ।
ਪ੍ਰੈਸ ਨੋਟ ਜਾਰੀ ਕਰਦਿਆਂ ਸੰਦੀਪ ਬੰਧੂ ਸਾਬਕਾ ਮੀਡੀਆ ਇੰਚਾਰਜ ਨੇ ਕਿਹਾ ਕਿ ਪਿਛਲੇ ਲੰਬੇ ਸਮੇ ਤੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਦੇ ਕਾਲੇ ਕਾਨੂੰਨਾਂ ਖ਼ਿਲਾਫ ਦਿੱਲੀ ਦੇ ਬਾਰਡਰਾਂ ਤੇ ਮੋਰਚੇ ਲਗਾਕੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਅਤੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਜੀ ਪਾਰਟੀ ਵੱਲੋਂ ਕਰਵਾਏ ਜਾ ਰਹੇ ਕਿਸਾਨ ਮਹਾਂ ਸੰਮੇਲਨ ਨੂੰ ਸੰਬੋਧਨ ਕਰਨ ਲਈ ਆਉਣ ਵਾਲੀ 21 ਮਾਰਚ, ਦਿਨ ਐਤਵਾਰ ਠੀਕ ਸਵੇਰੇ 11-00 ਵਜੇ, ਦਾਣਾ ਮੰਡੀ ਬਾਘਾਪੁਰਾਣਾ, ਵਿਖੇ ਪਹੁੰਚ ਰਹੇ ਹਨ। ਉਹਨਾਂ ਨੇ ਕਿਹਾ ਕਿ ਇਸ ਸਮੇ ਪੂਰੇ ਦੇਸ਼ ਵਿੱਚ ਮਾਹੌਲ ਭਾਜਪਾ ਦੀ ਮੋਦੀ ਸਰਕਾਰ ਅਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਵਿੱਚ ਸਾਥ ਦੇਣ ਵਾਲੀਆਂ ਪਾਰਟੀਆ ਦੇ ਖਿਲਾਫ ਹੈ । ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਹੱਕ ਵਿੱਚ ਡਟ ਕੇ ਖੜੀ ਹੈ। ਇਸ ਸਮੇਂ ਪੰਜਾਬ ਹੀ ਨਹੀਂ ਸਗੋਂ ਸਾਰੇ ਦੇਸ਼ ਵਿੱਚ ਹਰ ਵਰਗ ਮੋਦੀ ਸਰਕਾਰ ਤੋਂ ਬੇਹੱਦ ਦੁਖੀ ਹੋਇਆ ਪਿਆ ਹੈ। ਦੇਸ਼ ਵਿੱਚ ਮਹਿੰਗਾਈ ਬਹੁਤ ਤੇਜ਼ੀ ਨਾਲ ਲਗਾਤਾਰ ਵੱਧ ਰਹੀ ਹੈ। ਹਰ ਚੀਜ਼ ਦੀਆਂ ਕੀਮਤਾਂ ਆਸਮਾਨ ਨੂੰ ਹੱਥ ਲਗਾ ਰਹੀਆਂ ਹਨ। ਆਮ ਲੋਕਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਹੈ। ਮੋਦੀ ਸਰਕਾਰ ਵੱਲੋਂ ਦੇਸ਼ ਦੇ ਵੱਡੇ ਵਪਾਰਿਕ ਘਰਾਨਿਆਂ ਨੂੰ ਲਗਾਤਾਰ ਸਰਕਾਰੀ ਉਪਕ੍ਰਮ ਲਗਾਤਾਰ ਵੇਚੇ ਜਾ ਰਹੇ ਹਨ। ਆਮ ਲੋਕਾਂ ਵਿੱਚ ਮੋਦੀ ਸਰਕਾਰ ਪ੍ਰਤੀ ਗੁੱਸਾ ਲਗਾਤਾਰ ਵੱਧਦਾ ਜਾ ਰਿਹਾ ਹੈ।
ਸੰਦੀਪ ਬੰਧੂ ਨੇ ਕਿਹਾ ਕਿ ਪੂਰੇ ਦੇਸ਼ ਹੀ ਨਹੀਂ, ਸਗੋਂ ਪੂਰੀ ਦੁਨੀਆ ਵਿੱਚ ਕੇਜਰੀਵਾਲ ਦੀ ਦਿੱਲੀ ਸਰਕਾਰ ਦੇ ਕੀਤੇ ਚੰਗੇ ਕੰਮਾਂ ਦੀ ਚਰਚਾ ਹੋ ਰਹੀ, ਪੰਜਾਬ ਦੇ ਲੋਕ ਵੀ ਬੇਸਬਰੀ ਨਾਲ ਆਮ ਆਦਮੀ ਪਾਰਟੀ ਦੀ 2022 ਵਿੱਚ ਸਰਕਾਰ ਬਣਾਉਣ ਲਈ ਸਮੇਂ ਦਾ ਇੰਤਜ਼ਾਰ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਬਾਘਾਪੁਰਾਣਾ ਕਿਸਾਨ ਮਹਾਂ ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਪਟਿਆਲਾ ਸ਼ਹਿਰ ਦੇ ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਆਪਣੇ ਸਾਥੀਆਂ ਸਮੇਤ ਪਟਿਆਲਾ ਸ਼ਹਿਰ ਤੋਂ ਬੱਸਾਂ ਅਤੇ ਕਾਰਾਂ ਦਾ ਇਕ ਵੱਡਾ ਕਾਫਿਲਾ ਲੈਕੇ ਬਾਘਾਪੁਰਾਣਾ ਦੇ ਕਿਸਾਨ ਮਹਾਂ ਸੰਮੇਲਨ ਵਿੱਚ ਸ਼ਾਮਿਲ ਹੋਣਗੇ।
ਇਸ ਮੀਟਿੰਗ ਮੌਕੇ ਗੋਲੂ ਰਾਜਪੂਤ, ਸੰਨੀ ਡਾਬੀ, ਲੱਕੀ ਪਟਿਆਲਵੀ, ਵਰਿੰਦਰ ਸਿੰਘ, ਗੁਰਪ੍ਰੀਤ ਗੁਰੀ, ਇੰਦਰ, ਸਾਗਰ, ਸੁਮਿਤ ਘਈ, ਕਮਲ ਕੁਮਾਰ, ਪਵਨ ਡਾਬੀ, ਹਨੀ, ਧੀਰਜ਼ ਕੁਮਾਰ ਨੋਨੀ, ਯੂਸ਼ਫ ਰਹਿਮਾਨ, ਪਿੰਟੂ ਫਲਾਵਰ, ਇੰਦਰ, ਜੋਗਿੰਦਰ ਖੱਤਰੀ, ਅਮਨ ਕੁਮਾਰ, ਪੰਕਜ ਕੁਮਾਰ, ਵਿਨੈ ਕੁਮਾਰ, ਮੋਗਲੀ, ਅਸ਼ੋਕ ਕੁਮਾਰ, ਸਿਤਾਰਾ, ਦੀਪਕ, ਰਿਸ਼ੀ, ਸੁਮਿਤ ਟਿਕੇਜਾ, ਮਨੀ, ਨੀਰਜ਼ ਕੁਮਾਰ, ਚੰਚਲ, ਸੰਨੀ ਕੁਮਾਰ, ਸਾਗਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੰਲਟੀਅਰ ਹਾਜ਼ਰ ਸਨ।