ਸੰਗਰੂਰ ਦੇ ਪਿੰਡ ਝਨੇੜੀ ‘ਚ ਲੋਕਾਂ ਨੇ ਮੌਕੇ ਤੇ ਹੀ ਕੱਢਵਾਇਆ ਡੂੰਘਾ ਦੱਬਿਆ ਟੂਣਾਂ
ਜੀ.ਐਸ. ਬਿੰਦਰ , ਭਵਾਨੀਗੜ੍ਹ 3 ਜਨਵਰੀ 2021
ਇੱਥੋਂ ਨੇੜਲੇ ਪਿੰਡ ਝਨੇੜੀ ਦੇ ਸਿਵਿਆਂ ਵਿੱਚ ਟੂਣਾਂ ਕਰਨ ਆਇਆ ਇੱਕ ਬੰਦਾ ਲੋਕਾਂ ਦੇ ਹੱਥੇ ਚੜ੍ਹ ਗਿਆ। ਭੜ੍ਹਕੇ ਹੋਏ ਪਿੰਡ ਵਾਲਿਆਂ ਨੇ ਟੂਣਾਂ ਕਰਨ ਆਏ ਦਾ ਇਹੋ ਜਿਹਾ ਟੂਣਾਂ ਛਿਤਰੌਲ ਕਰਕੇ ਕਰ ਦਿੱਤਾ ਕਿ ਅੱਗੇ ਨੂੰ ਉਹ ਬੰਦਾ ਟੂਣਾਂ ਕਰਨ ਬਾਰੇ ਸੁਪਨੇ ਵਿੱਚ ਵੀ ਨਹੀਂ ਸੋਚਦਾ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਬੰਦਾ, ਜਿਹੜਾ ਖੁਦ ਨੂੰ ਭਵਾਨੀਗੜ੍ਹ ਦਾ ਰਹਿਣ ਵਾਲਾ ਦੱਸ ਰਿਹਾ ਸੀ,ਪਿੰਡ ਝਨੇੜੀ ਦੇ ਸਿਵਿਆਂ ਵਿੱਚ ਰਾਤ ਨੂੰ ਟੂਣਾਂ ਕਰਨ ਪਹੁੰਚ ਗਿਆ। ਜਿਸ ਦੀ ਭਿਣਕ ਪਿੰਡ ਵਾਲਿਆਂ ਨੂੰ ਵੀ ਲੱਗ ਗਈ। ਇਕੱਠੇ ਹੋਏ ਲੋਕਾਂ ਦੇ ਪੁੱਛਣ ਤੇ ਟੂਣਾਂ ਕਰਨ ਵਾਲੇ ਨੇ ਦੱਸਿਆ ਕਿ ਉਹ ਪਿੰਡ ਖਨਾਲ ਵਿਆਹਿਆ ਹੋਇਆ ਸੀ। ਉਹਦੇ ਘਰ ਵਾਲੀ ਬੱਚਿਆਂ ਨੂੰ ਛੱਡ ਕੇ ਚਲੀ ਗਈ। ਘਰਵਾਲੀ ਨੂੰ ਲਿਆਉਣ ਲਈ, ਉਹ ਕਿਸੇ ਸਿਆਣੇ (ਚੇਲੇ) ਕੋਲ ਚਲਾ ਗਿਆ। ਜਿਸਦੇ ਕਹਿਣ ਤੇ ਹੀ ਉਹ ਟੂਣਾਂ ਕਰਨ ਆਇਆ ਸੀ। ਗੁੱਸੇ ਵਿੱਚ ਆਏ ਲੋਕਾਂ ਨੇ ਟੂਣਾਂ ਕਰਨ ਵਾਲੇ ਤੋਂ ਹੀ ਧਰਤੀ ਹੇਠਾਂ ਡੂੰਘਾ ਦੱਬਿਆ ਟੂਣੇ ਦਾ ਸਮਾਨ।ਬਾਹਰ ਕਢਵਾਇਆ। ਟੂਣੇ ਵਾਲੀ ਲਾਲ ਰੰਗ ਦੇ ਕੱਪੜੇ ਦੀ ਪੋਟਲੀ ਵਿੱਚ, ਇਂਕ ਕੁੱਜਾ ,ਜਿਸ ਵਿੱਚ ਲੂਣ, ਉਸਦੀ ਜਾਹਿਰ ਕਰਦਾ ਘਰਵਾਲੀ ਦੀ ਫੋਟੋ ਤੇ ਕੁਝ ਹੋਰ ਸਮਾਨ ਨਿੱਕਲਿਆ। ਟੂਣਾਂ ਕਰਦੇ ਰੰਗੇ ਹੱਥੀਂ ਫੜ੍ਹੇ ਬੰਦੇ ਨੇ ਵਾਰ ਵਾਰ ਪੁੱਛਣ ਤੇ ਵੀ ਇਹ ਮੂੰਹ ਨਹੀਂ ਖੋਹਲਿਆ ਕਿ ਉਸਨੂੰ ਟੂਣਾਂ ਕਰਨ ਲਈ ਕਿਹੜੇ ਸਿਆਣੇ ਨੇ ਉੱਥੇ ਭੇਜਿਆ ਸੀ। ਕੁਝ ਲੋਕ ਟੂਣਾਂ ਕਰਨ ਵਾਲੇ ਨੂੰ ਥਾਣੇ ਅਤੇ ਕੁਝ ਲੋਕ ਪੰਚਾਇਤ ਮੂਹਰੇ ਪੇਸ਼ ਕਰਨ ਦੀ ਗੱਲ ਕਰਦੇ ਰਹੇ।