ਰਘਵੀਰ ਹੈਪੀ , ਬਰਨਾਲਾ 6 ਮਾਰਚ 2021
ਹਰਿਆਣਾ ਤੋਂ ਗੈਰਕਾਨੂੰਨੀ ਢੰਗ ਨਾਲ ਸ਼ਰਾਬ ਲਿਆ ਕੇ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਵੇਚਣ ਦਾ ਸਿਲਸਿਲਾ ਪੁਲਿਸ ਦੀ ਸਖਤੀ ਦੇ ਬਾਵਜੂਦ ਵੀ ਹਾਲੇ ਠੱਲ੍ਹਣ ਦਾ ਨਾਮ ਨਹੀਂ ਲੈ ਰਿਹਾ। ਸੀ.ਆਈ.ਏ. ਸਟਾਫ ਦੀ ਪੁਲਿਸ ਨੂੰ ਮਿਲੀ ਮੁਖਬਰੀ ਦੇ ਅਧਾਰ ਤੇ ਪੁਲਿਸ ਨੇ 2 ਸ਼ਰਾਬ ਤਸਕਰਾਂ ਨੂੰ 240 ਬੋਤਲਾਂ ਸਮੇਤ ਗਿਰਫਤਾਰ ਕਰ ਲਿਆ ਹੈ । ਜਦੋਂ ਕਿ 1 ਹੋਰ ਦੋਸ਼ੀ ਦੀ ਤਲਾਸ਼ ਹਾਲੇ ਵੀ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਬਲਕਰਨ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਰਬਜੀਤ ਸਿੰਘ ਪੁੱਤਰ ਮਹਿੰਦਰ ਸਿੰਘ , ਕੁਲਦੀਪ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਪਿੰਡ ਸੇਖਾ ਬਾਹਰੋਂ ਸ਼ਰਾਬ ਠੇਕਾ ਦੇਸੀ ਲਿਆ ਕਿ ਬਲਕਰਨ ਸਿੰਘ ਉਰਫ ਕਾਲਾ ਵਾਸੀ ਸੇਖਾ ਨੂੰ ਵੇਚਣ ਦਾ ਧੰਦਾ ਕਰਦੇ ਹਨ। ਦੋਸ਼ੀ ਆਪਣੀ ਗੱਡੀ ਨੰਬਰੀ ਪੀ.ਬੀ. 13 ਬੀਸੀ 7925 ਵਰਨਾ ਪਰ ਸ਼ਰਾਬ ਠੇਕਾ ਦੇਸੀ ਹਰਿਆਣਾ ਰੱਖ ਕੇ ਆ ਰਹੇ ਹਨ । ਜੇਕਰ ਇਹਨਾ ਦੀ ਤਲਾਸ਼ ਸ਼ੇਖਾ ਪਿੰਡ ਦੇ ਆਸ ਪਾਸ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿੱਚ ਸ਼ਰਾਬ ਸਮੇਤ ਕਾਬੂ ਆ ਸਕਦੇ ਹਨ। ਪੁਲਿਸ ਨੇ ਭਰੋਸੇਯੋਗ ਇਤਲਾਹ ਪਰ ਮੁਕੱਦਮਾ ਥਾਣਾ ਸਦਰ ਬਰਨਾਲਾ ਦਰਜ ਕਰ ਲਿਆ ਗਿਆ । ਪੁਲਿਸ ਪਾਰਟੀ ਨੇ ਨਾਮਜਦ ਦੋਸੀਆਂ ਸਰਬਜੀਤ ਸਿੰਘ ਪੁੱਤਰ ਮਹਿੰਦਰ ਸਿੰਘ , ਕੁਲਦੀਪ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਸੋਖਾ ਨੂੰ ਗਿਰਫਤਾਰ ਕਰਕੇ ਦੋਵਾਂ ਦੇ ਕਬਜੇ ਵਿੱਚੋਂ 20 ਡਿੱਬੇ ( 240 ਬੋਤਲਾਂ) ਸ਼ਰਾਬ ਦੇਸੀ ਹਰਿਆਣਾ ਬਰਾਮਦ ਕਰ ਲਈਆਂ ਹਨ। ਜਦੋਂ ਕਿ ਪੁਲਿਸ ਦੋਸ਼ੀ ਬਲਕਰਨ ਸਿੰਘ ਉਰਫ ਕਾਲਾ ਨੂੰ ਗ੍ਰਿਫਤਾਰ ਕਰਨ ਲਈ ਯਤਨਸ਼ੀਲ ਹੈ।