33 ਘੰਟਿਆਂ ਬਾਅਦ ਵੀ ਨਹੀਂ ਮਿਲਿਆ ਫਾਰਚੂਨਰ ਗੱਡੀ ਚੋਰਾਂ ਦਾ ਸੁਰਾਗ , ਕੇਸ ਦਰਜ਼

Advertisement
Spread information

ਮਨੀ ਗਰਗ, ਬਰਨਾਲਾ 6 ਮਾਰਚ 2021

          ਸ਼ਹਿਰ ਦੀ ਬੰਦ ਗਲੀ ਖੇਤਰ ‘ਚ ਘਰ ਦੇ ਬਾਹਰ ਖੜ੍ਹੀ ਫਾਰਚੂਨਰ ਗੱਡੀ ਚੋਰੀ ਕਰਨ ਵਾਲਿਆਂ ਖਿਲਾਫ ਪੁਲਿਸ ਨੇ ਕੇਸ ਦਰਜ਼ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਵਿਕਰਮ ਕੁਮਾਰ ਜੈਨ ਪੁੱਤਰ ਦਵਿੰਦਰ ਕੁਮਾਰ ਵਾਸੀ ਬੈਕ ਸਾਈਡ ਹੇਮ ਰਾਜ ਹਸਪਤਾਲ ਬੰਦ ਗਲੀ ਬਰਨਾਲਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਬਲਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਸੇਖਾ ਰੋਡ ਗਲੀ ਨੰਬਰ 5 ਬਰਨਾਲਾ ਦੀ ਫਾਰਚੂਨਰ ਨੰਬਰ  ਨੰਬਰੀ CH-01-cc-9683 ਕੰਮ ਕਾਰ ਸਬੰਧੀ ਮੰਗ ਕੇ ਲੈ ਕੇ ਆਇਆ ਸੀ। 4 ਮਾਰਚ 2021 ਨੂੰ ਰਾਤ ਸਮੇਂ , ਉਹ ਫਾਰਚੂਨਰ ਘਰ ਦੇ ਬਾਹਰ ਲੌਕ ਲਗਾ ਕੇ ਖੜਾ ਗਿਆ ਸੀ। 5 ਮਾਰਚ ਦੀ ਸੁਭਾ ਜਦੋਂ, ਉਸ ਨੇ ਘਰ ਤੋਂ ਬਾਹਰ ਆ ਕੇ ਦੇਖਿਆ ਤਾ ਗੱਡੀ ਉੱਥੇ ਨਹੀ ਸੀ। ਉਸ ਨੂੰ ਯਕੀਨ ਹੈ ਕਿ ਕੋਈ ਨਾ ਮਾਲੂਮ ਵਿਅਕਤੀ ਉਕਤ ਗੱਡੀ ਚੋਰੀ ਕਰਕੇ ਲੈ ਗਏ ਹਨ। ਗੱਡੀ ਦੀ ਕੀਮਤ ਕਰੀਬ 36 ਲੱਖ ਰੁਪਏ ਹੈ। ਥਾਣਾ ਸਿਟੀ 1 ਦੇ ਐਸ.ਐਚ.ਉ. ਲਖਵਿੰਦਰ ਸਿੰਘ ਨੇ ਦੱਸਿਆ ਕਿ ਵਿਕਰਮ ਕੁਮਾਰ ਜੈਨ ਦੇ ਬਿਆਨ ਪਰ ਅਣਪਛਾਤੇ ਚੋਰਾਂ ਦੇ ਵਿਰੁੱਧ ਚੋਰੀ ਦਾ ਕੇਸ ਦਰਜ ਕਰਕੇ, ਮਾਮਲੇ ਦੀ ਤਫਤੀਸ਼ ਏ.ਐਸ.ਆਈ. ਗੁਰਮੇਲ ਸਿੰਘ ਨੂੰ ਸੌਂਪ ਦਿੱਤੀ ਹੈ। ਜਲਦ ਹੀ ਦੋਸ਼ੀਆਂ ਦੀ ਸ਼ਨਾਖਤ ਕਰਕੇ,ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਵਰਨਣਯੋਗ ਹੈ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਨੁਸਾਰ 4/5 ਮਾਰਚ ਦੀ ਦਰਮਿਆਨੀ ਅੱਧੀ ਰਾਤ ਕਰੀਬ 1 ਵੱਜ ਕੇ 11 ਮਿੰਟ ਤੇ ਅਣਪਛਾਤੇ ਵਿਅਕਤੀ ਫਾਰਚੂਨਰ ਚੋਰੀ ਕਰਕੇ, ਲੈ ਗਏ ਸਨ। ਘਟਨਾ ਦੇ 33 ਘੰਟਿਆਂ ਬਾਅਦ ਵੀ ਹਾਲੇ ਤੱਕ ਚੋਰਾਂ ਦਾ ਕੋਈ ਸੁਰਾਗ ਪੁਲਿਸ ਨੂੰ ਫਿਲਹਾਲ ਨਹੀਂ ਮਿਲਿਆ। 

Advertisement
Advertisement
Advertisement
Advertisement
Advertisement
Advertisement
error: Content is protected !!