L B S ਕਾਲਜ਼ ਮੂਹਰੇ ਵਿਦਿਆਰਥਣਾਂ ਨੇ ਸੜ੍ਹਕ ਜਾਮ ਕਰਕੇ ਲਾਇਆ ਧਰਨਾ

Advertisement
Spread information

ਰਘਬੀਰ ਹੈਪੀ/ ਰਵੀ ਸੈਣ , ਬਰਨਾਲਾ 15 ਮਾਰਚ 2021 

            ਸ੍ਰੀ ਲਾਲ ਬਹਾਦਰ ਸ਼ਾਸ਼ਤਰੀ ਆਰੀਆ ਮਹਿਲਾ ਕਾਲਜ਼ ਬਰਨਾਲਾ ਦੀਆਂ ਵਿਦਿਆਰਥਣਾਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਕਾਲਜ਼ ਦੀ ਪ੍ਰਬੰਧਕ ਕਮੇਟੀ ਦੇ ਵਿਰੁੱਧ ਕਾਲਜ਼ ਦੇ ਸਾਹਮਣੇ ਟ੍ਰੈਫਿਕ ਜਾਮ ਕਰਕੇ ਰੋਸ ਧਰਨਾ ਲਾ ਲਿਆ । ਪ੍ਰਦਰਸ਼ਨਕਾਰੀ ਵਿਦਿਆਰਥਣਾਂ ਪ੍ਰਬੰਧਕ ਕਮੇਟੀ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕਰ ਰਹੀਆਂ ਹਨ। ਪ੍ਰਦਰਸ਼ਨਕਾਰੀਆਂ ਨੂੰ ਕਾਲਜ਼ ਦੀ ਪ੍ਰਿੰਸੀਪਲ ਨੇ ਗੱਲਬਾਤ ਲਈ ਬੁਲਾ ਲਿਆ ਹੈ। ਪ੍ਰਦਰਸ਼ਨਕਾਰੀ ਫੀਸਾਂ ਮੁਆਫ ਕਰਵਾਉਣ ਲਈ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਅਨੁਸੂਚਿਤ ਵਰਗਾਂ ਦੇ ਵਿਦਆਰਥੀਆਂ ਦੀ ਫੀਸ ਮੁਆਫ ਕੀਤੀ ਗਈ ਹੈ। ਪਰੰਤੂ ਕਾਲਜ ਵਾਲੇ ਉਨਾਂ ਤੋਂ ਹਰ ਸਾਲ 2500 ਰੁਪਏ ਸਕਿਉਰਟੀ ਫੀਸ ਦੇ ਨਾਮ ਤੇ ਵਸੂਲ ਕਰ ਰਹੇ ਹਨ। ਜਦੋਂ ਕਿ ਦਾਖਿਲਾ ਫਾਰਮ ਤੇ ਸਿਰਫ 120 ਰੁਪਏ ਫੀਸ ਹੀ ਲਿਖੀ ਹੁੰਦੀ ਹੈ। ਜਦੋਂ ਕਿ ਬਾਕੀ ਸਕਿਉਰਟੀ ਫੀਸ ਦੇ ਨਾਮ ਤੇ ਵਸੂਲੀ ਜਾ ਰਹੀ ਫੀਸ ਨੂੰ ਯੂਨੀਵਰਸਿਟੀ ਵਾਲੇ ਮੰਣਨ ਲਈ ਤਿਆਰ ਨਹੀਂ। ਉਨਾਂ ਕਿਹਾ ਕਿ ਸਰਕਾਰ ਨੇ ਹੁਣ ਕਾਫੀ ਸਮੇਂ ਬਾਅਦ ਉਨਾਂ ਦੀ ਸਕਾਲਿਰਸ਼ਿਪ ਕਰੀਬ 7900 ਰੁਪਏ ਪ੍ਰਤੀ ਵਿਦਿਆਰਥੀ ਭੇਜੀ ਹੈ। ਸਰਕਾਰ ਦੀਆਂ ਹਦਾਇਤਾਂ ਹਨ ਕਿ ਸਕਾਲਰਸ਼ਿਪ ਦਾ 40 ਪ੍ਰਤੀਸ਼ਤ ਹਿੱਸਾ ਕਾਲਜ ਨੂੰ ਦਿੱਤਾ ਜਾਵੇ। ਪਰੰਤੂ ਕਾਲਜ ਵਾਲੇ ਪੂਰੀ ਸਕਾਲਰਸ਼ਿਪ ਹੀ ਜਮ੍ਹਾ ਕਰਵਾਉਣ ਲਈ ਵਿਦਿਆਰਥੀਆਂ ਤੇ ਦਬਾਅ ਪਾ ਰਹੇ ਹਨ। ਉਨਾਂ ਕਿਹਾ ਕਿ ਕਾਲਜ ਪ੍ਰਿੰਸੀਪਲ ਤੇ ਪ੍ਰਬੰਧਕ ਕਮੇਟੀ ਵਿਦਿਆਰਥੀਆਂ ਦੀ ਅਵਾਜ ਦਬਾਉਣ ਲਈ ਵਿਦਿਆਰਥੀਆਂ ਨੂੰ ਕਾਲਜ ਵਿੱਚੋਂ ਕੱਢ ਦੇਣ ਦੀਆਂ ਧਮਕੀਆਂ ਦੇ ਰਹੇ ਹਨ। ਉਨਾਂ ਕਿਹਾ ਕਿ ਜੇਕਰ ਕਾਲਜ ਵਾਲਿਆਂ ਨੇ ਉਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਹਿਹ ਰੋਸ ਧਰਨਾ ਲਗਾਤਾਰ ਜਾਰੀ ਰਹੇਗਾ। ਉਨਾਂ ਕਿਹਾ ਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਵਫਦ ਜਲਦ ਹੀ ਐਸ.ਡੀ.ਐਮ ਬਰਨਾਲਾ ਨੂੰ ਮਿਲ ਕੇ ਕਾਲਜ ਵਾਲਿਆਂ ਦੀਆਂ ਦਲਿਤ ਵਿਦਿਆਰਥੀਆਂ ਤੇ ਕੀਤੀਆਂ ਜਾ ਰਹੀਆਂ ਵਧੀਕੀਆਂ ਦੀ ਜਾਣਕਾਰੀ ਦੇਵੇਗਾ। ਉੱਧਰ ਕਾਲਜ ਦੀ ਪ੍ਰਿੰਸੀਪਲ ਡਾ. ਨੀਲਮ ਸ਼ਰਮਾ ਨੇ ਕਿਹਾ ਕਿ ਕਾਲਜ ਵੱਲੋਂ ਵਿਦਿਆਰਥਣਾਂ ਨੂੰ ਕਾਫੀ ਸਮਝਾਇਆ ਗਿਆ ਹੈ ਕਿ ਕਾਲਜ ਕੋਈ ਫੀਸ ਦਲਿਤ ਵਰਗ ਦੀਆਂ ਵਿੱਦਿਆਰਥਣਾਂ ਤੋਂ ਨਹੀਂ ਲੈ ਰਿਹਾ। ਉਨਾਂ ਦੀ ਫੀਸ ਸਰਕਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਤੌਰ ਤੇ ਦਿੰਦੀ ਹੈ। ਪਹਿਲਾ ਸਰਕਾਰ ਸਕਾਲਰਸ਼ਿਪ ਸਿੱਧਾ ਕਾਲਜ ਕੋਲ ਭੇਜਦੀ ਸੀ। ਪਰੰਤੂ ਇਸ ਵਾਰ ਸਰਕਾਰ ਨੇ ਵਿਦਿਆਰਥੀਆਂ ਦੀ ਸਕਾਲਰਸ਼ਿਪ ਸਿੱਧੇ ਉਨਾਂ ਦੇ ਖਾਤੇ ਵਿੱਚ ਭੇਜ ਦਿੱਤੀ ਹੈ। ਪਰੰਤੂ ਵਿਦਿਆਰਥੀ ਸਕਾਲਰਸ਼ਿਪ ਨੂੰ ਵਜੀਫਾ ਹੀ ਸਸਝ ਰਹੇ ਹਨ। ਜਿਸ ਕਾਰਨ ਉਹ ਇਹ ਗਲਤ ਪ੍ਰਚਾਰ ਕਰ ਰਹੇ ਹਨ ਕਿ ਕਾਲਜ ਦਲਿਤ ਵਿਦਿਆਰਥਣਾਂ ਤੋਂ ਫੀਸਾਂ ਮੰਗ ਰਿਹਾ ਹੈ। ਉਨਾਂ ਸਵਾਲ ਕੀਤਾ ਕਿ ਕਾਲਜ ਤਾਂ ਵਿਦਿਆਰਥਣਾਂ ਦੇ ਖਾਤੇ ਵਿੱਚ ਫੀਸ ਦੇ ਤੌਰ ਤੇ ਭੇਜੀ ਸਕਾਲਰਸ਼ਿਪ  ਦੀ ਹੀ ਮੰਗ ਕਰ ਰਿਹਾ ਹੈ। ਅਜਿਹਾ ਕਰਨਾ ਕਾਲਜਾਂ ਦਾ ਹੱਕ ਵੀ ਹੈ। ਯੂਨੀਵਰਸਿਟੀ ਨੇ ਵੀ ਬਕਾਇਦਾ ਕਾਲਜ ਨੂੰ ਲਿਖਤੀ ਪੱਤਰ ਭੇਜਕੇ ਦੱਸਿਆ ਹੈ ਕਿ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਉਨਾਂ ਦੇ ਖਾਤੇ ਵਿੱਚ ਭੇਜੀ ਜਾ ਚੁੱਕੀ ਹੈ। ਇਸ ਲਈ ਵਿਦਿਆਰਥਣਾਂ ਤੋਂ ਉਹ ਫੀਸ ਦੇ ਤੌਰ ਦੇ ਭਰਵਾਈ ਜਾ ਸਕਦੀ ਹੈ। ਪ੍ਰਿੰਸੀਪਲ ਨੇ ਕਿਹਾ ਕਿ ਜੇਕਰ ਕਿਸੇ ਵਿਦਿਆਰਥਣ ਤੋਂ ਸਕਿਊਰਟੀ ਫੀਸ ਜਿਆਦਾ ਲਈ ਹੋਈ ਹੈ, ਉਹ ਉਸ ਨੂੰ ਫੀਸ ਵਿੱਚ ਐਡਜੈਸਟ ਕਰਨ ਲਈ ਤਿਆਰ ਹਨ।

Advertisement
Advertisement
Advertisement
Advertisement
Advertisement
Advertisement
error: Content is protected !!