ਬਲਵਿੰਦਰ ਪਾਲ , ਪਟਿਆਲਾ 6 ਮਾਰਚ 2021
ਖੇਤੀ ਕਾਨੂੰਨਾ ਦੇ ਵਿਰੋਧ ਵਿਚ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਕਿਸਾਨਾਂ ਲਈ ਆਪਣੀ ਜ਼ਮੀਨ ਅਤੇ ਆਪਣਾ ਹੋਟਲ ਸਮਰਪਿਤ ਕਰਨ ਵਾਲੇ ਗੋਲਡਨ ਹੱਟ ਹੋਟਲ ਦੇ ਮਾਲਿਕ ਰਾਮ ਸਿੰਘ ਰਾਣਾ ਨੂੰ ਪਟਿਆਲਾ ਪੁਹੰਚਣ ਤੇ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਸੀਨੀਅਰ ਕਾਂਗਰਸੀ ਆਗੂ ਵਿਸ਼ਵਾਸ਼ ਸੈਣੀ ਕਾਲੂ ਅਤੇ ਹੋਰ ਆਗੂਆ ਨੇ ਸਨਮਾਨਿਤ ਕੀਤਾ ।
ਇਸ ਮੌਕੇ ਮੇਅਰ ਸੰਜੀਵ ਸ਼ਰਮਾ ਅਤੇ ਸੈਣੀ ਨੇ ਕਿਹਾ ਕਿ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਹਰਿਆਣਾ ਦੇ ਇਸ ਆਗੂ ਨੇ ਮੋਦੀ ਸਰਕਾਰ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਖਜ਼ਾਨੇ ਖੋਹਲ ਦਿੱਤੇ ਅਤੇ ਕਿਸਾਨਾਂ ਦੇ ਰਹਿਣ ਅਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਇਕ ਬਹੁਤ ਵੱਡੀ ਮਿਸਾਲ ਹੈ,ਜਦੋਂ ਕਿਸੇ ਵਪਾਰੀ ਨੇ ਇੰਨੇ ਵੱਡੇ ਪੱਧਰ ਤੇ ਕਿਸੇ ਅੰਦੋਲਨ ਲਈ ਸਾਰਾ ਇੰਤਜ਼ਾਮ ਮੁਫਤ ਕੀਤਾ ਹੈ । ਇਸ ਮੌਕੇ ਸੰਜੇ ਠਾਕੁਰ, ਕੈਪਟਨ ਅਮਰਜੀਤ ਸਿੰਘ, ਕੁਲਵੰਤ ਸਿੰਘ, ਰਾਮ ਸਿੰਘ, ਅਵਿਨਾਸ਼ ਸੈਣੀ, ਪੁਸ਼ਪਿੰਦਰ ਸੈਣੀ, ਅਮਨ ਸੈਣੀ, ਰਾਕੇਸ਼ ਗੋਇਲ ਅਤੇ ਜਸਵਿੰਦਰ ਜੁਲਕਾ ਆਦਿ ਹਾਜ਼ਰ ਸਨ।