ਕੋਵਿਡ ਦੀਆਂ ਸਾਵਧਾਨੀਆਂ ਵਰਤਦਿਆਂ ਮਾਈਗ੍ਰੇਟਰੀ ਪਲਸ ਪੋਲੀਓ ਦੀ ਸੁਰੂਆਤ , 3 ਨਵੰਬਰ ਤੱਕ ਚੱਲੇਗੀ ਮੁਹਿੰਮ
ਹਰਪ੍ਰੀਤ ਕੌਰ ਸੰਗਰੂਰ, 1 ਨਵੰਬਰ:2020
ਸਿਹਤ ਵਿਭਾਗ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਤੇ ਜ਼ਿਲਾ ਟੀਕਾਕਰਨ ਅਫਸਰ ਡਾ. ਹਰਮਿੰਦਰ ਸਿੰਘ ਦੇ ਦਿਸਾ ਨਿਰਦੇਸਾਂ ‘ਤੇ ਪੀ.ਐੱਚ.ਸੀ. ਫਤਿਹਗੜ ਪੰਜਗਰਾਈਆਂ ਅਧੀਨ ਪੈਂਦੇ ਪਿੰਡਾਂ ਵਿੱਚ ਮਾਈਗ੍ਰੇਟਰੀ ਪਲਸ ਪੋਲੀਓ ਅਭਿਆਨ ਤਹਿਤ ਝੁੱਗੀਆਂ, ਭੱਠਿਆਂ, ਫੈਕਟਰੀਆਂ ਆਦਿ ਸਲੱਮ ਖੇਤਰਾਂ ਵਿੱਚ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਹ ਮੁਹਿੰਮ 1 ਤੋਂ 3 ਨਵੰਬਰ ਤੱਕ ਚੱਲੇਗੀ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਦੱਸਿਆ ਕਿ ਇਸ ਸਬ ਨੈਸਨਲ ਇਮੂਨਾਇਜੇਸਨ ਦਿਵਸ ਤੇ ਮਾਈਗ੍ਰੇਟਰੀ ਵਸੋਂ ਦੇ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਹਨ। ਉਨਾਂ ਕਿਹਾ ਕਿ ਮਲਟੀਪਰਪਜ ਹੈਲਥ ਵਰਕਰਾਂ ਦੀਆਂ 9 ਟੀਮਾਂ ਵੱਲੋਂ ਇਸ ਪੋਲੀਓ ਰਾਊਂਡ ਵਿੱਚ ਭੱਠਿਆਂ,ਫੈਕਟਰੀਆਂ,ਪੋਲਟਰੀ ਫਾਰਮਾਂ,ਝੁੱਗੀਆਂ,ਪਥੇਰਾਂ, ਸੈਲਰ,ਨਿਰਮਾਣ ਅਧੀਨ ਇਮਾਰਤਾਂ ਆਦਿ ਹਾਈ ਰਿਸਕ ਏਰੀਏ ਦੇ 0-5 ਸਾਲ ਦੇ ਲਗਪਗ 1124 ਬੱਚੇ ਕਵਰ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਕੰਮਪੇਨ ਦੌਰਾਨ ਕੋਵਿਡ-19 ਤੋਂ ਬਚਾਅ ਦੇ ਦਿਸਾ ਨਿਰਦੇਸਾਂ ਦੀ ਵੀ ਪੂਰਨ ਪਾਲਣਾ ਕੀਤੀ ਜਾਵੇਗੀ।
ਪੋਲੀਓ ਨੋਡਲ ਅਫਸਰ ਡਾ. ਰਿਤੂ ਨੇ ਇਸ ਮੌਕੇ ਸਮੂਹ ਭੱਠਿਆਂ, ਪੋਲਟਰੀ ਫਾਰਮ,ਫੈਕਟਰੀਆਂ, ਸੈਲਰਾਂ ਦੇ ਮਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਕੋਲ ਕੰਮ ਕਰਦੇ ਕਾਮਿਆਂ ਦੇ 0-5 ਸਾਲ ਦੇ ਹਰ ਇੱਕ ਬੱਚੇ ਨੂੰ ਪੋਲੀਓ ਦੀਆਂ ਦੋ ਬੂੰਦਾਂ ਜਰੂਰ ਪਿਆਉਣ ਤਾਂ ਜੋ ਇਸ ਬਿਮਾਰੀ ਤੋਂ ਹਰ ਇਕ ਬੱਚੇ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਬਲਾਕ ਐਜੂਕੇਟਰ ਸੋਨਦੀਪ ਸੰਧੂ ਤੇ ਸਿਹਤ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਭਾਵੇਂ ਭਾਰਤ ਵਿੱਚ 2011 ਤੋਂ ਬਆਦ ਪੋਲੀਉ ਦਾ ਕੋਈ ਵੀ ਕੇਸ ਨਹੀਂ ਮਿਲਿਆ ਪਰ ਫਿਰ ਵੀ ਸਾਡੇ ਗੁਆਢੀ ਦੇਸ ਪਕਿਸਤਾਨ ਵਿੱਚ ਪੋਲੀਉ ਦੇ ਕੇਸ ਅਜੇ ਵੀ ਮਿਲ ਰਹੇ ਹਨ । ਭਾਰਤ ਦਾ ਪੋਲੀਉ ਮੁਕਤ ਦੇਸ ਦਾ ਦਰਜਾ ਸਥਿਰ ਰੱਖਣ ਲਈ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਪਰ ਬਹੁਤ ਸਾਰੇ ਮਜਦੂਰ ਬਾਹਰਲੇ ਰਾਜਾਂ ਤੋ ਪੰਜਾਬ ਕੰਮ ਕਰਨ ਲਈ ਆਉਂਦੇ ਜਾਂਦੇ ਰਹਿੰਦੇ ਹਨ ਤੇ ਕਈ ਵਾਰ ਇਹ ਬੱਚੇ ਪੋਲੀਉ ਬੂੰਦਾਂ ਤੋ ਵਾਂਝੇ ਰਹਿ ਜਾਦੇ ਹਨ, ਜਿੰਨਾਂ ਨੂੰ ਇਸ ਵਿਸੇਸ ਕੰਮਪੇਨ ਵਿਚ ਪੋਲੀਓ ਬੂੰਦਾਂ ਪਿਲਾਈਆਂ ਜਾਂਦੀਆਂ ਹਨ।