ਗੁਰਸੇਵਕ ਸਿੰਘ ਸਹੋਤਾ, ਮਿੱਠੂ ਮੁਹੰਮਦ , ਮਹਿਲ ਕਲਾਂ 6 ਮਾਰਚ 2021
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਗਏ ਐਲਾਨ ਮੁਤਾਬਕ 8 ਮਾਰਚ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਹਰ ਇਕ ਵਿਧਾਨ ਸਭਾ ਹਲਕੇ ਵਿਚ ਲੋਕਾਂ ਦੇ ਭੱਖਦੇ ਮੁੱਦਿਆਂ ਨੂੰ ਲੈ ਕੇ “ਜਵਾਬ ਮੰਗਦਾ ਪੰਜਾਬ” ਤਹਿਤ ਰੋਸ ਧਰਨੇ ਦਿੱਤੇ ਜਾਣੇ ਹਨ। ਇਸ ਸੰਬੰਧੀ ਸੋ੍ਮਣੀ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਜਗਸੀਰ ਸਿੰਘ ਬਰਨਾਲਾ ਨੇ ਅਕਾਲੀ ਵਰਕਰਾਂ ਤੇ ਆਗੂ ਨਾਲ ਭਰਵੀ ਮੀਟਿੰਗ ਕੀਤੀ ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਆਗੂ ਜਗਸੀਰ ਸਿੰਘ ਬਰਨਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਦੇ ਸਾਰੇ ਹਲਕਿਆਂ ‘ਚ ਮੰਗਾਂ ਜਿਵੇਂ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ ਵਾਪਸ ਕਰਵਾਉਣ ਲਈ, ਬਿਜਲੀ ਦੇ ਬਿੱਲਾਂ ਵਿਚ ਵਾਧਾ ਵਾਪਸ ਕਰਵਾਉਣ, ਖੇਤੀ ਸੰਬੰਧੀ ਕਾਲੇ ਕਾਨੂੰਨ ਵਾਪਸ ਕਰਨ, ਵੱਧ ਰਹੀ ਮਹਿੰਗਾਈ ਨੂੰ ਨੱਥ ਪਾਉਣ, 51 ਹਜ਼ਾਰ ਰੁਪਏ ਲੜਕੀਆਂ ਦੇ ਵਿਆਹ ਲਈ ਸ਼ਗਨ ਜਾਰੀ ਕਰਵਾਉਣ, ਪੈਨਸ਼ਨਾਂ 2500 ਰੁਪਏ ਕਰਵਾਉਣ, ਲੋੜਵੰਦਾਂ ਦੇ ਕੱਟੇ ਨੀਲੇ ਕਾਰਡ ਅਤੇ ਪੈਨਸ਼ਨਾਂ ਬਹਾਲ ਕਰਨ, ਹਰ ਬੇਘਰ ਦਲਿਤ ਨੂੰ ਘਰ ਦਿਵਾਉਣ, ਐਸਈ ਅਤੇ ਬੀਸੀ ਵਿਦਿਆਰਥੀਆਂ ਨੂੰ ਵਜ਼ੀਫਾ ਤੁਰੰਤ ਜਾਰੀ ਕਰਵਾਉਣ, ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਵਾਉਣ, ਹਰ ਘਰ ਨੌਕਰੀ ਦੇਣ ਦਾ ਵਾਅਦਾ ਪੂਰਾ ਕਰਵਾਉਣ, ਆਟਾ ਦਾਲ ਦੇ ਨਾਲ ਚੀਨੀ ਤੇ ਚਾਹ ਪਤੀ ਦੇਣਾ ਲਾਗੂ ਕਰਵਾਉਣ, ਭਿ੍ਸ਼ਟਾਚਾਰ ਨੂੰ ਠੱਲ ਪਾਉਣ ਤੇ ਹੋਰ ਸਕੈਂਡਲਾਂ ਦੀ ਜਾਂਚ ਕਰਵਾ ਦੋਸ਼ੀਆਂ ਨੂੰ ਸਜਾ ਦਿਵਾਉਣ, ਮੁਲਾਜ਼ਮਾਂ ਦੀਆਂ ਡੀ ਏ ਦੀਆਂ ਕਿਸ਼ਤਾਂ ਦਿਵਾਉਣ, ਪੇ ਕਮੀਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਅਤੇ ਕੇਂਦਰੀ ਪੈਟਰਨ ਤੇ ਪੇ ਕਮੀਸ਼ਨ ਦਾ ਵਿਰੋਧ ਕਰਨ, ਸ਼ਹਿਰਾਂ ਚ ਸੀਵਰੇਜ ਅਤੇ ਪਾਣੀ ਦੇ ਰੇਟ ਘੱਟ ਕਰਵਾਉਣ, ਬੰਦ ਹੋਏ ਸੁਵਿਧਾ ਕੇਂਦਰ ਚਾਲੂ ਕਰਵਾਉਣ, ਸੂਬੇ ਵਿਚ ਸ਼ਰਾਬ ਅਤੇ ਰੇਤ ਮਾਫੀਆ ਨੂੰ ਨੱਥ ਪਾਉਣ ਲਈ ਰੋਸ ਧਰਨੇ ਦਿੱਤੇ ਜਾਣਗੇ । ਉਨ੍ਹਾਂ ਸਮੂਹ, ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਆਗੂਆਂ ਤੇ ਸਮੂਹ ਵਰਕਰਾਂ ਨੂੰ ਵੱਡੀ ਗਿਣਤੀ ਵਿਚ ਸਮੂਲੀਅਤ ਕਰਨ ਦੀ ਅਪੀਲ ਕੀਤੀ ।