12 ਵਜੇ ਤੋਂ 4 ਵਜੇ ਤੱਕ ਸੜਕਾਂ ਰਹੀਆਂ ਸੁੰਨ ਵੀਰਾਨ /ਗੂੰਜਦੇ ਰਹੇ ਮੋਦੀ ਸਰਕਾਰ ਖਿਲਾਫ ਨਾਅਰੇ
ਨੌਜਵਾਨ ਅਤੇ ਅੋਰਤਾਂ ਦੀ ਸ਼ਮੂਲੀਅਤ ਨੇ ਸ਼ੰਘਰਸ ਨੂੰ ਬਲ ਬਖਸ਼ਿਆ
ਏ.ਐਸ. ਅਰਸ਼ੀ , ਚੰਡੀਗੜ 5 ਨਵੰਬਰ 2020
ਮੋਦੀ ਹਕੂਮਤ ਵਲੋਂ ਜਬਰੀ ਖੋਸੇ ਤਿੰਨ ਖੇਤੀ ਬਿਲਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਦੇਸ਼ ਭਰ ਦੀਆਂ 350 ਕਿਸਾਨ-ਜਥੇਬੰਦੀਆਂ ਦੇ ਦੇਸ਼-ਵਿਆਪੀ ਚੱਕਾ-ਜਾਮ ਦੇ ਸੱਦੇ ਨੂੰ ਬਰਨਾਲਾ ਜਿਲੇ ‘ਚ ਵੱਡਾ ਹੁੰਗਾਰਾ ਮਿਲਿਆ। 30 ਕਿਸਾਨ ਜਥੇਬੰਦੀਆਂ ਵੱਲੋਂ ੭ ਥਾਵਾਂ ‘ਤੇ 12 ਤੋਂ 4 ਵਜੇ ਤੱਕ ਧਰਨਾ ਲਾਉਂਦਿਆਂ ਕੇਂਦਰ ਸਰਕਾਰ ਦੇ 3 ਖੇਤੀਬਾੜੀ ਕਾਨੂੰਨਾਂ ਅਤੇ ਬਿਜਲੀ-ਐਕਟ 2020 ਰੱਦ ਕਰਵਾਉਣ ਖਿਲਾਫ ਜ਼ਬਰਦਸਤ ਰੋਸ-ਪ੍ਰਦਰਸ਼ਨ ਕੀਤੇ। ਪੂਰੇ ਜਿਲੇ ਅੰਦਰ ‘ਚ ਕਿਸਾਨ ਜਥੇਬੰਦੀਆਂ ਦੇ ਚੱਕਾ-ਜਾਮ ਦੌਰਾਨ ਮੁਲਾਜ਼ਮ, ਵਿਦਿਆਰਥੀ, ਨੌਜਵਾਨ, ਵਪਾਰੀਆਂ ਅਤੇ ਟਰਾਂਸਪੋਰਟਰਾਂ ਵੱਲੋਂ ਸਹਿਯੋਗ ਕਰਦਿਆਂ ਸ਼ਮੂਲੀਅਤ ਕੀਤੀ ਗਈ।
ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਵਿੱਚ ਸ਼ਾਮਿਲ ਜਥੇਬੰਦੀਆਂ ਦੇ ਆਗੂਆਂ ਮਨਜੀਤ ਧਨੇਰ, ਦਰਸ਼ਨ ਸਿੰਘ ਉੱਗੋਕੇ, ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਜਗਸੀਰ ਸਿੰਘ ਸੀਰਾ, ਸ਼ਿੰਗਾਰਾ ਸਿੰਘ ਛੀਨੀਵਾਲਕਲਾਂ, ਜਸਪਾਲ ਸਿੰਘ ਕਲਾਲਮਾਜਰਾ, ਕਰਨੈਲ ਸਿੰਘ ਗਾਂਧੀ, ਜੱਗਾ ਸਿੰਘ ਬਦਰਾ, ਮੋਹਣ ਸਿੰਘ ਰੂੜੇਕੇ, ਬਲਕਰਨ ਸਿੰਘ , ਨਿਰਭੈ ਸਿੰਘ ਗਿਆਨੀ, ਗੁਰਬਖਸ਼ ਸਿੰਘ ਕੱਟੂ ਆਦਿਆਗੂਆਂ ਨੇ ਵੱਖ-ਵੱਖ ਥਾਵਾਂ ਤੇ ਹੋਏ ਵਿਸ਼ਾਲ ਲੋਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ-ਅੰਦੋਲਨ ਦੇ 36ਵੇਂ ਦਿਨ ਮੋਦੀ ਹਕੂਮਤ ਦਾ ਗਰੂਰ ਤੋੜਨ ਲਈ ਸਮੁੱਚੇ ਪੰਜਾਬ ਦੀਆਂ ਸੜਕਾਂ ਉੱਪਰ 12 ਵਜੇ ਤੋਂ 4 ਵਜੇ ਤੱਕ ਸਾਂਝੀਆਂ ਕਿਸਾਨ ਜਥੇਬੰਦੀਆਂ ਦਾ ਕਬਜਾ ਰਿਹਾ। ਬਹੁਤ ਸਾਰੇ ਸੜਕਾਂ ਜਾਮ ਸਮੇਂ ਕਿਸਾਨ ਔਰਤ ਆਗੂਆਂ ਅਤੇ ਨੌਜਵਾਨ ਕਿਸਾਨ ਆਗੂਆਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਮੋਦੀ ਹਕੂਮਤ ਨੂੰ ਲਲਕਾਰਿਆ।
ਯਾਦ ਰਹੇ ਕਿ ਮੋਦੀ ਹਕੂਮਤ ਵੱਲੋਂ ਇੱਕ ਤੋਂ ਬਾਅਦ ਦੂਜਾ ਲੋਕ ਵਿਰੋਧੀ ਆਰਡੀਨੈਂਸ ਜਾਰੀ ਕਰਨ ਨਾਲ ਉਸ ਦਾ ਅਸਲ ਚਿਹਰਾ ‘ਸਭ ਕਾ ਸਾਥ-ਸਭ ਕਾ ਵਿਕਾਸ‘ ਦੀ ਅਸਲੀਅਤ ਸਾਹਮਣੇ ਆ ਗਈ ਹੈ। ਅਸਲ ਮਾਅਨਿਆਂ‘ ਚ ਵਿਕਾਸ ਦੇ ਨਾਂ ਥੱਲੇ ਚੰਦ ਕੁ ਸਾਮਰਾਜੀ ਲੁਟੇਰਿਆਂ, ਭਾਰਤੀ ਉੱਚ ਅਮੀਰ ਘਰਾਣਿਆਂ ਦਾ ਵਿਕਾਸ ਅਤੇ ਮੁਲਕ ਦੀ ਵੱਡੀ ਵਸੋਂ ਦਾ ਵਿਨਾਸ ਹੈ। ਇਸ ਲਈ ਮੋਦੀ ਸਰਕਾਰ ਦੇ ਇਨਾਂ ਲੋਕ ਵਿਰੋਧੀ ਫੈਸਲਿਆਂ ਖਾਸ ਕਰ ਖੇਤੀ ਵਿਰੋਧੀ ਤਿੰਨੇ ਬਿਲਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਸੰਘਰਸ਼ ਦਾ ਘੇਰਾ ਲਗਤਾਰ ਵਿਸ਼ਾਲ ਹੋ ਰਿਹਾ ਹੈ। ਹਰ ਆਏ ਦਿਨ ਨਵੀਆਂ ਇਸ ਘੇਰੇ ਤੋਂ ਬਾਹਰ ਰਹਿ ਗਈਆਂ ਕਿਸਾਨ ਅਤੇ ਸਹਾਈ ਕਿੱਤੇ ਦੀਆਂ ਜਥੇਬੰਦੀਆਂ ਸ਼ਾਮਿਲ ਹੋ ਰਹੀਆਂ ਹਨ। ਸੰਘਰਸ਼ ਦੀ ਅਗਲੀ ਕੜੀ 26-¬27 ਨਵੰਬਰ ਦਾ ਦਿੱਲੀ ਦਾ ਕਿਸਾਨ ਇਕੱਠ ਇਤਿਹਾਸਕ ਹੋਵੇਗਾ ਅਤੇ ਮੋਦੀ ਹਕੂਮਤ ਦੇ ਗਰੂਰ ਨੂੰ ਤੋੜ ਦੇਵੇਗਾ ਅਤੇ ਮੋਦੀ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਵੇਗਾ।
ਆਗੂਆਂ ਨੇ ਹੁਣੇ ਤੋਂ ਪਿੰਡ ਇਕਾਈਆਂ ਦੇ ਆਗੂਆਂ ਨੂੰ ਘਰ-ਘਰ ਜਾਕੇ ਤਿਆਰੀਆਂ‘ਚ ਜੁੱਟ ਜਾਣ ਦਾ ਸੁਨੇਹਾ ਦਿੱਤਾ। ਰੇਲਵੇ ਸਟੇਸ਼ਨ ਉੱਪਰ ਲਗਾਤਾਰ 36 ਦਿਨਾਂ ਤੋਂ ਚੱਲ ਰਿਹਾ ਧਰਨਾ ਬਰਕਰਾਰ ਰਿਹਾ। ਸੜਕੀ ਜਾਮ ਸਮੇਂ ਜਗਰਾਜ ਸਿੰਘ ਹਰਦਾਸਪੁਰਾ, ਪਰਮਿੰਦਰ ਸਿੰਘ ਹੰਢਿਆਇਆ, ਭੋਲਾ ਸਿੰਘ ਛੰਨਾਂ, ਕੁਲਵੰਤ ਸਿੰਘ ਭਦੌੜ, ਕਾਲਾ ਸਿੰਘ ਜੈਦ, ਉਜਾਗਰ ਸਿੰਘ ਬੀਹਲਾ, ਨਿਰੰਜਣ ਸਿੰਘ ਠੀਕਰੀਵਾਲ,ਕਾਲਾ ਸਿੰਘ ਜੈਦ, ਬਾਬੂ ਸਿੰਘ ਖੁੱਡੀਕਲਾਂ, ਕੁਲਵਿੰਦਰ ਸਿੰਘ ਗੁਰਮੇਲ ਰਾਮ ਸ਼ਰਮਾ, ਗੁਰਮੀਤ ਸੁਖਪੁਰ, ਪਰਦੀਪ ਕੌਰ, ਅਮਰਜੀਤ ਕੌਰ, ਮਨਜੋਤ ਸਿੰਘ ਕੁਤਬਾ, ਮਲਕੀਤ ਸਿੰਘ ਮਹਿਲਕਲਾਂ, ਰਾਜੀਵ ਕੁਮਾਰ, ਗੁਰਮੇਲ ਭੁਟਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ।