ਮਜਬੂਰੀ ਵੱਸ ਆਪਣੀ ਜਰਮਨੀ ਨੂੰ ਅਲਵਿਦਾ ਕਹਿਣ ਵੇਲੇ ਬਾਵਾ ਬਲਵੰਤ ਵੱਲੋਂ ਤੇਰੇ ਵਾਰੇ ਲਿਖੇ ਕੁੱਝ ਲਫ਼ਜ਼ ਤੇਰੀ ਯਾਦ ਵਿੱਚ,,,
ਜਰਮਨੀ, ਹੇ ਜਰਮਨੀ: ਜਾਂਦਾ ਹਾਂ ਮੈਂ:
ਤੇਰੇ ਰਾਹ ਤੋਂ ਆਪਣੇ ਰਾਹ ਜਾਂਦਾ ਹਾਂ ਮੈਂ।
ਜੋ ਮੇਰੀ ਮਿਹਨਤ ਨੇ ਕੀਤਾ ਸੀ ਤਿਆਰ
ਸਾਰੀ ਦੁਨੀਆਂ ਦੇ ਲਈ
ਬੰਦ ਉਹ ਰਸਤਾ ਐ ਹੁਣ ਮੇਰੇ ਲਈ!
ਏਸ ਕਾਰਾਗਾਰ ‘ਚ ਜਾਂਦਾ ਹਾਂ ਮੈਂ।
ਨਾਜੀਆਂ ਦੀ ਚਾਰ-ਦੀਵਾਰੀ ਲਈ
ਮੇਰੇ ਤਜਰਬੇ,ਇਲਮ ਮੇਰਾ ਨਹੀਂ।
ਮੈਂ ਨਹੀਂ ਰੱਖਦਾ ਕੋਈ ਕੰਜੂਸ ਦਿਲ,
ਮੈਂ ਨਹੀਂ ਰੱਖਦਾ ਕੋਈ ਮੁਰਦਾ ਦਿਮਾਗ਼;
ਜਾਲ ਤੋਂ ਆਜ਼ਾਦ ਰੱਖਦਾਂ ਹਾਂ ਜ਼ਮੀਰ,
ਕੌਮ ਦਾ ਇਹ ਹਾਲ,
ਜਾਂ ਮੁਲਕਾਂ ਦਾ ਜਾਲ,
ਰੋਹਬ ਦੇ ਜਾਇਆਂ ‘ਚ ਨਹੀਂ ਰਹਿ ਸਕਦੇ ਮੇਰੇ ਖਿਆਲ।
ਇਲਮ ਮੇਰਾ ਸਾਰੀ ਦੁਨੀਆਂ ਦੇ ਲਈ।
ਇਲਮ ਮੇਰਾ ਸਾਰੀ ਦੁਨੀਆਂ ਦੇ ਲਈ।
ਅਸਲੀਅਤ ਬਦਲੇ, ਸਚਾਈ ਦੇ ਲਈ।
ਜਰਮਨੀ, ਹੇ ਜਰਮਨੀ, ਜਾਂਦਾ ਹਾਂ ਮੈਂ।
ਹੱਕ ਦੇ ਸੀਨੇ ਤੇ ਨੱਚਦੇ ਨੇ ਫ਼ਰੇਬ
ਸੈਂਕੜੇ ਖ਼ੰਜਰ ਲਈ,
ਪੱਥਰਾਂ ਤੇ ਪੈ ਰਿਹਾ ਐ ਗਰਮ ਖੂਨ
ਉਸ ਤੇ ਨਾ ਕੁੱਝ ਅਸਰ, ਨਾ ਕੁੱਝ ਇਸਦਾ ਫ਼ਲ।
ਰਾਖ ਵਿੱਚ ਇਨਸਾਫ਼ ਹੈ ਰੁਲਦਾ ਪਿਆ
ਫੋਜੀਆਂ ਦੇ ਤੇ ਬੂਟਾਂ ਦਾ ਸੋਰ
ਦੱਬ ਰਿਹਾ ਹੈ ਉਸਦੀ ਹਰ ਚੀਖ਼ ਨੂੰ;
ਕਹਿਣ ਦੀ ਜਿਸ ਥਾਂ ਅਜ਼ਾਦੀ ਤਕ ਨਹੀਂ
ਕਲਮ ਦਾ ਜਿਸ-ਕਲਮ ਹੈ ਜਿਸਦਾ ਹੁਕਮ;
ਫੇਰ ਹੈ ਜਿਸਦਾ ਕਾਨੂੰਨ
ਅਪਣੀ ਮਰਜ਼ੀ,
ਅਪਣੀ ਤਾਕਤ,
ਆਪਣੀ ਤੇਗ;
ਸੈਂਕੜੇ ਜੀਵਨ-ਕਲਾਕਾਰਾਂ ਦੀ ਮੌਤ
ਖੇਡ ਹੈ ਜਿਸ ਦੇਸ਼ ਵਿਚ,
ਉਸ ‘ਚ ਰਹਿਣਾ ਹੈ ਹਰਾਮ ।