ਏ.ਐਸ. ਅਰਸ਼ੀ , ਚੰਡੀਗੜ੍ਹ, 6 ਜਨਵਰੀ, 2021
ਪੰਜਾਬ ਵਿੱਚ ਵਿੱਚ 5ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਸਾਰੇ ਸਕੂਲ 7 ਜਨਵਰੀ ਵੀਰਵਰ ਤੋਂ ਖੁੱਲ੍ਹਣਗੇ ਇਹ ਐਲਾਨ ਪੰਜਾਬ ਦੇ ਸਿੱਖ਼ਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕੀਤਾ ਹੈ। 7 ਜਨਵਰੀ ਤੋਂ ਰਾਜ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲ ਖੁਲ੍ਹਣਗੇ। ਸਕੂਲਾਂ ਦੇ ਖੁੱੱਲ੍ਹਣ ਦਾ ਸਮਾਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤਕ ਦਾ ਹੋਵੇਗਾ। ਸਿੱਖ਼ਿਆ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਇਹ ਫ਼ੈਸਲਾ ਮਾਪਿਆਂ ਅਤੇ ਬੱਚਿਆਂ ਦੇ ਪੜ੍ਹਾਈ ਪ੍ਰਤੀ ਫ਼ਿਕਰ ਨੂੰ ਵੇਖ਼ਦੇ ਹੋਏ ਲਿਆ ਗਿਆ ਹੈ। ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਸਾਰੇ ਸਕੂਲਾਂ ਨੂੰ ਕੋਵਿਡ ਗਾਈਡਲਾਈਨਜ਼ ਦਾ ਖ਼ਿਆਲ ਰੱਖਣ ਲਈ ਕਿਹਾ ਗਿਆ ਹੈ ਅਤੇ ਇਸ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ।