ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਬਰਾਮਦ ਹੋਈਆਂ 5 ਹੋਰ ਲਗਜ਼ਰੀ ਕਾਰਾਂ
ਹਰਪ੍ਰੀਤ ਕੌਰ/ ਰਿੰਕੂ ਝਨੇੜੀ , ਸੰਗਰੂਰ 3 ਨਵੰਬਰ 2020
ਲਗਜਰੀ ਕਾਰਾਂ ‘ਚ ਸਰਾਬ ਦੀ ਅੰਤਰਰਾਜੀ ਸਮਗਲਿੰਗ ਕਰਨ ਵਾਲੇ ਗੈਂਗ ਦੇ 3 ਮੈਂਬਰਾਂ ਨੂੰ ਪੁਲਿਸ ਨੇ ਕਾਬੂ ਕਰਕੇ ਬੇਨਕਾਬ ਕੀਤਾ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਵਿਵੇਕਸ਼ੀਲ਼ ਸੋਨੀ ਨੇ ਦੱੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ/ਸਮਗਲਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰੰਮ ਤਹਿਤ ਸ੍ਰੀ ਹਰਪ੍ਰੀਤ ਸਿੰਘ ਸੰਧੂ, ਐਸ.ਪੀ. ਡੀ, ਸ੍ਰੀ ਗੋਬਿੰਦਰ ਸਿੰਘ, ਡੀਐਸਪੀ ਡੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਸਤਨਾਮ ਸਿੰਘ, ਇੰਚਾਰਜ, ਸੀ.ਆਈ.ਏ. ਸਟਾਫ ਬਹਾਦਰ ਸਿੰਘ ਵਾਲਾ, ਸ:ਥ: ਜਸਵਿੰਦਰ ਸਿੰਘ ਸੀ.ਆਈ.ਏ. ਸਟਾਫ ਬਹਾਦਰ ਸਿੰਘ ਵਾਲਾ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ। ਜਦੋਂ ਪੁਲਿਸ ਪਾਰਟੀ ਵੱਲੋਂ ਲਗਜਰੀ ਕਾਰਾਂ ਵਿੱਚ ਸਰਾਬ ਦੀ ਅੰਤਰਰਾਜੀ ਸਮਗਲਿੰਗ ਕਰਨ ਵਾਲੇ ਤਿੰਨ ਮੈਂਬਰੀ ਗੈਂਗ ਨੂੰ ਕਾਬੂ ਲਿਆ। ਉਨਾਂ ਦੱਸਿਆ ਕਿ ਇਸ ਅੰਤਰਰਾਜੀ ਗੈਂਗ ਦਾ ਲੀਡਰ ਖੁੰਖਾਰ ਅਪਰਾਧੀ ਯਾਦਵਿੰਦਰ ਸਿੰਘ ਉਰਫ ਯਾਦੀ ਵਾਸੀ ਸਿੰਹਾਲ ਥਾਣਾ ਦਿੜ੍ਹਬਾ ਹੈ।
ਉਨਾਂ ਦੱਸਿਆ ਕਿ ਯਾਦੀ ਖਿਲਾਫ ਵੱਖ ਵੱਖ ਥਾਣਿਆਂ ਵਿੱਚ ਗੰਭੀਰ ਅਪਰਾਧਾਂ ਜਿਵੇਂ ਕਿ ਅਗਵਾ ਕਰਨਾ, ਇਰਾਦਾ ਕਤਲ, ਲੁੱਟ ਖੋਹ ਅਤੇ ਸਰਾਬ ਸਮਗਲਿੰਗ ਦੇ 8 ਮੁਕੱਦਮੇ ਦਰਜ ਹਨ । ਜਿਹਨਾਂ ਵਿੱਚੋਂ 3 ਮੁਕਦਮਿਆਂ ਵਿੱਚ ਇਹ ਪੁਲਿਸ ਨੂੰ ਲੋੜੀਂਦਾ ਸੀ। ਯਾਦੀ ਨੂੰ ਉਸਦੇ ਦੋ ਸਾਥੀਆਂ ਕੁਲਵਿੰਦਰ ਸਿੰਘ ਵਾਸੀ ਸਾਹਪੁਰ ਥਾਣਾ ਚੀਮਾ ਹਾਲ ਅਬਾਦ ਦਿੜ੍ਹਬਾ ਅਤੇ ਪ੍ਰਿੰਸਪਾਲ ਸਿੰਘ ਵਾਸੀ ਨੇੜੇ ਗੁਰੂਦੁਆਰਾ ਨਾਮ ਜਪ ਸਾਹਿਬ ਸੁਤਰਾਣਾ ਨੂੰ ਕਾਬੂ ਕੀਤਾ ਗਿਆ । ਜੋ ਉਕਤਾਨ ਦੋਸੀਆਨ ਦੇ ਖਿਲਾਫ ਮੁਕੱਦਮਾ ਨੰਬਰ 216 ਮਿਤੀ 03-11-2020 ਅ/ਧ 61,78 ਆਬਕਾਰੀ ਐਕਟ, 25 ਅਸਲਾ ਐਕਟ ਥਾਣਾ ਸਿਟੀ-1 ਸੰਗਰੂਰ ਵਿੱਚ ਮਿਤੀ 02/03-11-2020 ਦੀ ਦਰਮਿਆਨੀ ਰਾਤ ਸੰਗਰੂਰ ਉਭਾਵਾਲ ਰੋਡ ਨੇੜੇ ਟੀ ਪੁਆਇੰਟ ਬੱਗੂਆਣਾ ਤੋਂ ਮੁਖਬਰੀ ਦੇ ਅਧਾਰ ਤੇ ਕਾਰ ਨੰਬਰ ਫਭ-13-ਭਘ-7007 ਮਾਰਕਾ ਯੂੜ 500 ਰੰਗ ਚਿੱਟਾ ਵਿੱਚੋਂ ਦੋਸੀਆਨ ਉਕਤਾਨ ਨੂੰ ਕਾਬੂ ਕਰਕੇ ਇਹਨਾਂ ਦੇ ਕਬਜਾ ਵਿੱਚੋਂ ਇੱਕ ਦੇਸੀ 32 ਬੋਰ ਪਿਸਟਲ ਸਮੇਤ 4 ਜਿੰਦਾ ਰੌਂਦ 32 ਅਤੇ 240 ਬੋਤਲਾਂ ਸਰਾਬ ਠੇਕਾ ਦੇਸੀ ਮਾਰਕਾ ਨਿੰਬੂ ਮਸਾਲੇਦਾਰ (ਹਰਿਆਣਾ) ਬ੍ਰਾਮਦ ਕਰਵਾਈਆਂ ਗਈਆਂ ਹਨ।
ਦੋਸੀਆਨ ਦੀ ਮਜੀਦ ਪੁੱਛ ਗਿੱਛ ਅਤੇ ਨਿਸਾਨਦੇਹੀ ਪਰ ਇਹਨਾਂ ਵੱਲੋਂ ਹਰਿਆਣਾ ਤੋਂ ਸਰਾਬ ਦੀ ਸਮਗਲਿੰਗ ਕਰਨ ਲਈ ਵਰਤੀਆਂ ਜਾਂਦੀਆ 5 ਹੋਰ ਲਗਜਰੀ ਕਾਰਾਂ ਜਿਹਨਾਂ ਵਿੱਚ ਇੱਕ ਸਕੌਡਾ ਕਾਰ, ਇੱਕ ਕੈਮਰੀ ਕਾਰ, ਇੱਕ ੀ-20 ਕਾਰ, ਇੱਕ ਆਪਟਰਾ ਕਾਰ ਅਤੇ ਇੱਕ ਸਵਿਫਟ ਕਾਰ ਬ੍ਰਾਮਦ ਕੀਤੀਆਂ ਗਈਆਂ ਹਨ।
ਬਰਾਮਦ ਮਾਲ ਦਾ ਵੇਰਵਾ:
1. ਇੱਕ ਨਜਾਇਜ 32 ਬੋਰ ਪਿਸਟਲ ਸਮੇਤ 4 ਜਿੰਦਾ ਰੌਂਦ 32,
2. ਕਾਰ ਨੰਬਰ PB-13-BG-7007 । ਰੰਗ ਚਿੱਟਾ ਵਿੱਚੋਂ 240 ਬੋਤਲਾਂ ਸਰਾਬ ਠੇਕਾ ਦੇਸੀ ਮਾਰਕਾ ਨਿੰਬੂ ਮਸਾਲੇਦਾਰ
(ਹਰਿਆਣਾ),
3. ਸਕੌਡਾ ਕਾਰ,
4. ਕੈਮਰੀ ਕਾਰ,
5. ਆਈ-20 ਕਾਰ,
6. ਆਪਟਰਾ ਕਾਰ
7. ਸਵਿਫਟ ਕਾਰ
ਯਾਦਵਿੰਦਰ ਸਿੰਘ ਉਰਫ ਯਾਦੀ ਖਿਲਾਫ ਦਰਜ ਹੋਰ ਮੁਕੱਦਮਿਆਂ ਦਾ ਵੇਰਵਾ
1. ਮੁਕੱਦਮਾ ਨੰਬਰ 88 ਮਿਤੀ 13.05.2018 ਅ/ਧ 341,323,506,148,149,427 ਹਿੰ:ਡ: ਥਾਣਾ ਦਿੜਬਾ।
2. ਮੁਕੱਦਮਾ ਨੰਬਰ 185 ਮਿਤੀ 13.11.2018 ਅ/ਧ 458,323,506,148,149 ਹਿੰ:ਡ: ਥਾਣਾ ਦਿੜਬਾ।
3. ਮੁਕੱਦਮਾ ਨੰਬਰ 245 ਮਿਤੀ 06.09.2018 ਅ/ਧ 341,323,506,148,149 ਹਿੰ:ਡ: ਥਾਣਾ ਪਾਤੜਾਂ।
4. ਮੁਕੱਦਮਾ ਨੰਬਰ 73 ਮਿਤੀ 29.03.2019 ਅ/ਧ 61/1/14 ਆਬਕਾਰੀ ਐਕਟ ਥਾਣਾ ਭਵਾਨੀਗੜ੍ਹ।
5. ਮੁਕੱਦਮਾ ਨੰਬਰ 96 ਮਿਤੀ 06.05.2019 ਅ/ਧ 341,323,326,506 ਹਿੰ:ਡ: ਥਾਣਾ ਪਾਤੜਾਂ।
6. ਮੁਕੱਦਮਾ ਨੰਬਰ 152 ਮਿਤੀ 31.07.2020 ਅ/ਧ 158,160,336,307,148,149,120ਬੀ ਹਿੰ:ਡ: ਅਤੇ 25,27 ਅਸਲਾ
ਥਾਣਾ ਦਿੜਬਾ।
7. ਮੁਕੱਦਮਾ ਨੰਬਰ 178 ਮਿਤੀ 21.09.2020 ਅ/ਧ 365,120ਬੀ,34 ਹਿੰ:ਡ: ਅਤੇ 25/27 ਅਸਲਾ ਐਕਟ ਥਾਣਾ ਸਦਰ
ਅਹਿਮਦਗੜ੍ਹ।
8. ਮੁਕੱਦਮਾ ਨੰਬਰ 364 ਮਿਤੀ 21.10.2020 ਅ/ਧ 307,382,452 ਹਿੰ:ਡ: 25 ਅਸਲਾ ਐਕਟ ਥਾਣਾ ਪਾਤੜਾਂ।
ਕੁਲਵਿੰਦਰ ਸਿੰਘ ਖਿਲਾਫ ਦਰਜ ਹੋਰ ਮੁਕੱਦਮਿਆਂ ਦਾ ਵੇਰਵਾ
1. ਮੁਕੱਦਮਾ ਨੰਬਰ 355/2015 ਅ/ਧ 15 ਂਧਫ਼ਫਸ਼ ਅਚਟ ਥਾਣਾ ਸਦਰ ਨਿਭਵਾੜਾ (ਰਾਜਸਥਾਨ)।
2. ਮੁਕੱਦਮਾ ਨੰਬਰ 60 ਮਿਤੀ 26.03.2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਿਟੀ ਸੰਗਰੂਰ।
ਦੋਸੀਆਨ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਹਨਾਂ ਵੱਲੋਂ ਹੋਰ ਕੀਤੀਆ ਵਾਰਦਾਤਾਂ ਅਤੇ ਬਰਾਮਦ ਕੀਤੀਆਂ ਕਾਰਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।