ਰਘਵੀਰ ਹੈਪੀ , ਬਰਨਾਲਾ, 16 ਮਾਰਚ 2021
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋਂ ਡਾ. ਚਰਨਜੀਤ ਸਿੰਘ ਕੈਂਥ ਮੁੱਖ ਖੇਤੀਬਾੜੀ ਅਫਸਰ ਦੀ ਪ੍ਰਧਾਨਗੀ ਹੇਠ ਪੈਸਟੀਸਾਈਡ ਡੀਲਰਾਂ ਦੀ ਮੀਟਿੰਗ ਕੀਤੀ ਗਈ। ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਪੈਸਟੀਸਾਈਡ ਡੀਲਰਾਂ ਨੂੰ ਕਿਹਾ ਕਿ ਕਪਾਹ ਤੇ ਹੋਰ ਫਸਲਾਂ ਲਈ ਪੀ.ਏ.ਯੂ ਲੁਧਿਆਣਾ ਵੱਲੋਂ ਸ਼ਿਫਾਰਿਸ਼ ਕੀਤੀਆਂ ਬੀਜਾਂ ਦੀਆਂ ਕਿਸਮਾਂ, ਕੀੜੇਮਾਰ/ਨਦੀਨਨਾਸ਼ਕ ਦਵਾਈਆਂ ਅਤੇ ਖਾਦਾਂ ਹੀ ਕਿਸਾਨਾਂ ਨੂੰ ਦਿੱਤੀਆਂ ਜਾਣ ਅਤੇ ਜਦੋਂ ਵੀ ਕੋਈ ਕਿਸਾਨ ਕੋਈ ਬੀਜ, ਖਾਦ, ਕੀੜੇਮਾਰ/ਨਦੀਨ ਨਾਸ਼ਕ ਦਵਾਈਆਂ ਦੀ ਖਰੀਦ ਕਰਦਾ ਹੈ ਤਾਂ ਡੀਲਰ ਵੱਲੋਂ ਕਿਸਾਨ ਨੂੰ ਉਸਦਾ ਪੱਕਾ ਬਿੱਲ ਦਿੱਤਾ ਜਾਵੇ । ਮੀਟਿੰਗ ਦੌਰਾਨ ਪੈਸਟੀਸਾਈਡ ਡੀਲਰਜ਼ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਗੋਕਲ ਪ੍ਰਕਾਸ਼ ਗੁਪਤਾ ਨੇ ਕਿਹਾ ਕਿ ਉਹ ਪਹਿਲਾਂ ਵੀ ਪੀ.ਏ.ਯੂ ਦੀਆਂ ਸ਼ਿਫਾਰਿਸ਼ ਅਨੁਸਾਰ ਹੀ ਕਿਸਾਨਾਂ ਨੂੰ ਖਾਦ, ਬੀਜ ਤੇ ਪੈਸਟੀਸਾਈਡ ਦਿੰਦੇ ਹਨ ਅਤੇ ਭਵਿੱਖ ਵਿੱਚ ਵੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਆਦੇਸ਼ ਅਨੁਸਾਰ ਹੀ ਚਲਣਗੇ ਅਤੇ ਸਹਿਯੋਗ ਦੇਣਗੇ। ਇਸ ਮੌਕੇ ਡਾ. ਗੁਰਚਰਨ ਸਿੰਘ ਏ ਡੀ ਓ(ਇਨਫੋ), ਸੰਦੀਪ ਅਰੋੜਾ (ਜਰਨਲ ਸਕੱਤਰ) ਮੋਹਿਤ ਬਾਂਸਲ, ਰੇਵਤੀ ਸਰਮਾਂ,ਕੁਲਦੀਪ ਸਿੰਗਲਾ,ਭੀਸ਼ਮ ਕੁਮਾਰ, ਚੇਤਨ ਪ੍ਰਕਾਸ਼ ਸਰਮਾਂ, ਪਰਦੀਪ ਗਰਗ, ਭੋਲਾ ਅਰੋੜਾ ਆਦਿ ਹਾਜ਼ਰ ਸਨ।