ਪੰਜਾਬ ਸਰਕਾਰ ਵੱਲੋਂ ਦੁਕਾਨਦਾਰ/ਵਪਾਰੀਆਂ/ਫੈਕਟਰੀਆਂ ਦੇ ਮਾਲਕਾਂ ਦੀ  ਮੈਨਪਾਵਰ ਦੀ ਮੰਗ ਬਾਰੇ ਲਿੰਕ ਤਿਆਰ

Advertisement
Spread information

ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਵਿਖੇ ਕੀਤਾ ਜਾ ਸਕਦੈ ਸੰਪਰਕ

ਰਘਵੀਰ ਹੈਪੀ  , ਬਰਨਾਲਾ, 5 ਨਵੰਬਰ 2020 

          ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਰਨਾਲਾ ਵਿਖੇ ਤਾਇਨਾਤ ਪਲੈਸਮੈਂਟ ਅਫ਼ਸਰ ਮਿਸ ਸੋਨਾਕਸ਼ੀ ਨੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਦੁਕਾਨਦਾਰ/ਵਪਾਰੀਆਂ/ਫੈਕਟਰੀਆਂ ਦੇ ਮਾਲਕਾਂ ਨੂੰ ਆਪਣੇ ਬਿਜਨਿਸ/ਕਾਰੋਬਾਰ ਦੀ ਹਰ ਤਰ੍ਹਾਂ ਦੀ ਮੈਨਪਾਵਰ ਦੀ ਡੀਮਾਂਡ ਨੂੰ ਪੂਰਾ ਕਰਨ ਲਈ ਇੱਕ ਲਿੰਕ https://docs.google.com/forms/d/e/1FAIpQLSfrBcP3yxN_lPJN8Cn63OsK3fCQUhcRfrjJ4kcgx1uVzOjeCg/viewform ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਬਿਜਨਿਸਮੈਨ/ਕਾਰੋਬਾਰੀ ਉਕਤ ਲਿੰਕ  ਰਾਹੀਂ ਆਪਣੇ ਲਈ ਲੋੜੀਂਦੀ ਮੈਨਪਾਵਰ ਹਾਇਰ ਕਰ ਸਕਦਾ ਹੈ ਅਤੇ ਨਿਯੋਜਕ ਆਪਣੇ-ਆਪ ਨੂੰ ਪੰਜਾਬ ਸਰਕਾਰ ਦੇ ਪੋਰਟਲ www.pgrkam.com ’ਤੇ ਵੀ ਰਜਿਸਟਰ ਕਰ ਸਕਦੇ ਹਨ।

Advertisement

        ਵਧੇਰੇ ਜਾਣਕਾਰੀ ਲਈ ਦਫ਼ਤਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਦੂਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

Advertisement
Advertisement
Advertisement
Advertisement
Advertisement
error: Content is protected !!