ਲਾਲਾ-ਲਾਲਾ ਹੋ ਗਈ, ਅਖਾੜਾ ਗਿਆ ਹੱਲ ਜੀ,,
ਕੁਠਾਲਾ ਗੁਰੂ ਘਰ ‘ਚੋਂ ਨੋਟ ਵੰਡਣ ਵਾਲੇ ਬਾਬਾ ਗੁਰਮੇਲ ਸਿੰਘ ਨੂੰ ਲੱਭਣ ਲੱਗੇ ਲੋਕ , ਬੇਵੱਸ ਹੋਏ ਬਾਬੇ ਦੇ ਪੈਰੋਕਾਰ
ਹਰਿੰਦਰ ਨਿੱਕਾ / ਰਘਬੀਰ ਹੈਪੀ ,ਕੁਠਾਲਾ (ਸੰਗਰੂਰ)7 ਜਨਵਰੀ 2021
ਥਾਣਾ ਸੰਦੌੜ ਦੇ ਤਹਿਤ ਪੈਂਦੇ ਪਿੰਡ ਕੁਠਾਲਾ ਦੇ ਗੁਰਦੁਆਰਾ ਬੇਗਮਪੁਰਾ ਵਿਖੇ ਕਥਿਤ ਮਨੀ ਸਰਕੂਲੇਸ਼ਨ ਸਕੀਮ ਵਿੱਚ ਲੋਕਾਂ ਨੂੰ ਇੱਕ ਮਹੀਨੇ ਅੰਦਰ ਹੀ 9 ਗੁਣਾਂ ਰੁਪਏ ਵਾਪਿਸ ਕਰਨ ਦਾ ਲਾਰਾ ਲਾਉਣ ਵਾਲਾ ਬਾਬਾ ਗੁਰਮੇਲ ਸਿੰਘ ਕੁਠਾਲਾ ,ਬੇਗਮਪੁਰਾ ਗੁਰੂ ਘਰ ਵਿਚੋਂ ਅਚਾਨਕ ਫੁਰਰ ਹੋ ਗਿਆ। ਲੱਖਾਂ ਰੁਪਏ ਲਾਉਣ ਵਾਲੇ ਨਿਵੇਸ਼ਕਾਂ ਨੇ ਅੱਜ ਬਾਬੇ ਤੋਂ ਪੈਸੇ ਵਾਪਿਸ ਮੁੜਵਾਉਣ ਲਈ ਗੁਰੂ ਘਰ ‘ਚ ਇਕੱਠੇ ਹੋ ਗਏ। ਜਦੋਂ ਪ੍ਰਬੰਧਕਾਂ ਨੇ ਲੋਕਾਂ ਨੂੰ ਬਾਬਾ ਬਾਰੇ ਕੁੱਝ ਨਹੀਂ ਦੱਸਿਆ ਤਾਂ ਲੋਕਾਂ ਵਿੱਚ ਕਾਫੀ ਰੋਸ ਫੈਲ ਗਿਆ। ਭੜ੍ਹਕੇ ਲੋਕ ਗੁਰੂ ਅੰਦਰ ਦਾਖਿਲ ਹੋ ਗਏ। ਇਸ ਮੌਕੇ ਬਾਬੇ ਦੇ ਸਮਰਥਕਾਂ ਨਾਲ ਨਿਵੇਸ਼ਕਾਂ ਦੀ ਤੂੰ-ਤੂੰ ਮੈਂ-ਮੈਂ ਵੀ ਹੋਈ। ਭੜ੍ਹਕੇ ਨਿਵੇਸ਼ਕਾਂ ਨੇ ਗੁਰੂ ਘਰ ਦੇ ਇੱਕ ਕਮਰੇ ਵਿੱਚ ਬੈਠੇ ਬਾਬਾ ਗੁਰਮੇਲ ਸਿੰਘ ਦੇ ਪਰਿਵਾਰ ਨੂੰ ਹੀ ਘੇਰ ਲਿਆ। ਜਿਨ੍ਹਾਂ ਰੋ ਰੋ ਕੇ ਭੜ੍ਹਕੇ ਹੋਏ ਲੋਕਾਂ ਨੂੰ ਬਾਬੇ ਦਾ ਉਨ੍ਹਾਂ ਨੂੰ ਕੋਈ ਪਤਾ ਠਿਕਾਣਾ ਨਾ ਹੋਣ ਬਾਰੇ ਕਹਿ ਕੇ ਆਪਣਾ।ਖਹਿੜਾ ਛੁਡਵਾਇਆ ਮਾਹੌਲ ਤਣਾਅ ਪੂਰਨ ਹੋ ਜਾਣ ਕਾਰਨ ਵੱਡੀ ਗਿਣਤੀ ਵਿੱਚ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਜਿਨ੍ਹਾਂ ਪ੍ਰਬੰਧਕਾਂ ਨੂੰ ਥਾਣਾ ਸੰਦੌੜ ਵਿੱਚ ਪਹੁੰਚ ਕੇ ਸ਼ਕਾਇਤ ਦਰਜ ਕਰਵਾਉਣ ਦੀ ਗੱਲ ਕਹਿ ਕੇ ਸ਼ਾਂਤ ਕੀਤਾ। ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਾਬੇ ਨੇ ਭਰੋਸਾ ਦਿੱਤਾ ਸੀ ਕਿ ਉਹ ਇੱਕ ਮਹੀਨੇ ਬਾਅਦ ਉਨ੍ਹਾਂ ਨੂੰ ਨੌਗੁਣਾ ਪੈਸੇ ਮੋੜੇਗਾ। ਵਰਨਣਯੋਗ ਹੈ ਕਿ ਕਈ ਮਹੀਨੇ ਪਹਿਲਾਂ ਬਾਬੇ ਨੇ 3 ਹਜਾਰ,30 ਹਜਾਰ ਅਤੇ 3 ਲੱਖ ਯੱਕਮੁਸ਼ਤ ਜਮ੍ਹਾਂ ਕਰਵਾਉਣ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਸਨ। ਇਨ੍ਹਾਂ ਸਕੀਮਾਂ ਤਹਿਤ ਬਾਬੇ ਵੱਲੋਂ ਕਰੋੜਾਂ ਰੁਪਏ ਇਕੱਠੇ ਕਰ ਲਏ। ਪਰੰਤੂ ਨਿਸਚਿਤ ਸਮੇਂ ਤੇ ਨਿਵੇਸ਼ਕਾਂ ਦੀ ਪੂੰਜੀ ਨਾ ਮੋੜਨ ਕਾਰਣ ਲੋਕਾਂ ਦਾ ਬਾਬੇ ਤੋਂ ਭਰੋਸਾ ਉੱਠ ਗਿਆ। ਜਿਸ ਨਾਲ ਹਾਲਤ ਵਿਸਫੋਟਕ ਬਣ ਗਈ। ਹੁਣ ਲੋਕਾਂ ਦੇ ਮਨਾਂ ਵਿੱਚ ਭਰਿਆ ਰੋਸ ਬਾਹਰ ਸੜ੍ਹਕਾਂ ਤੇ ਆ ਗਿਆ। ਵਰਨਣਯੋਗ ਹੈ ਕਿ ਬਾਬਾ ਗੁਰਮੇਲ ਸਿੰਘ ਦੀ ਠੱਗੀ ਦੇ ਜਾਲ ਬਾਰੇ ਸਭ ਤੋ ਪਹਿਲਾਂ ,,ਟੂਡੇੇ ਨਿਊਜ਼,, ਦੀ ਟੀਮ ਨੇ ਤੱੱਥਾਂ ਸਮੇਤ ਲੋੋਕਾਂਂ ਨੂੰ ਅਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਲਿਖਤੀ ਸ਼ਕਾਇਤ ਦੇ ਕੇ ਜਾਣੂ ਕਰਵਾਇਆ ਸੀ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ। ਜਿਸ ਦੀ ਪੜਤਾਲ ਦੇੇ ਨਾਮ ਤੇ ਹੀ ਪੁਲਿਸ ਨੇ ਕਈ ਮਹੀਨੇ ਲੰਘਾ ਦਿੱਤੇ ਹਨ।