ਸਾਂਝੇ ਕਿਸਾਨ ਸੰਘਰਸ਼-ਰੋਸ ਪ੍ਰਗਟਾਉਣ ਲਈ ਕਾਲੀਆਂ ਪੱਗਾਂ, ਚੁੰਨੀਆਂ, ਪੱਟੀਆਂ ਤੇ ਕਾਲੇ ਝੰਡਿਆਂ ਦਾ ਹੜ੍ਹ

Advertisement
Spread information

7 ਫਰਵਰੀ ਦਿੱਲੀ ਕਿਸਾਨ ਮੋਰਚੇ ਵਿੱਚ ਸੈਂਕੜੇ ਕਿਸਾਨ ਔਰਤਾਂ ਦਾ ਕਾਫਲਾ ਹੋਵੇਗਾ ਰਵਾਨਾ,ਪ੍ਰਬੰਧ ਮੁਕੰਮਲ-ਉੱਪਲੀ


ਹਰਿੰਦਰ ਨਿੱਕਾ , ਬਰਨਾਲਾ : 6 ਮਾਰਚ 2021
           ਸੰਯੁਕਤ ਕਿਸਾਨ/ਲੋਕ ਮੋਰਚੇ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ `ਤੇ ਲੱਗੇ ਧਰਨੇ ਦੇ 157 ਵਾਂ ਦਿਨ ਅਤੇ ਦਿੱਲੀ ਦੀਆਂ ਸਰਹੱਦਾਂ ਵਾਲੇ ਧਰਨਿਆਂ ਦੇ 100 ਵਾਂ ਦਿਨ ਅੱਜ ਕਾਲੇ ਦਿਵਸ ਵਜੋਂ ਮਨਾਇਆ ਗਿਆ। ਸਾਰਾ ਪੰਡਾਲ ਕਾਲੀਆਂ ਪੱਗਾਂ, ਚੁੰਨੀਆਂ, ਪੱਟੀਆਂ ਤੇ ਕਾਲੇ ਝੰਡਿਆਂ ਨਾਲ ਭਰਿਆ ਹੋਇਆ ਸੀ।ਕਿਸਾਨ ਮਰਦ ਅੋਰਤਾਂ ਸਮੇਤ ਹੋਰਨਾਂ ਸੰਘਰਸ਼ਸ਼ੀਲ ਤਬਕਿਆਂ ਦੇ ਆਕਾਸ਼ ਗੁੰਜਾਊ ਨਾਹਰੇ ਐਲਾਨ ਕਰ ਰਹੇ ਸਨ ਕਿ ਕਾਲੇ ਕਾਨੂੰਨ ਰੱਦ ਕਰਵਾਉਣ ਤੋਂ ਘੱਟ ਕੁੱਝ ਵੀ ਮਨਜੂਰ ਨਹੀਂ। ਅੱਜ ਦਿੱਲੀ ਦੀਆਂ ਸਰਹੱਦਾਂ ਤੇ ਕੇਐਮਪੀ ਤੇ ਕੇਜੀਪੀ ਹਾਈਵੇਅ ਜਾਮ ਕੀਤੇ ਗਏ ਅਤੇ ਪੰਜਾਬ ਅੰਦਰ ਵੀ ਮੋਦੀ ਹਕੂਮਤ ਖਿਲਾਫ ਰੋਹਲੀ ਗਰਜ ਸੁਣਾਈ ਦਿੱਤੀ।

       ਧਰਨੇ ਨੂੰ ਬਲਵੰਤ ਸਿੰਘ ਉੱਪਲੀ,ਗੁਰਬਖਸ਼ ਸਿੰਘ ਕੱਟੂ, ਕਰਨੈਲ ਸਿੰਘ ਗਾਂਧੀ, ਗੁਰਦੇਵ ਸਿੰਘ ਮਾਂਗੇਵਾਲ,ਜਗਰਾਜ ਸਿੰਘ ਹਰਦਾਸਪੁਰਾ,ਲਾਲ ਸਿੰਘ ਧਨੌਲਾ, ਮਨਵੀਰ ਕੌਰ ਰਾਹੀ,ਪਰਮਜੀਤ ਕੌਰ ਠੀਕਰੀਵਾਲਾ, ਹਰਚਰਨ ਚੰਨਾ, ਮਨਜੀਤ ਰਾਜ,ਨਛੱਤਰ ਸਿੰਘ ਸਹੌਰ, ਗੁਰਵਿੰਦਰ ਸਿੰਘ,ਬਿੱਕਰ ਸਿੰਘ ਔਲਖ, ਮਾਸਟਰ ਜਸਪਾਲ ਸਿੰਘ,ਗੋਰਾ ਸਿੰਘ ਢਿਲਵਾਂ, ਜਸਪਾਲ ਕੌਰ ਕਰਮਗੜ੍ਹ,ਗੁਰਦਰਸ਼ਨ ਸਿੰਘ ਫਰਵਾਹੀ ਤੇ ਬਾਬੂ ਸਿੰਘ ਖੁੱਡੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ `ਤੇ ਬੈਠਿਆਂ 100 ਦਿਨ ਪੂਰੇ ਹੋ ਚੁੱਕੇ ਹਨ ਪਰ ਸਰਕਾਰ ਕਿਸਾਨ ਅੰਦੋਲਨ ਨੂੰ ਲਟਕਾਉਣਾ ਚਾਹੁੰਦੀ ਹੈ ਤਾਂ ਜੁ ਕਿਸਾਨ ਥੱਕ ਹਾਰ ਕੇ ਘਰ ਵਾਪਸ ਚਲੇ ਜਾਣ। ਪਰ ਸਰਕਾਰ ਦਾ ਇਹ ਬਹੁਤ ਵੱਡਾ ਭੁਲੇਖਾ ਹੈ ਕਿਉਂਕਿ ਕਿਸਾਨ ਵਾਰ ਵਾਰ ਕਹਿ ਚੁੱਕੇ ਹਨ ਕਿ ਜਦ ਤੱਕ ਕਾਨੂੰਨ ਵਾਪਸੀ ਨਹੀਂ ਤੱਦ ਤੱਕ ਘਰ ਵਾਪਸੀ ਨਹੀਂ।                       ਅੰਦੋਲਨ ਹਰ ਦਿਨ ਦੇਸ਼ ਦੇ ਨਵੇਂ ਖੇਤਰਾਂ `ਚ ਫੈਲ ਰਿਹਾ ਹੈ । ਪਿਛਲੇ ਦਿਨੀਂ ਕਲਕੱਤਾ ਵਿਖੇ ਲੇਖਕਾਂ, ਕਲਾਕਾਰਾਂ ਤੇ ਰੰਗਕਰਮੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਇਕ ਵਿਸ਼ਾਲ ਰੈਲੀ ਕੀਤੀ। 12 ਮਾਰਚ ਨੂੰ ਕਲਕੱਤਾ ਵਿਖੇ ਕਿਸਾਨ ਰੈਲੀ ਹੋ ਰਹੀ ਹੈ ਅਤੇ 15 ਮਾਰਚ ਨੂੰ ਮਜਦੂਰ ਤੇ ਕਿਸਾਨ ਮਿਲ ਕੇ ਸਰਕਾਰ ਵੱਲੋਂ ਸੰਸਾਰੀਕਰਨ, ਉਦਾਰੀਕਰਨ,ਨਿੱਜੀਕਰਨ ਦੀ ਨੀਤੀ ਤਹਿਤ ਸ਼ੁਰੂ ਕੀਤੀ ਆਰਥਿਕ ਸੁਧਾਰਾਂ ਦੀ ਕੜੀ ਤਹਿਤ ਪਬਲਿਕ ਸੈਕਟਰ ਅਦਾਰਿਆਂ ਦਾ ਨਿੱਜੀਕਰਨ ਪ੍ਰੋਗਰਾਮ ਵਿਰੁੱਧ ਦੇਸ਼ ਵਿਆਪੀ ਪ੍ਰਦਰਸ਼ਨ ਕਰਨਗੇ।ਇਸ ਦਿਨ ਕਿਸਾਨ ਕਾਫਲੇ ਨਿੱਜੀਕਰਨ ਵਿਰੋਧੀ ਦਿਵਸ ਵਜੋਂ ਮਨਾਉਂਦਿਆਂ ਮਜਦੂਰ ਕਾਫਲਿਆਂ ਸੰਗ ਜਮਾਤੀ ਸਾਂਝ ਪਾਉਣਗੇ। ਸਮੇਂ ਦੇ ਬੀਤਣ ਨਾਲ ਕਿਸਾਨਾਂ ਦਾ ਅਹਿਦ ਹੋਰ ਦ੍ਰਿੜ ਹੋ ਰਿਹਾ ਹੈ। ਇੱਕ ਔਰਤ ਬੁਲਾਰੇ ਨੇ ਕਿਹਾ ਕਿ ਚਾਹੇ ਸਾਨ ਜਾਨਾਂ ਵੀ ਕੁਰਬਾਨ ਕਿਉਂ ਨਾ ਕਰਨੀਆਂ ਪੈਣ ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਬੁਲਾਰਿਆਂ ਨੇ ਕੱਲ੍ਹ 7 ਫਰਵਰੀ ਔਰਤਾਂ ਦੇ ਦਿੱਲੀ ਜਾਣ ਦੇ ਪ੍ਰੋਗਰਾਮ ਦੀ ਵਿਉਂਤਬੰਦੀ ਬਾਰੇ ਦੱਸਿਆ। ਹਰ ਪਿੰਡ ਦੀਆਂ ਔਰਤਾਂ ਦੀਆਂ ਲਿਸਟਾਂ ਬਣ ਚੁੱਕੀਆਂ ਹਨ। ਬੱਸਾਂ ਦਾ ਇੰਤਜਾਮ ਕੀਤਾ ਗਿਆ ਹੈ ਜੋ ਪਿੰਡਾਂ ਵਿੱਚ ਸਵੇਰੇ ਹੀ ਪਹੁੰਚ ਜਾਣਗੀਆਂ। ਦਿੱਲੀ ਜਾਣ ਦੀਆਂ ਇੱਛਕ ਔਰਤਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

Advertisement

        ਸਰਦਾਰਾ ਸਿੰਘ ਮੌੜ,ਨਰਿੰਦਰ ਸਿੰਗਲਾ, ਮੁਨਸ਼ੀ ਖਾਨ, ਗੁਲਾਬ ਸਿੰਘ ਗਿੱਲ ਤੇ ਹੇਮ ਰਾਜ ਠੁੱਲੀਵਾਲ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ। ਪਿੰਡ ਕਰਮਗੜ੍ਹ ਤੇ ਸੁਖਪੁਰਾ ਨਿਵਾਸੀਆਂ ਨੇ ਲੰਗਰ ਦੀ ਸੇਵਾ ਕੀਤੀ।

Advertisement
Advertisement
Advertisement
Advertisement
Advertisement
error: Content is protected !!