Y S ਸਕੂਲ ਦੀ ਬੱਸ ਦੇ ਸ਼ਰਾਬੀ ਡਰਾਈਵਰ ਦਾ ਮਾਮਲਾ-ਤਫਤੀਸ਼ ਅਫਸਰ ਨੂੰ ਬਾਲ ਸੁਰੱਖਿਆ ਅਧਿਕਾਰ ਕਮਿਸ਼ਨ ਨੇ ਕੀਤਾ ਤਲਬ

Advertisement
Spread information

ਜੀ.ਐਸ. ਬਿੰਦਰ, ਮੋਹਾਲੀ 5 ਮਾਰਚ 2021 

          ਵਾਈ.ਐਸ. ਸਕੂਲ ਹੰਡਿਆਇਆ ਦੀ ਬੱਸ ਦੇ ਡਰਾਈਵਰ ਦਿਲਬਾਰਾ ਸਿੰਘ ਵੱਲੋਂ ਸ਼ਰਾਬੀ ਹਾਲਤ ਵਿੱਚ 4 ਮਾਰਚ ਦੀ ਸਵੇਰੇ ਵਿੱਦਿਆਰਥੀਆਂ ਦੀ ਜਾਨ ਖਤਰੇ ਵਿੱਚ ਪਾਉਣ ਦੇ ਸ਼ੋਸ਼ਲ ਮੀਡੀਆ ‘ਚ ਛਾਏ ਮੁੱਦੇ ਦੀ ਗੂੰਜ ਹੁਣ ਪੰਜਾਬ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵਿੱਚ ਵੀ ਪਵੇਗੀ। ਕਮਿਸ਼ਨ ਦੇ ਚੇਅਰਮੈਨ ਨੇ ਘਟਨਾਕ੍ਰਮ ਨੂੰ ਗੰਭੀਰਤਾ ਨਾਲ ਲੈਂਦਿਆ ਤਫਤੀਸ਼ ਅਧਿਕਾਰੀ ਨੂੰ 8 ਮਾਰਚ ਨੂੰ ਮੋਹਾਲੀ ਦਫਤਰ ਵਿਖੇ ਤਲਬ ਕਰ ਲਿਆ ਹੈ। ਵਰਨਣਯੋਗ ਹੈ ਕਿ ਰਾਜ ਸਰਕਾਰ ਵੱਲੋਂ ਆਪਣੀ ਨੌਟੀਫਿਕੇਸ਼ਨ ਮਿਤੀ 15,04.2011 ਰਾਹੀ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦਾ ਗਠਨ ਭਾਰਤ ਸਰਕਾਰ ਦੇ ਦਾ ਕਮਿਸ਼ਨਜ਼ ਵਾਰ ਦਾ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਜ਼ ਐਕਟ 2005 ਤਹਿਤ ਰਾਜ ਵਿੱਚ ਬਾਲ ਅਧਿਕਾਰਾਂ ਦੀ ਸੁਰੱਖਿਆ ਕਰਨ ਲਈ ਕੀਤਾ ਗਿਆ ਹੈ । ਇਸ ਐਕਟ ਦੀ ਧਾਰਾ 13 ਅਧੀਨ ਕਮਿਸ਼ਨ ਪਾਸ ਬਾਲ ਅਧਿਕਾਰਾਂ ਦੀ ਉਲੰਘਣਾਂ ਵਿਰੁੱਧ ਪ੍ਰਾਪਤ ਹੋਈਆਂ ਸ਼ਿਕਾਇਤਾਂ ਬਾਰੇ ਇਨਕੁਆਰੀ ਕਰਨ ਅਤੇ ਉਹਨਾਂ ਬਾਰੇ ਬਿਨਾਂ ਕਿਸੇ ਸ਼ਿਕਾਇਤ ਤੋਂ ਖੁਦ ਹੀ ਨੋਟਿਸ ਲੈਣ ਦਾ ਅਧਿਕਾਰ ਹੈ।

Advertisement

         ਕਮਿਸ਼ਨ ਵੱਲੋਂ ਐਸ.ਐਸ.ਪੀ. ਬਰਨਾਲਾ ਨੂੰ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਸ਼ੋਸ਼ਲ ਮੀਡੀਆ ਤੇ ਵਾਈਰਲ ਹੋਈ ਵੀਡੀਓ ਅਨੁਸਾਰ ਵਾਈ. ਐਸ ਸਕੂਲ ਹੰਡਿਆਇਆ, ਬਰਨਾਲਾ ਦੇ ਬੱਸ ਡਰਾਈਵਰ ਬੱਚਿਆਂ ਨੂੰ ਪੇਪਰ ਦਵਾਉਣ ਲਈ ਸਕੂਲ ਛੱਡਣ ਜਾ ਰਿਹਾ ਸੀ। ਵੀਡੀਓ ਵਾਚਣ ਤੇ ਇਹ ਸਾਹਮਣੇ ਆਇਆ ਹੈ ਕਿ ਡਰਾਈਵਰ ਵਲੋਂ ਨਸ਼ਾ ਕੀਤਾ ਹੋਇਆ ਸੀ। ਮੌਕੇ ਤੇ ਬੱਸ ਵਿੱਚ ਕੰਡਕਟਰ ਵੀ ਮੌਜੂਦ ਨਹੀਂ ਸੀ। ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚ ਚੁੱਕੀ ਸੀ। ਇਸ ਸਬੰਧੀ ਪੁਲਿਸ ਵਲੋਂ ਕੀ ਕਾਰਵਾਈ ਕੀਤੀ ਗਈ ਹੈ ਦੇ ਬਾਰੇ ਵਿੱਚ ਮਿਤੀ 08, 03.2021 ਨੂੰ ਸਵੇਰੇ 11.00 ਵਜੇ ਇਸ ਕੋਸ ਸਬੰਧੀ ਜਾਂਚ ਕਰ ਰਹੇ ਅਫਸਰ ਨੂੰ ਜਾਂਚ ਰਿਪੋਰਟ ਲੈ ਕੇ ਕਮਿਸ਼ਨ ਵਿਖੇ ਹਾਜਰ ਲਈ ਪਾਬੰਦ ਕੀਤਾ ਜਾਵੇ। ਇਹ ਵੀ ਵਰਣਨਯੋਗ ਹੈ ਕਿ ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਨੇ 4 ਮਾਰਚ ਨੂੰ ਹੀ ਬੱਸ ਦੇ ਸ਼ਰਾਬੀ ਡਰਾਇਵਰ ਦਿਲਬਾਰਾ ਸਿੰਘ ਨਿਵਾਸੀ ਪੱਤੀ ਮਾਨ ਪਿੰਡ ਭੈਣੀ ਮਹਿਰਾਜ, ਜਿਲ੍ਹਾ ਬਰਨਾਲਾ ਦੇ ਖਿਲਾਫ ਅਧੀਨ ਜੁਰਮ 279 ਆਈ.ਪੀ.ਸੀ. ਤਹਿਤ ਕੇਸ ਦਰਜ਼ ਕਰ ਦਿੱਤਾ ਗਿਆ ਹੈ। ਅਪਰਾਧ ਜਮਾਨਤਯੋਗ ਹੋਣ ਕਾਰਣ ਦੋਸ਼ੀ ਡਰਾਈਵਰ ਨੂੰ ਰਿਹਾ ਵੀ ਕਰ ਦਿੱਤਾ ਗਿਆ ਹੈ। 

Advertisement
Advertisement
Advertisement
Advertisement
Advertisement
error: Content is protected !!