ਹਰਿੰਦਰ ਨਿੱਕਾ , ਸੰਗਰੂਰ, 27 ਜਨਵਰੀ:2021
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਅੱਜ ਯੁਵਾ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਧੀਨ ਚਲਾਏ ਜਾਣ ਵਾਲੇ ਜਲ ਸ਼ਕਤੀ ਅਭਿਆਨ ਦਾ ਪੋਸਟਰ ਰਿਲੀਜ਼ ਕੀਤਾ। ਨਹਿਰੂ ਯੁਵਾ ਕੇਦਰ ਵੱਖ ਵੱਖ ਗਤੀਵਿਧੀਆਂ ਤਹਿਤ ਪਾਣੀ ਦੀ ਸੁਚੱਜੀ ਵਰਤੋ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਕਰੇਗਾ। ਇਹ ਜਾਣਕਾਰੀ ਜਿਲਾ ਯੂਥ ਅਫਸਰ ਮੈਡਮ ਅੰਜਲੀ ਚੌਧਰੀ ਨੇ ਦਿੱਤੀ। ਉਨਾਂ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਇਸ ਅਭਿਆਨ ਤਹਿਤ ਪਿੰਡ ਪੱਧਰ ਤੇ ਨੌਜਵਾਨਾਂ ਨੂੰ ਜਾਗਰੂਕ ਕਰੇਗਾ । ਇਸ ਮੁਹਿੰਮ ਵਿੱਚ ਪਾਣੀ ਬਚਾਉਣ ਲਈ ਸਹੁੰ, ਪਾਣੀ ਬਚਾਉ ਜਾਗਰੂਕਤਾ ਰੈਲੀ, ਕੰਧਾਂ ’ਤੇ ਚਿੱਤਰਕਲਾ, ਸਲੋਗਨ ਮੁਕਾਬਲੇ, ਕੁਇਜ ਪ੍ਰਤੀਯੋਗਤਾ, ਨੌਜਵਾਨਾਂ ਅਤੇ ਬੱਚਿਆਂ ਵਿਚਕਾਰ ਜਾਗਰੂਕਤਾ ਲਈ ਲੇਖ ਮੁਕਾਬਲੇ ਅਤੇ .ਯੂਥ ਕਲੱਬਾਂ ਦੁਆਰਾ ਮੀਂਹ ਦੇ ਪਾਣੀ ਨੂੰ ਬਚਾਉਣ ਲਈ ਕੀਤੀ ਉਸਾਰੀ ਆਦਿ ਉਪਰਾਲੇ ਸ਼ਾਮਲ ਹੋਣਗੇ। ਜਲ ਸ਼ਕਤੀ ਮੰਤਰਾਲੇ ਦੁਆਰਾ ਇਸ ਮੁਹਿੰਮ ’ਚ ਤੇਜ਼ੀ ਲਿਆਉਣ ਲਈ National Water Mission Awards ਦੀ ਸ਼ੁਰੂਆਤ ਕੀਤੀ ਹੈ । ਇਸ ਵਿੱਚ ਕੋਈ ਵੀ ਵਿਅਕਤੀ, ਸੰਸਥਾ ਜਾਂ ਯੂਥ ਕਲੱਬ ਜਿਸ ਵੱਲੋ ਪਾਣੀ ਬਚਾਉਣ ਲਈ ਕਦਮ ਚੁੱਕੇ ਹਨ ਤਾਂ ਉਹ ਆਪਣਾ ਨਾਮ ਦਰਜ ਕਰਾ ਸਕਦੇ ਹਨ। ਉਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜਲ ਸ਼ਕਤੀ ਕੇਂਦਰ /ਨਹਿਰੂ ਯੁਵਾ ਕੇਂਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਇਸ ਮੌਕੇ ਸ਼੍ਰੀ ਉਮ ਪ੍ਰਕਾਸ਼ ਸੇਤੀਆ ਪਿ੍ਰੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਅਤੇ ਰਕਸ਼ਿਤ ਬਾਂਸਲ ਵੀ ਹਾਜ਼ਰ ਸਨ।