ਰਘਵੀਰ ਹੈਪੀ ਬਰਨਾਲਾ 2 ਨਵੰਬਰ 2020
ਥਾਣਾ ਸਿਟੀ 2 ਬਰਨਾਲਾ ਦੇ ਮੁਨਸ਼ੀ ਦਾ ਅਹੁਦਾ ਹੈਡ ਕਾਂਸਟੇਬਲ ਬਲਜੀਤ ਸਿੰਘ ਸਿੱਧੂ ਨੇ ਸੰਭਾਲ ਲਿਆ ਹੈ। ਬਲਜੀਤ ਸਿੰਘ ਸਿੱਧੂ ਇਸ ਤੋਂ ਪਹਿਲਾਂ ਥਾਣਾ ਰੂੜੇਕੇ ਕਲਾਂ ਵਿਖੇ ਬਤੌਰ ਮੁਨਸ਼ੀ ਸਰਾਹੁਣਯੋਗ ਸੇਵਾਵਾਂ ਨਿਭਾ ਚੁੱਕੇ ਹਨ। ਬਰਨਾਲਾ ਥਾਣੇ ‘ਚ ਮੁਨਸ਼ੀ ਦਾ ਅਹੁਦਾ ਸੰਭਾਲਣ ਉਪਰੰਤ ਬਲਜੀਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਸਖਤ, ਮਿਹਨਤ ਤੇ ਇਮਾਨਦਾਰੀ ਨਾਲ ਡਿਊਟੀ ਨਿਭਾਵਾਂਗਾ। ਉਨਾਂ ਕਿਹਾ ਕਿ ਜਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਜੀ ਨੇ ਉਨਾਂ ਨੂੰ ਥਾਣਾ ਸਿਟੀ 2 ਦੇ ਮੁਨਸ਼ੀ ਦੀ ਅਹਿਮ ਜਿੰਮੇਵਾਰੀ ਦਿੱਤੀ ਹੈ।
ਸਿੱਧੂ ਨੇ ਕਿਹਾ ਕਿ ਮੈਂ ਐਸ.ਐਸ.ਪੀ. ਸਾਹਿਬ ਦੀਆਂ ਉਮੀਦਾਂ ਤੇ ਖਰਾ ਉਤਰਨ ਲਈ ਦਿਨ ਰਾਤ ਇੱਕ ਕਰ ਦਿਆਂਗਾ। ਵਰਨਣਯੋਗ ਹੈ ਕਿ ਪੁਲਿਸ ਮਹਿਕਮੇ ਅਨੁਸਾਰ ਥਾਣੇ ਦੇ ਮੁਨਸ਼ੀ ਨੂੰ ਥਾਣੇ ਦੀ ਮਾਂ ਸਮਝਿਆ ਜਾਂਦਾ ਹੈ। ਕਿਉਂਕਿ ਹਰ ਅਪਰਾਧ ਨੂੰ ਦਰਜ਼ ਕਰਨਾ, ਥਾਣੇ ਪਹੁੰਚੇ ਲੋਕਾਂ ਦੀਆਂ ਸਮੱਸਿਆਵਾਂ ਸੁਣਕੇ, ਥਾਣਾ ਮੁਖੀ ਦੇ ਧਿਆਨ ਵਿੱਚ ਲਿਆ ਕੇ ਜੈਲ ਅਨੁਸਾਰ ਦੁਰਖਾਸਤਾਂ ਵੰਡ ਦੇ ਦੇਣਾ, ਥਾਣੇ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਡਿਊਟੀਆਂ ਬਾਰੇ ਹਿਸਾਬ ਕਿਤਾਬ ਰੱਖਣਾ ਆਦਿ ਕੰਮ ਮੁਨਸ਼ੀ ਦੇ ਹਿੱਸੇ ਆਉਂਦੇ ਹਨ। ਇੱਕ ਰਿਟਾਇਰਡ ਪੁਲਿਸ ਅਧਿਕਾਰੀ ਨੇ ਕਿਹਾ ਕਿ ਥਾਣੇ ਦਾ ਚੰਗਾ ਮੁਨਸ਼ੀ,ਥਾਣੇ ਦੇ ਐਸ.ਐਚ.ਉ ਦੀ ਕਾਮਯਾਬੀ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।