ਬੀ.ਟੀ.ਐਨ. ਤਪਾ ਮੰਡੀ, 25 ਜਨਵਰੀ 2021
ਨਾਮਧਾਰੀ ਸਮਾਜ ਦੇ ਸ਼ਹੀਦਾਂ ਨੂੰ ਸਮਰਪਿਤ ਪ੍ਰਸਿੱਧ ਸਮਾਜ ਸੁਧਾਰਕ ਤੇ ਕੱਬਡੀ ਕੋਚ ਰਾਮ ਸਿੰਘ ਨਾਮਧਾਰੀ ਦੀ ਰਹਿਨੁਮਾਈ ‘ਚ ਗਾਰਗੀ ਫਾਉਡੇਸ਼ਨ ਦੇ ਸਹਿਯੇਗ ਨਾਲ ਕਬੱਡੀ ਮੈਚ ਸਥਾਨਕ ਗੌਰਮਿੰਟ ਸਕੂਲ ਦੇ ਗਰਾਊਂਡ ‘ਚ ਬੜੀ ਸ਼ਾਨੋ ਸ਼ੋਕਤ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਤਕਰੀਬਨ ਤੀਹ ਟੀਮਾਂ ਨੇ ਹਿੱਸਾ ਲਿਆ। ਇਸਦਾ ਉਟਘਾਟਨ ਗਾਰਗੀ ਫਾਉਡੇਸ਼ਨ ਦੇ ਚੈਅਰਮੈਨ ਐਡਵੋਕੇਟ ਜਨਕ ਰਾਜ ਗਾਰਗੀ ਨੇ ਆਪਨੇ ਕਰ ਕਮਲਾ ਨਾਲ ਕੀਤਾ। ਇਸ ਟੂਰਨਾਮੈਂਟ ‘ਚ ਪੰਜਾਬ ਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਕਾਂਵੜ ਸੰਘ ਤਪਾ ਦੇ ਪ੍ਰਧਾਨ ਅਰਵਿੰਦ ਕੁਮਾਰ ਰੰਗੀ, ਸਮਾਜ ਸੇਵੀ ਮੁਨੀਸ਼ ਬਾਂਸਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ੫੫ ਕਿਲੋਗਰਾਮ ਭਾਰ ਕੱਬਡੀ ਮੈਚ ‘ਚ ਪਿੰਡ ਭੂੰਦੜ ਦੀ ਟੀਮ ਜੇਤੂ ਰਹੀ ਅਤੇ ਪਿੰਡ ਦਰਾਜ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ, ਇਸੇ ਪ੍ਰਕਾਰ ੩੦ ਕਿਲੋਗਰਾਮ ਭਾਰ ਕੱਬਡੀ ਮੈਚ ‘ਚ ਪਿੰਡ ਜੀਦਾ ਦੀ ਟੀਮ ਜੇਤੂ ਰਹੀ ਅਤੇ ਪਿੰਡ ਬਿਲਾਸਪੁਰ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਗਾਰਗੀ ਫਾਉਡੇਸ਼ਨ ਦੇ ਚੈਅਰਮੈਨ ਜਨਕ ਰਾਜ ਗਾਰਗੀ ਨੇ ਨਿਭਾਈ ਜਿਹਨਾਂ ਦਾ ਸਾਥ ਬੁੱਧ ਸਿੰਘ ਕੱਬਡੀ ਕੋਚ, ਸੋਨੂ ਮੱਲੀ ਸਾਬਕਾ ਐਮ. ਸੀ., ਬਿੱਲਾ ਕੱਬਡੀ, ਰਾਮ ਸਿੰਘ ਨਾਮਧਾਰੀ, ਪ੍ਰਸਿੱਧ ਕੱਬਡੀ ਕੋਚ ਬੂਟਾ ਭੀਖੀ ਨੇ ਦਿੱਤਾ।ਇਸ ਮੌਕੇ ਤੇ ਫਾਉਡੇਸ਼ਨ ਦੇ ਚੈਅਰਮੈਨ ਐਡਵੋਕੇਟ ਜਨਕ ਰਾਜ ਗਾਰਗੀ ਨੇ ਸੰਬੋਧਨ ਕਰਦਿਆਂ ਕਿਹਾ ਨਰੋਏ ਤੇ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਖੇਡਾਂ ਨੂੰ ਜੀਵਨ ਦਾ ਅਨਿੱਖੜਵਾ ਅੰਗ ਬਣਾਉਨਾ ਬਹੁਤ ਹੀ ਜਰੂਰੀ ਹੈ। ਕੱਬਡੀ ਦੀ ਖੇਡ ਸਾਡੇ ਵਿਰਸੇ ਦੀ ਪਹਿਚਾਣ ਹੈ। ਵਿਦੇਸ਼ੀ ਤਾਕਤਾਂ ਨੇ ਇਸਨੂੰ ਢਾਹ ਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਸਦਕੇ ਜਾਈਏ ਸਾਡੀ ਨੌਜਵਾਨੀ ਦੇ, ਜਿਸਨੇ ਇਸ ਖੇਡ ਦੀ ਪਹਿਚਾਨ ਨੂੰ ਬਚਾਉਣ ਤੇ ਪ੍ਰਫੂਲਤ ਕਰਨ ਲਈ ਬਹੁਤ ਕਰੜੀ ਮਿਹਨਤ ਕੀਤੀ।ਅੱਜ ਦੇਸ਼ ਵਿਦੇਸ਼ ਵਿੱਚ ਕੱਬਡੀ ਖੇਡ ਦੀਆਂ ਧੂੰਮਾਂ ਪਈਆਂ ਹੋਈਆਂ ਹਨ। ਸਾਰੇ ਟੂਰਨਾਮੈਂਟ ਦੀ ਰੈਫਰੀ ਦੀ ਭੂਮਿਕਾ ਡੋਗਰ ਭੀਖੀ ਨੇ ਅਤੇ ਕੂਮੇਂਟਰੀ ਗੁਰਪਿਆਰ ਸਿੰਘ ਅਤਲਾ ਕਲਾਂ ਵਲੋਂ ਬਾਖੂਬੀ ਕੀਤੀ ਗਈ। ਇਸ ਟੂਰਨਾਮੈਂਟ ਦੀ ਸਫਲਤਾ ‘ਚ ਬਿੱਟੂ ਕੱਬਡੀ, ਚਮਕੌਰ ਸਿੰਘ ਦਰਾਜ, ਫੌਜੀ ਚੀਮਾ ਜੋਧਪੁਰ ਦਾ ਵਿਸ਼ੇਸ਼ ਸਹਿਯੋਗ ਰਿਹਾ।