ਰਘਵੀਰ ਹੈਪੀ , ਬਰਨਾਲਾ, 1 ਨਵੰਬਰ 2020
ਸਿਵਲ ਸਰਜਨ ਬਰਨਾਲਾ ਡਾ. ਸੁਖਜੀਵਨ ਕੱਕੜ ਵੱਲੋ ਅੱਜ ਜ਼ਿਲ੍ਹਾ ਬਰਨਾਲਾ ਵਿੱਚ ਮਾਈਗਰੇਟਰੀ ਪਲਸ ਪੋਲੀਓ ਰਾਊਡ ਦੀ ਸ਼ੂਰੂਆਤ ਅਨਾਜ ਮੰਡੀ ਝੁੱਗੀਆਂ ਵਿੱਚ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾ ਕੇ ਕੀਤੀ ਗਈ। ਇਸ ਰਾਊਂਡ ਦੌਰਾਨ ਟੀਮਾਂ ਵੱਲੋ ਸਲੱਮ ਏਰੀਏ, ਝੱੁਗੀ-ਝੌਪੜੀ, ਫੈਕਟਰੀਆਂ , ਭੱਠੇ ਤੇ ਸ਼ੈਲਰ ਆਦਿ ਥਾਵਾਂ ’ਤੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 0 ਤੋਂ ਲੈ ਕੇ 5 ਸਾਲ ਦੇ 4799 ਬੱਚਿਆਂ (100# ਟਾਰਗਿਟ ਬੱਚਿਆਂ) ਨੂੰ 39 ਟੀਮਾਂ ਵੱਲੋ ਘਰ—ਘਰ ਜਾ ਕੇ ਪੋਲੀਓ ਮੁਕਤ ਬੂੰਦਾ ਪਿਲਾਈਆਂ ਜਾ ਰਹੀਆਂ ਹਨ। ਇਸ ਰਾਊਂਡ ਦੌਰਾਨ 4 ਸੁਪਰਵਾਈਜ਼ਰਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਵੱਲੋ ਸੁਪਰਵੀਜ਼ਨ ਕੀਤੀ ਜਾਵੇਗੀ, ਤਾਂ ਜੋ ਕੋਈ ਵੀ ਬੱਚਾ ਪੋਲੀਓ ਦੀਆਂ 2 ਬੂੰਦਾਂ ਤੋਂ ਵਾਂਝਾ ਨਾ ਰਹਿ ਜਾਵੇ। ਇਸ ਮੌਕੇ ਗੁਰਦੀਪ ਸਿੰਘ ਤੇ ਟੀਮ ਦੇ ਹੋਰ ਮੈਂਬਰ ਹਾਜ਼ਰ ਸਨ।