ਬਲਵਿੰਦਰ ਪਾਲ , ਪਟਿਆਲਾ 22 ਜਨਵਰੀ 2021
ਵਿਕਰਮ ਜੀਤ ਦੁੱਗਲ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਇਹ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਸ੍ਰੀ ਹਰਮੀਤ ਸਿੰਘ ਹੁੰਦਲ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ, ਪਟਿਆਲਾ ਅਤੇ ਸ੍ਰੀ ਕ੍ਰਿਸ਼ਨ ਕੁਮਾਰ ਪਾਂਥੇ, ਉਪ ਕਪਤਾਨ ਪੁਲਿਸ ( ਡਿਟੈਕਟਿਵ ) ਪਟਿਆਲਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ ਦੀ ਅਗਵਾਈ ਵਿੱਚ ਸਪੈਸ਼ਲ ਨਾਕਾਬੰਦੀ ਦੌਰਾਨ ਗੁਰਜਿੰਦਰ ਸਿੰਘ ਉਰਫ ਗੁਰੀ ਪੁੱਤਰ ਗੁਰਤੇਜ਼ ਸਿੰਘ ਵਾਸੀ ਪਿੰਡ ਨੰਦਗੜ੍ਹ ਥਾਣਾ ਭਵਾਨੀਗੜ੍ਹ ਜਿਲਾ ਸੰਗਰੂਰ ਨੂੰ ਕਾਰ ਇੰਡੀਕਾ ਨੰਬਰ PB03Q -3040 ਪਰ ਕਾਬੂ ਕਰਕੇ 35 ਪੇਟੀਆਂ ( ਕੁੱਲ 420 ਬੋਤਲਾ ) ਸ਼ਰਾਬ ਠੇਕਾ ਦੇਸੀ ਫਸਟ ਚੁਆਇਸ ( For Sale In Haryana ) ਬਰਾਮਦ ਕੀਤੀਆਂ ਗਈਆਂ ਹਨ ।
ਦੁੱਗਲ ਨੇ ਦੱਸਿਆ ਕਿ ਮਿਤੀ 20/01/2021 ਨੂੰ ਸ : ਥ ਨਵਦੀਪ ਸਿੰਘ ਸੀ.ਆਈ.ਏ ਸਟਾਫ ਪਟਿਆਲਾ ਅਤੇ ਐਂਟੀ – ਨਾਰਕੋਟਿਕ ਸੈਲ ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਟੀ – ਪੁਆਇਟ ਬੱਸ ਅੱਡਾ ਪਿੰਡ ਖੇੜਕੀ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ, ਜਿਥੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਦੋਰਾਨੇ ਚੈਕਿੰਗ ਕਰਹਾਲੀ ਸਾਹਿਬ ਤੋਂ ਆਉਂਦੀ ਕਾਰ ਇੰਡੀਕਾ ਨੰਬਰ PB03 – Q – 3040 ਰੰਗ ਸਿਲਵਰ ਪਰ ਸਵਾਰ ਵਿਅਕਤੀ ਗੁਰਜਿੰਦਰ ਸਿੰਘ ਉਰਫ ਗੁਰੀ ਪੁੱਤਰ ਗੁਰਤੇਜ਼ ਸਿੰਘ ਵਾਸੀ ਪਿੰਡ ਨੰਦਗੜ੍ਹ ਥਾਣਾ ਭਵਾਨੀਗੜ੍ਹ ਜਿਲਾ ਸੰਗਰੂਰ ਨੂੰ ਕਾਬੂ ਕੀਤਾ ਤਾਂ ਕਾਰ ਦੀ ਤਲਾਸੀ ਕਰਨ ਪਰ ਕਾਰ ਵਿਚੋਂ 35 ਪੇਟੀਆਂ ਸ਼ਰਾਬ ( ਕੁੱਲ 420 ਬੋਤਲਾ ) ਸ਼ਰਾਬ ਠੇਕਾ ਦੇਸੀ ਫਸਟ ਚੁਆਇਸ ( For Sale in Haryana ) ਬਰਾਮਦ ਹੋਈਆਂ ਜਿਸ ਤੇ ਗੁਰਜਿੰਦਰ ਸਿੰਘ ਉਰਫ ਗੁਰੀ ਦੇ ਖਿਲਾਫ ਮੁਕੱਦਮਾ ਨੰਬਰ 16 ਮਿਤੀ 20/01/2021 ਅ / ਧ 61/1/14 ਐਕਸਾਇਜ ਐਕਟ ਥਾਣਾ ਪਸਿਆਣਾ ਦਰਜ ਕੀਤਾ ਗਿਆ। ਐਸ.ਐਸ.ਪੀ. ਪਟਿਆਲਾ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗੁਰਜਿੰਦਰ ਸਿੰਘ ਉਰਫ ਗੁਰੀ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਬਰਾਮਦਾ ਸ਼ਰਾਬ ਹਰਿਆਣਾ ਵਿਚੋਂ ਕਿੱਥੋਂ ਲੈਕੇ ਆਇਆ ਹੈ। ਗੁਰਜਿੰਦਰ ਸਿੰਘ ਉਰਫ ਗੁਰੀ ਦਾ ਮਾਨਯੋਗ ਅਦਾਲਤ ਪਾਸੋਂ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਉਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।