ਨੌਜਵਾਨਾਂ ਨੂੰ ਸਮਾਜ ਭਲਾਈ ਦੇ ਕੰਮਾਂ ਵਿੱਚ ਅੱਗੇ ਆਉਣ ਦਾ ਸੱਦਾ
ਰਵੀ ਸੈਣ , ਬਰਨਾਲਾ, 14 ਮਾਰਚ 2021
ਨਹਿਰੂ ਯੁਵਾ ਕੇਦਰ ਬਰਨਾਲਾ ਦੇ ਜ਼ਿਲਾ ਯੂਥ ਅਫਸਰ ਓਮਕਾਰ ਸੁਆਮੀ ਦੀ ਅਗਵਾਈ ਹੇਠ ਨਹਿਰੂ ਕੇਦਰ ਬਰਨਾਲਾ ਦਫਤਰ ਵਿੱਚ ਯੂਥ ਪਾਰਲੀਮੈਂਟ ਪ੍ਰੋਗਰਾਮ ਕਰਾਇਆ ਗਿਆ। ਇਸ ਪ੍ਰੋਗਰਾਮ ਵਿੱਚ ਨੌਜਵਾਨਾਂ ਨੇ ਵਧ ਚੜ ਕੇ ਹਿੱਸਾ ਲਿਆ।
ਇਸ ਵਿੱਚ ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਵਿਜੈ ਭਾਸਕਰ ਅਤੇ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਸਾਬਕਾ ਜ਼ਿਲਾ ਯੂਥ ਅਫਸਰ ਪਰਮਜੀਤ ਸੋਹਲ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਇਸ ਮੌਕੇ ਯੂਥ ਵਲੰਟੀਅਰ ਬਲਵੀਰ ਸਿੰਘ, ਵਲਜੋਤ ਤਾਜੋਕੇ, ਸੰਦੀਪ ਸਿੰਘ ਭਦੌੜ, ਸਤਨਾਮ ਸਿੰਘ ਨਾਈਵਾਲਾ, ਦਪਿੰਦਰ ਧਨੌਲਾ, ਸੁਸ਼ਮਾਵਤੀ ਬਰਨਾਲਾ, ਲਵਪ੍ਰੀਤ ਸ਼ਰਮਾ ਹਰੀਗੜ, ਇਕਬਾਲ ਸਿੰਘ, ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਪੱਖੋਂ ਕਲਾਂ, ਕੁਲਦੀਪ ਰਾਮ, ਗੁਰਮੇਲ ਰਾਮ ਗੇਲੀ ਰੰਜਨੀ ਅਤੇ ਵੱਖ-ਵੱਖ ਪਿੰਡਾਂ ਦੇ ਕਲੱਬ ਪ੍ਰਧਾਨਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ।