ਸੰਘਰਸ਼ ਜਾਰੀ ਰੱਖਣ ਦੇ ਅਹਿਦ ਨਾਲ ਸਾਲ 2021 ਦੇ ਪਹਿਲੇ ਦਿਨ ਨੂੰ ਜਾਝਾਰੂ ਕਾਫਲਿਆਂ ਨੇ ਕਿਹਾ ਸੰਗਰਾਮੀ ਮੁਬਾਰਕ

Advertisement
Spread information

ਸਾਂਝਾ ਕਿਸਾਨ ਸੰਘਰਸ਼ ਰੇਲਵੇ ਸਟੇਸ਼ਨ ਬਰਨਾਲਾ ਦਾ 92 ਵਾਂ ਦਿਨ -ਵਗਦਾ ਠੱਕਾ ਵੀ, ਰੋਹਲੇ ਅੰਗਿਆਰਾਂ ਅੱਗੇ ਰੋਕ ਨਾਂ ਬਣ ਸਕਿਆ


ਰਘਵੀਰ ਹੈਪੀ , ਬਰਨਾਲਾ 01 ਜਨਵਰੀ 2021

           ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਨੂੰ ਤਿੰਨ ਮਹੀਨੇ ਪੂਰੇ ਹੋ ਗਏ ਹਨ। 1 ਅਕਤੂਬਰ ਨੂੰ ਰੇਲਵੇ ਪਟੜੀਆਂ ਮੱਲਣ ਤੋਂ ਸ਼ੁਰੂ ਹੋਇਆ ਸੰਘਰਸ਼ ਪਲੇਟਫਾਰਮ ਰਾਹੀਂ ਹੁੰਦਾ ਹੋਇਆ ਰੇਲਵੇ ਪਾਰਕਿੰਗ ਵਿੱਚ ਭੁੱਖ ਹੜਤਾਲ ਵਜੋਂ ਸੰਘਰਸ਼ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਆਪਣੇ ਵਿਚਾਰਾਂ ਰਾਹੀਂ 37 ਵੇਂ ਦਿਨ ਵੀ ਦਿੱਲੀ ਦੀ ਬਰੂਹਾਂ ਤੇ ਡੇਰਾ ਜਮਾਈ ਬੈਠੇ ਅਤੇ ਪੰਜਾਬ ਅੰਦਰ ਸੈਂਕੜੇ ਥਾਵਾਂ ਤੇ ਚੱਲ ਰਹੀਆਂ ਸੰਘਰਸ਼ੀ ਥਾਵਾਂ ਵਿੱਚ ਹੋਰ ਵਧੇਰੇ ਜੋਸ਼ ਨਾਲ ਸ਼ਾਮਿਲ ਹੋਣ ਲਈ ਸੰਗਰਾਮੀ ਮੁਬਾਰਕਬਾਦ ਦਿੱਤੀ। ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਵੰਤ ਸਿੰਘ ਉੱੱਪਲੀ, ਗੁਰਦੇਵ ਸਿੰਘ ਮਾਂਗੇਵਾਲ,, ਗੁਰਮੇਲ ਰਾਮ ਸ਼ਰਮਾ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ, ਬਾਰਾ ਸਿੰਘ ਬਦਰਾ, ਅਮਰਜੀਤ ਕੌਰ, ਜਸਵਿੰਦਰ ਸਿੰਘ ਮੰਡੇਰ, ਜਸਮੇਲ ਸਿੰਘ ਕਾਲੇਕੇ, ਨੇਕਦਰਸ਼ਨ ਸਿੰਘ ਆਦਿ ਬੁਲਾਰਿਆਂ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਜਿਹੜੀ ਮੋਦੀ ਹਕੂਮਤ ਲੋਕਾਂ ਦੀ ਹੱਕੀ ਆਵਾਜ ਨੂੰ ਟਿੱਚ ਕਰਕੇ ਜਾਣਦੀ ਸੀ। ਮੋਦੀ ਹਕੂਮਤ ਲਗਾਤਾਰ ਲੋਕ ਵਿਰੋਧੀ ਫੈਸਲੇ ਕਰਦੀ ਆ ਰਹੀ ਸੀ, ਨੋਟਬੰਦੀ, ਜੀਐਸਟੀ, ਕਿਰਤ ਕਾਨੂੰਨਾਂ ਵਿੱਚ ਸੋਧਾਂ, ਸਰਕਾਰੀ ਅਦਾਰਿਆਂ (ਰੇਲਵੇ ਸਟੇਸ਼ਨਾਂ, ਹਵਾਈ ਅੱਡਿਆਂ, ਜਹਾਜਰਾਨੀ, ਕੋਇਲਾ ਖਾਣਾਂ, ਬੀਮਾ, ਬੈਂਕਾਂ, ਸਿਹਤ, ਸਿੱਖਿਆ) ਦਾ ਭੋਗ ਪਾਉਣ ਦੇ ਫੈਸਲੇ ਲੈ ਰਹੀ ਸੀ। ਇਸੇ ਜੜੀ ਵਜੋਂ ਹੀ ਤਿੰਨ ਖੇਤੀ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿਲ ਲੈਕੇ ਆਂਦਾ ਸੀ। ਇਸੇ ਹੀ ਤਰ੍ਹਾਂ ਸਥਾਪਤੀ ਵਿਰੋਧੀ ਅਵਾਜ ਨੂੰ ਕੁਚਲਣ ਲਈ ਭੀਮਾ ਕੋਰੇਗਾਉਂ ਤੋਂ ਸ਼ੁਰੂ ਕੀਤਾ ਹਕੂਮਤੀ ਹੱਲਾ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸ਼ਾਤਮਈ ਢੰਗ ਨਾਲ ਅੰਦੋਲਨ ਚਲਾਉਣ ਵਾਲਿਆਂ ਦੀ ਅਵਾਜ ਨੂੰ ਸਬਾਉਣ ਕੁਚਲਣ ਦੀ ਮਨਸ਼ਾ ਤਹਿਤ ਦੇਸ਼ ਧ੍ਰੋਹ ਦੇ ਮੁਕੱਦਮਿਆਂ ਰਾਹੀਂ ਜੇਲ੍ਹੀਂ ਡੱਕਣ ਦਾ ਅਮਲ ਸ਼ੁਰੂ ਕੀਤਾ ਹੋਇਆ ਸੀ। ਮੋਦੀ ਹਕੂਮਤ ਦਾ ਭਰਮ ਸੀ ਕਿ ਇਉਂ ਹਕੂਮਤੀ ਅੱਥਰੇ ਰਥ ਨੂੰ ਰੋਕਣ ਵਾਲੇ ਰਾਹ ਦੇ ਰੋੜੇ ਖਤਮ ਕਰ ਦਿੱਤੇ ਜਾਣਗੇ। ਪਰ ‘ ਹਰ ਮਿੱਟੀ ਦੀ ਆਪਣੀ ਖਸਲਤ,ਹਰ ਮਿੱਟੀ ਮਕੁੱਟਿਆਂ ਨੀਂ ਭੁਰਦੀ,ਹਰ ਫੱਟੜ ਮੱਥਾ ਨੀਂ ਝੁਕਦਾ ਤੇ ਬੰਨ੍ਹ ਲਾਇਆਂ ਹਰ ਛੱਲ ਨੀਂ ਰੁਕਦੀ’ ਦੀ ਇਤਿਹਾਸਕ ਸਚਾਈ ਅਨੁਸਾਰ ਕਿਸਾਨ ਘੋਲ ਸ਼ੁਰੂ ਹੋਇਆ। ਜਲਦ ਹੀ ਵਡੇਰੇ ਹੱਲੇ ਨੂੰ ਸਮਝਦਿਆਂ ਕਿਸਾਨ ਘੋਲ ਦਾ ਘੇਰਾ ਵਿਸ਼ਾਲ ਵੀ ਹੋਇਆ ਅਤੇ ਪੜਾਅ ਦਰ ਪੜਾਅ ਅੱਗੇ ਵਧਦਾ ਗਿਆ। ਹੁਣ ਹੁਣ ਦਿੱਲੀ ਦੀਆਂ ਬਰੂਹਾਂ ਉੱਪਰ ਪੱਕਾ ਡੇਰਾ ਜਮਾਕੇ ਬੈਠੇ ਕਿਸਾਨ ਕਾਫਲਿਆਂ ਨੇ ਘੇਰਕੇ ਮੂਹਰੇ ਲਾਈ ਹੋਈ ਹੈ। ਸੱਤਵੇਂ ਗੇੜ ਦੀ ਗੱਲਬਾਤ ਵਿੱਚ ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਰੱਦ ਕਰਨਾ ਸਾਂਝੇ ਕਿਸਾਨ ਸੰਘਰਸ਼ ਦੀ ਅਹਿਮ ਪ੍ਰਾਪਤੀ ਹੈ। ਘਰ-ਘਰ ਤੋਂ ਉੱਠੀ ਲੋਕ ਆਵਾਜ ਸਦਕਾ ਹੀ ਸਾਂਝਾ ਕਿਸਾਨ ਸੰਘਰਸ਼ ਲੋਕ ਸੰਘਰਸ਼ ਵਿੱਚ ਤਬਦੀਲ ਹੋਇਆ ਹੈ। ਆਗੂਆਂ ਕਿਹਾ ਕਿ ਸਾਡੇ ਲਈ ਹੱਥ ਉੱਪਰ ਹੱਥ ਧਰਕੇ ਬੈਠਣ ਦਾ ਸਮਾਂ ਨਹੀਂ ਹੈ, ਸਗੋਂ ਖੇਤੀ ਵਿਰੋਧੀ ਕਾਨੂੰਨ ਨੂੰ ਮੁਕੰਮਲ ਰੂਪ’ਚ ਰੱਦ ਕਰਾਉਣ ਅਤੇ ਘੱਟੋ-ਘੱਟ ਕੀਮਤ ਉੱਪਰ ਫਸਲਾਂ ਦੀ ਖ੍ਰੀਦ ਦੀ ਗਰੰਟੀ ਕਰਨ ਦੀ ਅਹਿਮ ਬੁਨਿਆਦੀ ਮੰਗ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਣਾ ਹੋਵੇਗਾ। ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਕਰਨੈਲ ਸਿੰਘ ਗਾਂਧੀ ਸਹਿਜੜਾ, ਜਗਰੂਪ ਸਿੰਘ ਛੀਨੀਵਾਲਕਲਾਂ, ਸੁਰਿੰਦਰ ਸਿੰਘ ਸਹਿਜੜਾ, ਕਰਮਜੀਤ ਸਿੰਘ ਸਹਿਜੜਾ, ਗੁਰਪ੍ਰੀਤ ਸਿੰਘ ਸਹਿਜੜਾ, ਗੁਰਤੇਜ ਸਿੰਘ ਠੀਕਰੀਵਾਲ, ਚੰਦ ਸਿੰਘ ਠੀਕਰੀਵਾਲ, ਝਰਮਲ ਸਿੰਘ ਠੀਕਰੀਵਾਲ ਸ਼ਾਮਿਲ ਹੋਏ। ਪਿੰਡਾਂ ਵਿੱਚੋਂ ਕਿਸਾਨ ਔਰਤਾਂ ਦੇ ਕਾਫਲੇ ਦਿੱਲੀ ਵੱਲ ਵੀ ਵੱਡੀ ਪੱਧਰ ਤੇ ਗਏ ਹੋਣ ਦੇ ਬਾਵਜੂਦ ਵੀ ਸਾਂਝੇ ਕਿਸਾਨ ਮੋਰਚੇ ਵਿੱਚ ਪਹੁੰਚਣ ਵਾਲੇ ਕਿਸਾਨ ਔਰਤਾਂ ਦੇ ਕਾਫਲਿਆਂ ਵਿੱਚ ਕੋਈ ਕਮੀ ਨਹੀਂ ਆ ਰਹੀ। ਸੁਚੱਜੀ ਅਗਵਾਈ ਅਧੀਨ ਲੋਕਤਾ ਦਾ ਬੱਝ ਰਿਹਾ ਯੱਕ ਮੋਦੀ ਹਕੂਮਤ ਦੀਆਂ ਸਾਜਿਸ਼ਾਂ ਅਤੇ ਉਸ ਦੇ ਵੱਡੇ ਵਪਾਰਿਕ ਘਰਾਣਿਆਂ(ਅਡਾਨੀ-ਅੰਬਾਨੀ) ਨੂੰ ਪੈਰਾਂ ਹੇਠ ਲਤਾੜਕੇ ਇਹ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦੇਵੇਗਾ। ਮੁਲਕ ਨਦੇਨਇਤਿਹਾਸ ਵਿੱਚਚ ਨਵਾਂ ਇਤਿਹਾਸ ਸਿਰਜਣ ਵੱਲ ਪੁਲਾਂਘਾਂ ਪੁੱਟ ਰਿਹਾ ਇਹ ਕਿਸਾਨ/ਲੋਕ ਸੰਘਰਸ਼ ਬਾਬਾ ਬੰਦਾ ਸਿੰਘ ਬਹਾਦਰ, ਦੁੱਲਾ ਭੱਟੀ, ਚਾਚਾ ਅਜੀਤ ਸਿੰਘ ਦੀ ਪਗੜੀ ਸੰਭਾਲ ਜੱਟਾ ਲਹਿਰ ਦੀ ਵਿਰਾਸਤ ਹੈ। ਸਾਂਝਾ ਸੰਘਰਸ਼ ਜਿਉਂ ਜਿਉਂ ਲੰਮਾ ਹੋਵੇਗਾ, ਹੋਰ ਵਧੇਰੇ ਮਜਬੂਤੀ ਨਾਲ ਵਿਸ਼ਾਲ ਅਤੇ ਤਿੱਖਾ ਹੁੰਦਾ ਹੋਇਆ ਵਦਾਣੀ ਸੱਟਾਂ ਮਾਰਦਾ ਹੋਇਆ ਆਪਣੀ ਜੇਤੂ ਮੰਜਿਲ ਸਰ ਕਰਨ ਵੱਲ ਅੱਗੇ ਵਧੇਗਾ। ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਅਤੇ ਸਾਰੀਆਂ ਫਸਲਾਂ ਦੀ ਐਮਐਸਪੀ ਲਾਗੂ ਕਰਨ ਕਰਨ ਲਈ ਮਜਬੂਰ ਕਰੇਗਾ। ਅੱਜ ਸੰਘਰਸ਼ ਜਾਰੀ ਰੱਖਣ ਦੇ ਅਹਿਦ ਨਾਲ ਸਾਲ 2021 ਦੇ ਪਹਿਲੇ ਦਿਨ ਨੂੰ ਜਾਝਾਰੂ ਕਾਫਲੇ ਸੰਗਰਾਮੀ ਮੁਬਾਰਕ ਆਖੀ। ਜਵਾਨੀ ਦੀ ਦਹਿਲੀਜ ਵੱਲ ਵਧ ਰਹੇ ਨੌਜਵਾਨਾਂ ਦੇ ਕਾਫਲਿਆਂ ਨੇ ਅਕਾਸ਼ ਗੁੰਜਾਊ ਨਾਹਰਿਆਂ ਪੰਡਾਲ ਵਿੱਚ ਨਵਾਂ ਜੋਸ਼ ਪੈਦਾ ਕਰ ਦਿੱਤਾ। ਬੁਲਾਰਿਆਂ ਸਭਨਾਂ ਤਬਕਿਆਂ ਨੂੰ ਵੱਡੀ ਗਿਣਤੀ ਵਿੱਚ ਇਸੇ ਤਰ੍ਹਾਂ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਲਗਤਾਰਤਾ ਬਣਾਏ ਰੱਖਣ ਦੀ ਜੋਰਦਾਰ ਅਪੀਲ ਕੀਤੀ।

Advertisement

Advertisement
Advertisement
Advertisement
Advertisement
Advertisement
error: Content is protected !!