ਡਾਕੇ ਦੀ ਯੋਜਨਾ ਦਾ ਮਾਮਲਾ- ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਤੇ ਹਮਲਾ, ਦੋਸ਼ੀ ਫਰਾਰ

Advertisement
Spread information

ਕੇਸ ‘ਚ ਨਾਮਜਦ ਦੋਸ਼ੀ ਨਿਰਮਲ ਸਿੰਘ ਨੂੰ ਸ਼ਾਮਿਲ ਤਫਤੀਸ਼ ਕਰਨ ਪਹੁੰਚੀ ਸੀ ਪੁਲਿਸ 


ਹਰਿੰਦਰ ਨਿੱਕਾ ,ਬਰਨਾਲਾ 29 ਨਵੰਬਰ 2020

           ਥਾਣਾ ਰੂੜੇਕੇ ਅਧੀਨ ਪੈਂਦੇ ਪਿੰਡ ਬਦਰਾ ਵਿਖੇ ਦੋਸ਼ੀ ਨੂੰ ਸ਼ਾਮਿਲ ਤਫਤੀਸ਼ ਕਰਨ ਪਹੁੰਚੀ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਉੱਪਰ ਨਾਮਜਦ ਦੋਸ਼ੀ ਅਤੇ ਉਸ ਦੇ ਹੋਰ ਪਰਿਵਾਰਿਕ ਮੈਂਬਰਾਂ ਨੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਸਾਰੇ ਦੋਸ਼ੀ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਪੁਲਿਸ ਨੇ ਇੱਕ ਔਰਤ ਸਮੇਤ 7 ਦੋਸ਼ੀਆਂ ਦੇ ਖਿਲਾਫ ਸਰਕਾਰੀ ਕਰਮਚਾਰੀਆਂ ਦੀ ਡਿਊਟੀ ਵਿੱਚ ਅੜਿੱਕਾ ਪਾਉਣ ਦੇ ਜੁਰਮ ਤਹਿਤ ਕੇਸ ਦਰਜ਼ ਕਰਕੇ ਨਾਮਜ਼ਦ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।                  ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸੀ.ਆਈ.ਏ. ਸਟਾਫ ਵਿਖੇ ਤਾਇਨਾਤ ਏ.ਐਸ.ਆਈ. ਸ਼ਰੀਫ ਖਾਨ ਨੇ ਲਿਖਾਇਆ ਕਿ ਉਹ ਸ਼ਨੀਵਾਰ ਨੂੰ ਏ.ਐਸ.ਆਈ. ਨਾਇਬ ਸਿੰਘ, ਬਲਦੇਵ ਸਿੰਘ ਅਤੇ ਹੋਰਨਾਂ ਪੁਲਿਸ ਕਰਮਚਾਰੀਆਂ ਸਮੇਤ ਮੁਕੱਦਮਾ ਨੰਬਰ 120 ਮਿਤੀ 01-11-2020 ਅ/ਧ 399, 402 ਹਿੰ:ਦੰ: ਅਤੇ 25/54/59 ਆਰਮਜ਼ ਐਕਟ 21, 25,29/61/85 ਥਾਣਾ ਭਦੌੜ ਵਿਖੇ ਦਰਜ਼ ਕੇਸ ਦੇ ਨਾਮਜਦ ਦੋਸ਼ੀ ਨਿਰਮਲ ਸਿੰਘ ਨਿੰਮਾ ਪੁੱਤਰ ਅਮਰਜੀਤ ਸਿੰਘ ਵਾਸੀ ਬਦਰਾ ਨੂੰ ਸ਼ਾਮਿਲ ਤਫਤੀਸ਼ ਕਰਨ ਸਬੰਧੀ ਪਹੁੰਚੇ। ਉਦੋਂ ਨਿਰਮਲ ਸਿੰਘ, ਉਸ ਦੇ ਭਰਾ ਸਤਿਗੁਰ ਸਿੰਘ , ਉਨਾਂ ਦੀ ਭੂਆ ਲਾਲੀ ਕੌਰ ਅਤੇ 4 ਹੋਰ ਅਣਪਛਾਤੇ ਵਿਅਕਤੀਆਂ ਨੇ ਪੁਲਿਸ ਪਾਰਟੀ ਨਾਲ ਹੱਥੋਪਾਈ ਕੀਤੀ।

Advertisement

         ਭਰੋਸੇਯੋਗ ਸੂਤਰਾਂ ਅਨੁਸਾਰ ਪੁਲਿਸ ਪਾਰਟੀ ਉੱਥੋਂ ਆਪਣਾ ਬਚਾਅ ਕਰਕੇ ਖਿਸਕ ਗਈ। ਜਦੋਂ ਤੱਕ ਹੋਰ ਪੁਲਿਸ ਪਾਰਟੀ ਉਨਾਂ ਦੀ ਮੱਦਦ ਅਤੇ ਦੋਸ਼ੀਆਂ ਨੂੰ ਗਿਰਫਤਾਰ ਕਰਨ ਲਈ ਪਹੁੰਚੀ ਤਾਂ ਸਾਰੇ ਨਾਮਜਦ ਦੋਸ਼ੀ ਚਕਮਾ ਦੇ ਕੇ ਫਰਾਰ ਹੋ ਗਏ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ.ਸ਼ਰੀਫ ਖਾਨ ਦੇ ਬਿਆਨ ਤੇ ਨਾਮਜਦ ਦੋਸ਼ੀਆਂ ਖਿਲਾਫ ਥਾਣਾ ਰੂੜੇਕੇ ਵਿਖੇ ਅਧੀਨ ਜੁਰਮ 353/186/342 ਆਈ.ਪੀ.ਸੀ. ਤਹਿਤ ਕੇਸ ਦਰਜ਼ ਕਰਕੇ ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।

         ਵਰਨਣਯੋਗ ਹੈ ਕਿ ਪੁਲਿਸ ਨੇ ਨਿਰਮਲ ਸਿੰਘ ਨਿੰਮਾ ਨੂੰ ਜਿਸ ਡਾਕੇ ਦੀ ਯੋਜਨਾ ਦੇ ਮਾਮਲੇ ਵਿੱਚ ਸ਼ਾਮਿਲ ਤਫਤੀਸ਼ ਕਰਨਾ ਸੀ। ਉਸ ਕੇਸ ਵਿੱਚ ਸੀ.ਆਈ.ਏ. ਦੀ ਟੀਮ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਿੱਚ 19 ਅਪਰਾਧੀਆਂ ਨੂੰ ਗਿਰਫਤਾਰ ਕਰਕੇ , ਉਨਾਂ ਦੇ ਕਬਜੇ ਵਿੱਚੋਂ 11 ਪਿਸਟਲ ,111 ਕਾਰਤੂਸ ਅਤੇ ਵਹੀਕਲਾਂ ਤੋਂ ਇਲਾਵਾ ਡੇਢ ਕਿੱਲੋ ਤੋਂ ਵੱਧ ਨਸ਼ੀਲਾ ਪਾਉਡਰ ਵੀ ਬਰਾਮਦ ਕਰ ਚੁੱਕੀ ਹੈ।

  

Advertisement
Advertisement
Advertisement
Advertisement
Advertisement
error: Content is protected !!