ਗਰੀਬ ਸੇਵਾ ਸੁਸਾਇਟੀ ਨੇ ਕੁਸ਼ਟ ਰੋਗੀ ਔਰਤਾਂ ਨੂੰ ਵੰਡਿਆ ਰਾਸ਼ਨ

Advertisement
Spread information

ਬਲਵਿੰਦਰ ਪਾਲ ,ਪਟਿਆਲਾ 6 ਜਨਵਰੀ 2021
         ਗਰੀਬ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਜਸਵਿੰਦਰ ਜੁਲਕਾ, ਡਾ. ਮੰਜੂ ਅਰੋੜਾ ਅਤੇ ਚੇਅਰਮੈਨ ਪੰਮੀ ਬੇਦੀ ਵੱਲੋਂ ਕੁਸ਼ਟ ਰੋਗੀ ਅਤੇ ਹੋਰ ਜ਼ਰੂਰਤਮੰਦ ਮਹਿਲਾਵਾ ਨੂੰ 16ਵਾਂ ਮਹੀਨਾਵਾਰ ਰਾਸ਼ਨ ਵੰਡਿਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਉੱਘੀ ਸਮਾਜ ਸੇਵਿਕਾ ਡਾ. ਨਵਜਿੰਦਰ ਸੋਢੀ, ਐਨ.ਆਈ.ਐਸ. ਦੀ ਡਾਇਰੈਕਟਰ ਪਰਮਜੀਤ ਕੌਰ ਪਹੁੰਚੇ ਅਤੇ ਇਸ ਸਮਾਰੋਹ ਦੀ ਸ਼ੋਭਾ ਨੂੰ ਵਧਾਇਆ। ਇਸ ਮੌਕੇ ਜੁਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਉਨ੍ਹਾਂ ਦੀ ਸੁਸਾਇਟੀ ਵੱਲੋਂ ਜ਼ਰੂਰਤਮੰਦ ਔਰਤਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਤਾਂਜੋ ਇਹ ਔਰਤਾਂ ਆਪਣੇ ਪਰਿਵਾਰ ਤੇ ਬੱਚਿਆਂ ਦਾ ਪਾਲਣ ਪੌਸ਼ਣ ਕਰ ਸਕਣ। ਇਸ ਰਾਸ਼ਨ ਵੰਡ ਸਮਾਰੋਹ ਵਿਚ ਵਿਸ਼ੇਸ਼ ਤੌਰ ’ਤੇ ਲੀਨਾ ਵਰਮਾ, ਅਰੁਨ ਵਰਮਾ ਅਤੇ ਹੇਅਰ ਫੈਮਲੀ ਕੈਨੇਡਾ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾ ਕੇ ਇਨ੍ਹਾਂ ਮਹਿਲਾਵਾਂ ਦੀ ਦਿਲੋਂ ਮਦਦ ਕੀਤੀ। ਇਸ ਮੌਕੇ ਯੋਗਦਾਨ ਪਾਉਣ ਵਾਲਿਆਂ ਵਿਚ ਕਰਨਲ ਆਲਮਜੀਤ ਸਿੰਘ, ਐਸ.ਪੀ. ਚਾਂਦ, ਡਾ. ਭੁਪਿੰਦਰ ਸਿੰਘ ਬਰਾੜ, ਵਾਈ.ਪੀ. ਸੂਦ, ਰੂਚੀ ਅਤੇ ਸੰਦੀਪ ਨਰੂਲਾ, ਪ੍ਰੋ. ਡਾ. ਦੀਵਿੰਦਰ ਕੌਰ, ਕਮਲ ਗਰਗ, ਕਮਲ ਠਾਕੁਰ, ਆਰ.ਕੇ. ਖੰਨਾ, ਅਮਰਜੋਤ ਸਿੰਘ ਅਤੇ ਪਰਮਜੀਤ ਕੌਰ ਚੱਢਾ, ਪ੍ਰਦੀਪ ਜੈਨ, ਪਰਮਜੀਤ ਕੌਰ, ਜਗਜੀਤ ਸਿੰਘ, ਵਿੱਕੀ ਜੱਗੀ, ਮਦਨ ਗੋਇਲ, ਰਾਜ ਸਿੰਗਲਾ, ਸੁਖਦੀਪ ਸਾਹਨੀ, ਹੰਸ ਮਹਿਤਾ, ਰਾਜ ਕੁਮਾਰ ਬਾਂਸਲ, ਮੋਨਿਕਾ ਠਾਕੁਰ, ਨਰਾਇਣ ਦਾਸ, ਸੁਨੀਲ ਗੁਪਤਾ, ਇਸ਼ਵਰ ਸ਼ਰਮਾ, ਦੀਪਕ ਡਕਾਲਾ, ਤਰੁਣ ਕਪੂਰ, ਮਦਨ ਖਰਬੰਦਾ, ਨੀਰਜ ਬਾਂਸਲ, ਨਿਰਮਲਾ ਗਰਗ, ਕਮਲ ਠਾਕੁਰ ਸ਼ਾਮਲ ਸਨ।

Advertisement
Advertisement
Advertisement
Advertisement
Advertisement
error: Content is protected !!