ਐਸ.ਡੀ. ਕਾਲਜ ਨੇੜੇ ਗੁੰਡਾਗਰਦੀ ਕਰਨ ਵਾਲੇ ਦੋਸ਼ੀ , ਚੜ੍ਹੇ ਪੁਲਿਸ ਦੇ ਹੱਥੇ

Advertisement
Spread information

ਹਰਿੰਦਰ ਨਿੱਕਾ/ਰਘਵੀਰ ਹੈਪੀ , ਬਰਨਾਲਾ 24 ਦਸੰਬਰ 2020

     ਐਸ ਡੀ ਕਾਲਜ ਦੇ ਨੇੜੇ ਲੋਕਾਂ ‘ਦੀ ਕਾਰਾਂ ਦੇ ਸ਼ੀਸ਼ੇ ਭੰਨ੍ਹ ਕੇ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਵਾਲੇ ਤਿੰਨੋਂ ਦੋਸ਼ੀਆਂ ਨੂੰ ਥਾਣਾ ਸਿਟੀ 1 ਦੀ ਪੁਲਿਸ ਨੇ ਵਾਰਦਾਤ ਤੋਂ 22 ਘੰਟਿਆ ਬਾਅਦ ਹੀ ਕਾਬੂ ਕਰ ਲਿਆ ਹੈ। ਇਸ ਦੀ ਪੁਸ਼ਟੀ ਥਾਣਾ ਸਿਟੀ 1 ਦੇ ਐਸਐਚਉ ਲਖਵਿੰਦਰ ਸਿੰਘ ਨੇ ਮੀਡੀਆ ਨੂੰ ਕਰ ਦਿੱਤੀ ਹੈ। ਐਸਐਚਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਗਿਰਫਤਾਰ ਦੋਸ਼ੀਆਂ ਵਿੱਚੋਂ ਕਾਕਾ ਸਿੰਘ ਅਤੇ ਬੀਰੂ , ਸ਼ਹੀਦ ਭਗਤ ਸਿੰਘ ਨਗਰ ਬਰਨਾਲਾ ਦੇ ਰਹਿਣ ਵਾਲੇ ਹਨ, ਜਦੋਂ ਕਿ 1 ਦੋਸ਼ੀ ਹਰਪ੍ਰੀਤ ਸਿੰਘ ਲੁਧਿਆਣਾ ਦਾ ਰਹਿਣ ਵਾਲਾ ਹੈ। ਉਨਾਂ ਕਿਹਾ ਕਿ ਦੋਸ਼ੀਆਂ ਖਿਲਾਫ ਲਛਮਣ ਦਾਸ ਦੇ ਬਿਆਨ ਤੇ ਕੇਸ ਦਰਜ ਕੀਤਾ ਗਿਆ ਹੈ। ਉਨਾਂ ਕਿਹਾ ਪੁਲਿਸ ਘਟਨਾ ਤੋਂ ਬਾਅਦ ਹੀ ਦੋਸ਼ੀਆਂ ਦੀ ਤਲਾਸ਼ ਵਿੱਚ ਲੱਗੀ ਹੋਈ ਸੀ। ਆਖਿਰ ਪੁਲਿਸ ਨੇ ਅੱਜ ਕਰੀਬ 5 ਵਜੇ ਤਿੰਨੌ ਦੋਸ਼ੀਆਂ ਨੂੰ ਲੱਖੀ ਕਲੋਨੀ ਬਰਨਾਲਾ ਕਾਬੂ ਕਰ ਲਿਆ ਹੈ। ਉਨਾਂ ਕਿਹਾ ਕਿ ਦੋਸ਼ੀਆਂ ਤੋਂ ਸਖਤੀ ਨਾਡ ਪੁੱਛਗਿੱਛ ਕੀਤੀ ਜਾ ਰਹੀ ਹੈ। ਕੱਲ੍ਹ ਨੂੰ ਨਾਮਜਦ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।  ਵਰਨਣਯੋਗ ਹੈ ਕਿ ਤਿੰਨੋਂ ਦੋਸ਼ੀਆਂ ਨੇ ਬੀਤੇ ਕੱਲ੍ਹ ਐਸਡੀ ਕਾਲਜ ਦੇ ਕੋਲ ਰਾਹਗੀਰਾਂ ਦੀ ਗੱਡੀਆਂ ਅਤੇ ਹੋਰ ਦੋ ਪਹੀਆ ਵਾਹਨਾਂ ਦੇ ਘੋਟਨਿਆਂ ਨਾਲ ਅੰਨ੍ਹੇਵਾਹ ਸ਼ੀਸ਼ੇ ਤੋੜ ਕੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਸੀ। ਹੁਣ ਪੁੱਛਗਿੱਛ ਦੌਰਾਨ ਹੀ ਖੁਲਾਸਾ ਹੋਵੇਗਾ ਕਿ ਆਖਿਰ ਦੋਸ਼ੀਆਂ ਨੇ ਅਜਿਹੀ ਦਹਿਸ਼ਤ ਕਿਉਂ ਪੈਦਾ ਕੀਤੀ। ਵਾਰਦਾਤ ਪਿੱਛੇ ਦੋਸ਼ੀਆਂ ਦਾ ਕੀ ਮਕਸਦ ਸੀ। ਇਹ ਸਾਰੇ ਸਵਾਲਾਂ ਦਾ ਜੁਆਬ ਪੁਲਿਸ ਦੀ ਤਫਤੀਸ਼ ਦੌਰਾਨ ਹੀ ਮਿਲ ਸਕੇਗਾ। ਉੱਧਰ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਪੁਲਿਸ ਸ਼ਹਿਰ ਅੰਦਰ ਗੁੰਡਾਗਰਦੀ ਕਰਨ ਵਾਲਿਆਂ ਨਾਲ ਪੂਰੀ ਸਖਤੀ ਨਾਲ ਨਿਪਟੇਗੀ। ਉਨਾਂ ਸ਼ਹਿਰੀਆਂ ਨੂੰ ਕਿਹਾ ਕਿ ਉਹ ਦਹਿਸ਼ਤ ਮੰਨਣ ਦੀ ਬਜਾਏ, ਗੁੰਡਾਗਰਦੀ ਰੋਕਣ ਲਈ ਪੁਲਿਸ ਦਾ ਸਹਿਯੋਗ ਕਰੇ। ਲੋਕਾਂ ਤੋਂ ਜੁਰਮ ਅਤੇ ਅਪਰਾਧੀਆਂ ਬਾਰੇ ਮਿਲੀ ਜਾਣਕਾਰੀ ਨਾਲ ਹੀ ਅਪਰਾਧ ਤੇ ਕਾਬੂ ਪਾਇਆ ਜਾ ਸਕਦਾ ਹੈ।

Advertisement
Advertisement
Advertisement
Advertisement
Advertisement
Advertisement
error: Content is protected !!