ਦਿੱਲੀ ਗਿਆ ਸੰਘਰਸ਼ੀ ਯੋਧਾ ਕਾਰ ‘ਚ ਬਣਿਆ ਰਾਖ,ਜਾਂਚ ਦੀ ਮੰਗ

Advertisement
Spread information
ਬੀ.ਟੀ.ਐਨ , ਦਿੱਲੀ 29 ਨਵੰਬਰ 2020

         ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਬਿਲਾਂ ਦੇ ਵਿਰੁੱਧ ਜਾਰੀ ਕਿਸਾਨ ਸੰਘਰਸ਼ ਦੇ ਕਾਫਿਲੇ ਦਾ ਯੋਧਾ ਜਨਕ ਰਾਜ ਸਵਿਫਟ ਕਾਰ ਨੂੰ ਲੱਗੀ ਅੱਗ ਕਾਰਣ ਸੜ ਕੇ ਰਾਖ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀਕੇਯੂ ਏਕਤਾ ਉਗਰਾਹਾਂ ਦੇ ਕਾਫਿਲੇ ਨਾਲ ਦਿੱਲੀ ਗਿਆ ਜਨਕ ਰਾਜ ਪੁੱਤਰ ਪ੍ਰੀਤਮ ਲਾਲ ਵਾਸੀ ਧਨੌਲਾ, ਰਾਤ ਸਮੇਂ ਸਵਿਫਟ ਕਾਰ ਵਿੱਚ ਸੁੱਤਾ ਹੋਇਆ ਸੀ। ਅਚਾਨਕ ਹੀ ਸ਼ੱਕੀ ਹਾਲਤ ਵਿੱਚ ਕਾਰ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੀ ਭੇਟ ਚੜ੍ਹਿਆ ਜਨਕ ਰਾਜ ,ਗੱਡੀ ਅੰਦਰ ਹੀ ਸੜਕੇ ਸੁਆਹ ਹੋ ਗਿਆ। ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।


Advertisement
Advertisement
Advertisement
Advertisement
Advertisement
error: Content is protected !!