ਈ.ਉ. ਦੀ ਹੋਈ ਝਾੜਝੰਬ , ਸਾਬਕਾ ਵਿਧਾਇਕ ਢਿੱਲੋਂ ਨੇ ਵੀ ਕਿਹਾ ਈ.ਉ. ਸਾਬ੍ਹ ਖੁਦ ਨੂੰ ਬਦਲੋ,,,
ਹਰਿੰਦਰ ਨਿੱਕਾ ਬਰਨਾਲਾ ,ਬਰਨਾਲਾ 23 ਨਵੰਬਰ 2020
ਲੋਕਾਂ ਦੀਆਂ ਸ਼ਕਾਇਤਾਂ ਦੇ ਹੱਲ ਲਈ ਗਠਿਤ ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੇ ਕਾਫੀ ਗਿਣਤੀ ‘ਚ ਮੈਂਬਰਾਂ ਨੇ ਅੱਜ ਕਮੇਟੀ ਦੇ ਚੇਅਰਮੈਨ ਅਤੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅੱਗੇ ਖੁਦ ਦੀ ਸੁਣਵਾਈ ਹੀ ਨਾ ਹੋਣ ਦਾ ਰੋਣਾ ਰੋਇਆ। ਕਮੇਟੀ ਮੈਂਬਰਾਂ ਨੇ ਕਿਹਾ ਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਦਫਤਰਾਂ ਵਿੱਚ ਉਨਾਂ ਦੀ ਕੋਈ ਸੁਣਵਾਈ ਹੀ ਨਹੀਂ ਹੋ ਰਹੀ। ਬਹੁਤੇ ਕਮੇਟੀ ਮੈਂਬਰਾਂ ਨੇ ਜਿਲ੍ਹੇ ਦੇ ਇੱਕ ਈ.ਉ. ਦੀ ਕਾਫੀ ਝਾਝ ਝੰਬ ਵੀ ਕੀਤੀ। ਮੈਂਬਰਾਂ ਨੇ ਚੇਅਰਮੈਨ ਨੂੰ ਦੱਸਿਆ ਕਿ ਉਹ ਜਦੋਂ ਵੀ ਈ.ਉ ਨੂੰ ਫੋਨ ਕਰਦੇ ਹਨ, ਉਹ ਕੰਮ ਤਾਂ ਦੂਰ, ਫੋਨ ਵੀ ਅਟੈਂਡ ਨਹੀਂ ਕਰਦਾ।
ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਅਤੇ ਕਾਂਗਰਸੀ ਆਗੂ ਬਲਦੇਵ ਸਿੰਘ ਭੁੱਚਰ ਨੇ ਚੇਅਰਮੈਨ ਨੂੰ ਕਿਹਾ ਕਿ ਦਫਤਰਾਂ ਵਿੱਚ ਉਨਾਂ ਸਮੇਤ ਕਿਸੇ ਵੀ ਕਾਂਗਰਸੀ ਵਰਕਰ ਦੀ ਕੋਈ ਸੁਣਵਾਈ ਹੀ ਨਹੀਂ ਹੁੰਦੀ। ਉਨਾਂ ਨਗਰ ਕੌਂਸਲ ਬਰਨਾਲਾ ਦੇ ਈ.ਉ. ਵੱਲੋਂ ਸਟਰੀਟ ਲਾਈਟਾਂ ਨਾ ਲਾਉਣ ਅਤੇ ਫੂਡ ਸਪਲਾਈ ਵਿਭਾਗ ਦੀਆਂ ਬੇਨਿਯਮੀਆਂ ਆਦਿ ਵਰਗੇ ਮੁੱਦੇ ਉਠਾਏ। ਬਲਦੇਵ ਸਿੰਘ ਵੱਲੋਂ ਦਫਤਰਾਂ ਵਿੱਚ ਉਨਾਂ ਸਮੇਤ ਕਾਂਗਰਸੀ ਵਰਕਰਾਂ ਦੀ ਕੋਈ ਸੁਣਵਾਈ ਨਾ ਹੋਣ ਦੀ ਸ਼ਕਾਇਤ ਦਾ ਕੋਈ ਉੱਤਰ ਹੀ ਨਹੀਂ ਦਿੱਤਾ। ਮੀਟਿੰਗ ਵਿੱਚ ਸ਼ਾਮਿਲ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਮੁਸਕਰਾ ਕੇ ਹੀ ਗੱਲ ਨੂੰ ਟਾਲ ਦਿੱਤਾ। ਈ.ਉ ਦੇ ਖਿਲਾਫ ਮੈਂਬਰਾਂ ਦੀਆਂ ਸ਼ਕਾਇਤਾਂ ਸੁਣ ਕੇ ਸਾਬਕਾ ਵਿਧਾਇਕ ਢਿੱਲੋਂ ਨੇ ਵੀ ਕਿਹਾ ਈ.ਉ. ਸਾਬ੍ਹ ਆਪਣੇ ਕੰਮ ਕਰਨ ਦਾ ਢੰਗ ਬਦਲੋ।
ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੀ ਕਰੀਏ! ਕਾਂਗਰਸ ਪਾਰਟੀ ਦੀ ਸਰਕਾਰ ਬਨਣ ਦੇ ਬਾਵਜੂਦ ਵੀ ਕਾਂਗਰਸੀ ਵਰਕਰਾਂ ਦੀ ਕੋਈ ਸੁਣਵਾਈ ਹੀ ਨਹੀਂ ਕਰਦਾ। ਉਨਾਂ ਕਿਹਾ ਕਿ ਉਨਾਂ ਖੁਦ ਵੀ ਮੀਟਿੰਗ ਵਿੱਚ ਲੋਕਾਂ ਦੀਆਂ 6 ਵੱਖ ਵੱਖ ਸਮੱਸਿਆਵਾਂ ਦੀਆਂ ਸ਼ਕਾਇਤਾਂ ਕੀਤੀਆ। ਪਰੰਤੂ ਕਿਸੇ ਸਮੱਸਿਆ ਦਾ ਕੋਈ ਹੱਲ ਕਰਨ ਦੀ ਬਜਾਏ। ਹਰ ਵਿਭਾਗ ਦੇ ਅਧਿਕਾਰੀਆਂ ਨੇ ਸ਼ਕਾਇਤਾਂ ਨੂੰ ਦਾਖਿਲ ਦਫਤਰ ਕਰਨ ਦੀ ਹੀ ਰਿਪੋਰਟ ਕਰ ਕੇ ਬੁੱਤਾ ਸਾਰਿਆ ਹੈ।