ਬਰਨਾਲਾ ‘ਚ ਨਵੰਬਰ ਨੂੰ ਪਾਵਰਕਾਮ ਖਿਲਾਫ ਗਰਜਣਗੇ ਬਿਜਲੀ ਕਾਮੇ ਅਤੇ ਪੈਨਸ਼ਨਰ -ਧੌਲਾ

Advertisement
Spread information

ਅਜੀਤ ਸਿੰਘ ਕਲਸੀ , ਬਰਨਾਲਾ 1 ਨਵੰਬਰ 2020

              ਬਿਜਲੀ ਕਾਮਿਆਂ ਦੀ ਤਾਲਮੇਲ ਸੰਘਰਸ਼ਸ਼ੀਲ ਕਮੇਟੀ ਸਰਕਾਲ ਬਰਨਾਲਾ ਦੀ ਮੀਟਿੰਗ ਪਾਵਰਕਾਮ ਦੀ ਮਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਮੁਲਾਜਮ ਵਿਰੋਧੀ ਧੱਕੜਸ਼ਾਹ ਰਵੱਈਏ ਖਿਲਾਫ ਪਿਆਰਾ ਲਾਲ ਦੀ ਸਥਾਨਕ ਦਫਤਰ ਵਿਖੇ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਰਾਮਪਾਲ ਸਿੰਘ, ਦਰਸ਼ਨ ਸਿੰਘ ਦਸੌਦਾ ਸਿੰਘ ਵਾਲਾ, ਬਲਵੰਤ ਸਿੰਘ ਬਰਨਾਲਾ, ਸੁਖਦੇਵ ਸਿੰਘ, ਹਰਜੀਤ ਸਿੰਘ, ਗੁਰਪਾਲ ਸਿੰਘ, ਗੋਬਿੰਦ ਕਾਂਤ ਝਾਅ, ਹਰਦੇਵ ਸਿੰਘ, ਮਲਕੀਤ ਸਿੰਘ, ਜਸਵਿੰਦਰ ਸਿੰਘ ਸ਼ਾਮਿਲ ਹੋਏ। ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸਕੱਤਰ ਸਿੰਦਰ ਧੌਲ਼ਾ ਨੇ ਦੱਸਿਆ ਕਿ ਸਾਥੀਆਂ ਨੇ ਪਾਵਰਕਾਮ ਮਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਮੁਲਾਜਮ/ਲੋਕ ਮਾਰੂ ਅਤੇ ਧੱਕੜਸ਼ਾਹ ਰਵੱਈਏ ਬਾਰੇ ਗੰਭੀਰ ਚਰਚਾ ਹੋਈ ।

Advertisement

           ਮੀਟਿੰਗ ਨੇ ਮਹਿਸੂਸ ਕੀਤਾ ਕਿ ਮਨੇਜਮੈਂਟ ਲੰਬੇ ਸਮੇਂ ਤੋਂ ਮੁਲਾਜਮ ਮਸਲਿਆਂ ਨੂੰ ਹੱਲ ਕਰਨ ਤੋਂ ਟਾਲਾ ਵੱਟ ਰਹੀ ਹੈ। ਵਾਰ-ਵਾਰ ਸਮਝੌਤੇ ਕਰਕੇ ਵੀ ਮੁਲਾਜਮ ਮਸਲੇ ਜਿਉਂ ਦੀ ਤਿਉਂ ਸਾਲਾਂ ਬੱਧੀ ਸਮੇਂ ਲਮਕ ਰਹੇ ਹਨ। ਜਿਸ ਕਾਰਨ ਮੁਲਾਜਮਾਂ ਅਤੇ ਪੈਨਸ਼ਨਰਾਂ ਅੰਦਰ ਗੁੱਸੇ ਦੀ ਲਹਿਰ ਫੈਲ ਰਹੀ ਹੈ। ਫੈਸਲਾ ਕੀਤਾ ਗਿਆ ਕਿ 3 ਨਵੰਬਰ ਨੂੰ ਧਨੌਲਾ ਰੋਡ ਮੰਡਲ ਦਫਤਰ ਬਰਨਾਲਾ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। 25 ਨਵੰਬਰ 2020 ਨੂੰ ਸਾਂਝੇ ਤੌਰ’ਤੇ ਪਾਵਰਕਾਮ ਦੇ ਮੁੱਖ ਦਫਤਰ ਪਟਿਆਲਾ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਸ ਧਰਨੇ ਦੀ ਤਿਆਰੀ ਵਜੋਂ ਸਰਕਲ ਪੱੱਧਰੀ ਕਨਵੈਨਸ਼ਨ 13 ਨਵੰਬਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਕੀਤੀ ਜਾਵੇਗੀ। ਮੀਟਿੰਗ ਵਿੱਚ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਬਿਲਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਅਤੇ ਮੁਲਕ ਭਰ ਦੀਆਂ 346 ਵੱਲੋਂ ਸਾਂਝੇ ਤੌਰ ‘ਤੇ ਚਲਾਏ ਜਾ ਰਹੇ ਸੰਘਰਸ਼ ਦੀ ਹਮਾਇਤ ਅਤੇ ਪੁਰਜੋਰ ਸਮਰਥਨ ਕਰਨ ਦਾ ਵੀ ਐਲਾਨ ਕੀਤਾ। ਆਗੂਆਂ ਨੇ ਜਥੇਬੰਦੀਆਂ ਵੱਲੋਂ ਉਲੀਕੇ ਗਏ ਸਾਂਝੇ ਸੰਘਰਸ਼ ਸੱਦਿਆਂ ਵਿੱਚ ਬਿਜਲੀ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦੀ ਜੋਰਦਾਰ ਅਪੀਲ ਕੀਤੀ।

Advertisement
Advertisement
Advertisement
Advertisement
Advertisement
error: Content is protected !!