*ਹੋਰਨਾਂ ਕਿਸਾਨਾਂ ਨੂੰ ਜਗਦੀਪ ਸਿੰਘ ਤੋਂਂ ਸੇਧ ਲੈਣ ਦੀ ਲੋੜ-ਡਿਪਟੀ ਕਮਿਸ਼ਨਰ
ਹਰਪ੍ਰੀਤ ਕੌਰ ਸੰਗਰੂਰ, 03 ਨਵੰਬਰ:2020
ਪਰਾਲੀ ਦੇ ਯੋਗ ਪ੍ਰਬੰਧਨ ਸਬੰਧੀ ਮਨਾਏ ਗਏ ਖੇਤ ਦਿਵਸ ਦੌੋਰਾਨ ਅਗਾਂਹਵਧੂ ਕਿਸਾਨ ਸ੍ਰ: ਜਗਦੀਪ ਸਿੰਘ ਦੇ ਖੇਤਾਂ ਦਾ ਦੌਰਾ ਕਰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਜਿਲੇ ਅਧੀਨ ਪਿੰਡ ਕਨੋਈ ਦੇ ਅਗਾਂਹਵਧੂ ਕਿਸਾਨ ਸ੍ਰ: ਜਗਦੀਪ ਸਿੰਘ ਪਿਛਲੇ 16 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲੱਗਾ ਰਿਹਾ। ਉਨਾਂ ਦੱਸਿਆ ਕਿ ਇਹ ਕਿਸਾਨ ਫਸਲੀ ਵਿਭਿੰਨਤਾ ਤਹਿਤ ਅਪਣੇ ਕੁਝ ਏਰੀਏ ਵਿੱਚ ਝੋਨੇ ਦੀ ਥਾਂ ਤੇ ਬਦਲਵੀਆਂ ਫਸਲਾਂ ਵੀ ਲਗਾਉਂਦਾ ਹੈ। ਇਸ ਤੋਂ ਇਲਾਵਾ ਇਸ ਕਿਸਾਨ ਨੇ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਵੀ ਅਪਨਾਏ ਹੋਏ ਹਨ ਜਿਨਾਂ ਤੋਂ ਇਹ ਕਿਸਾਨ ਚੌਖੀ ਕਮਾਈ ਕਰ ਰਿਹਾ ਹੈ। ਉਨਾਂ ਕਿਹਾ ਕਿ ਹੋਰਨਾਂ ਕਿਸਾਨਾਂ ਖਾਸਕਰ ਨੌਜਵਾਨਾਂ ਨੂੰ ਜਗਦੀਪ ਸਿੰਘ ਦੇ ਫਾਰਮ ਤੇ ਦੌਰਾ ਕਰਨਾ ਚਾਹੀਦਾ ਹੈ ਅਤੇ ਉਸ ਤੋਂ ਸੇਧ ਲੈਣੀ ਚਾਹੀਦੀ ਹੈ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲੇ ਵਿੱਚ ਲਗਾਤਾਰ ਟਰੇਨਿੰਗ ਕੈਪਾਂ/ਨੁਕੜ ਮੀਟਿੰਗਾਂ ਅਤੇ ਡੈਮੋਸਟ੍ਰੇਸਨ ਦੁਆਰਾ ਕਿਸਾਨਾਂ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ, ਜਿਸ ਦੇ ਬਹੁਤ ਹੀ ਸਾਰਥਕ ਨਤੀਜੇ ਮਿਲ ਰਹੇ ਹਨ। ਇਸ ਮੌਕੇ ਐਸ ਡੀ ਐਮ ਸੰਗਰੂਰ ਸ਼੍ਰੀ ਬਬਨਦੀਪ ਸਿੰਘ ਵਾਲੀਆਂ ਨੇ ਕਿਸਾਨਾਂ ਨੂੰ ਅੱਗ ਲਗਾਉਣ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਨਾਲ ਪੈਦਾ ਹੋਏ ਜਹਿਰੀਲੇ ਧੂੰਏ ਨਾਲ ਮੁਨੱਖੀ ਸਿਹਤ, ਬਨਸਪਤੀ, ਪਸੂ ਪੰਛੀਆਂ ਅਤੇ ਮਿੱਟੀ ਦੀ ਸਿਹਤ ਤੇ ਮਾੜਾ ਅਸਰ ਪੈਦਾ ਹੈ। ਉਨਾ ਕਿਹਾ ਕਿ ਮੁਨੱਖਾਂ ਨੂੰ ਤਰਾਂ ਤਰਾਂ ਦੀਆਂ ਬਿਮਾਰੀਆ ਜਿਵੇ ਕਿ ਕੈਸਰ, ਹਾਰਟ ਅਟੈਕ, ਚਮੜੀ ਰੋਗ, ਸਾਹ ਦਮਾ ਅਤੇ ਬਰੇਨ ਹੈਮਰੇਜ਼ ਆਦਿ ਦਾ ਸਾਹਮਣਾ ਇਸ ਜਹਿਰੀਲੇ ਧੂੰਏ ਕਾਰਨ ਕਰਨਾ ਪੈਂਦਾ ਹੈ।
ਮੁੱਖ ਖੇਤੀਬਾੜੀ ਅਫਸਰ ਡਾ: ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਜੇਕਰ ਕਿਸਾਨ ਖੇਤੀ ਵਿੱਚ ਜਿਆਦਾ ਮੁਨਾਫਾ ਕਮਾਉਣਾ ਚਾਹੁੰਦੇ ਹਨ, ਤਾਂ ਆਧੁਨਿਕ ਸੰਦਾਂ ਦੇ ਨਾਲ ਖੇਤੀ ਕਰਨਾ ਸਮੇਂ ਦੀ ਲੋੜ ਹੈ। ਉਨਾਂ ਦੱਸਿਆ ਕਿ ਪਰਾਲੀ ਸਾੜਨ ਨਾਲ ਪ੍ਰਤੀ ਏਕੜ 30 ਕਿਲੋ ਯੁੂਰੀਆਂ, 12.5 ਕਿਲੋਗਾ੍ਰਮ ਡੀ.ਏ.ਪੀ. ਤੋ ਇਲਾਵਾ ਪੋਟਾਸ ਅਤੇ ਹੋਰ ਛੋਟੇ ਤੱਤ ਵੀ ਸੜਕੇ ਸੁਆਹ ਹੋ ਜਾਂਦੇ ਹਨ। ਇਸ ਤੋ ਇਲਾਵਾ ਉਨਾ ਸਮੂਹ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਕੋਵਿਡ ਮਹਾਂਮਾਰੀ ਦੇ ਪ੍ਰਕੋਪ ਨੂੰ ਮੁੱਖ ਰੱਖਦੇ ਹੋਏ ਫਸਲੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਤਾਂ ਜ਼ੋ ਕਰੋਨਾ ਵਾਇਰਸ ਦੇ ਮਾੜੇ ਪ੍ਰਭਾਵ ਤੋਂ ਬਚਾਅ ਹੋ ਸਕੇ ਅਤੇ ਪ੍ਰਦੂਸਤ ਹੋ ਰਹੇ ਵਾਤਾਵਰਨ ਤੋ ਬਚਾਅ ਹੋ ਸਕੇ ਅਤੇ ਮੁਨੱਖੀ ਸਿਹਤ ਨੂੰ ਜ਼ਹਿਰਲੇ ਧੂੰਏ ਤੋ ਉਤਪੰਨ ਹੋਣ ਵਾਲੀਆਂ ਭਿਅੰਕਰ ਬਿਮਾਰੀਆਂ ਤੋਂ ਬਚਾਅ ਹੋ ਸਕੇ।
ਅਗਾਂਹਵਧੂ ਸਫਲ ਕਿਸਾਨ ਜਗਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਦਾ ਸਹੀ ਪ੍ਰਬੰਧਨ ਕਰਨ ਕਰਕੇ ਉਸ ਦੇ ਖੇਤਾਂ ਵਿੱਚ ਜੈਵਿਕ ਮਾਦਾ ਵੱਧਿਆ ਹੈ ਅਤੇ ਉਸ ਦੇ ਖੇਤਾਂ ਵਿੱਚ ਪਹਿਲਾਂ ਪੀ ਐਚ ਦੀ ਮਾਤਰਾ 8.3 ਸੀ ਜੋ ਕਿ ਹੁਣ ਘੱਟ ਕੇ 7.6 ਰਹਿ ਗਈ ਹੇ ਜੋ ਕਿ ਬਿਲਕੁੱਲ ਨਾਰਮਲ ਹੈ। ਉਨਾਂ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਝੋਨੇ ਦੇ ਪਰਾਲ ਨੂੰ ਬਿਨਾਂ ਅੱਗ ਲਾਏ ਤੋਂ ਕਣਕ ਦੀ ਬਿਜਾਈ ਕਰਨ ਨਾਲ ਝਾੜ ਵੱਧ ਨਿਕਲਦਾ ਹੈ, ਨਦੀਨਾ ਦੀ ਰੋਕਥਾਮ ਵਧੀਆ ਹੁੰਦੀ ਹੈ, ਜਮੀਨੀ ਸਿਹਤ ਬਰਕਰਾਰ ਰਹਿੰਦੀ ਹੈ ਅਤੇ ਕਿਸਾਨ ਦਾ ਖਰਚਾ ਘੱਟ ਆਉਦਾ ਹੈ ।ਇਸ ਮੋਕੇ ਖੇਤੀਬਾੜੀ ਮਾਹਿਰਾਂ ਦੀ ਟੀਮ ਵਿੱਚ ਡਾ: ਗੁਰਿੰਦਰਜੀਤ ਸਿੰਘ ਏ ਡੀ ਓ ਡਾ. ਮਨਦੀਪ ਸਿੰਘ ਡੀ ਪੀ ਡੀ ਆਤਮਾ, ਸੰਗਰੂਰ, ਮੱਖਣ ਸਿੰਘ ਏ ਟੀ ਐਮ ਸੰਗਰੂਰ ਸਮੇਤ ਹੋਰ ਅਗਾਂਹਵਧੂ ਕਿਸਾਨ ਸ਼ਾਮਿਲ ਸਨ।