ਡਾਇਰੈਕਟਰ ਖੇਤੀਬਾੜੀ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਅਗਾਂਹਵਧੂ ਕਿਸਾਨਾਂ ਦੀ ਭਰਵੀਂ ਸ਼ਲਾਘਾ

Advertisement
Spread information

*ਪਰਾਲੀ ਦਾ ਸੁਚੱਜਾ ਪ੍ਰਬੰਧ ਵਾਤਾਵਰਣ ਸੁਧਾਰ ਵਿੱਚ ਹੋ ਸਕਦੈ ਸਹਾਈ : ਡਾ. ਰਾਜੇਸ਼ ਵਿਸ਼ਿਸ਼ਟ

*ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਬੀਜਣ ਵਾਲੇ ਕਿਸਾਨਾਂ ਦੀ ਪਹਿਲਕਦਮੀ ’ਤੇ ਦਿੱਤੀ ਵਧਾਈ


ਹਰਿੰਦਰ ਨਿੱਕਾ  ਬਰਨਾਲਾ, 18 ਅਕਤੂਬਰ 2020 
                ਘੱਟ ਸਮਾਂ ਤੇ ਘੱਟ ਪਾਣੀ ਲੈਣ ਵਾਲੀਆਂ ਨਵੀਆਂ ਕਿਸਮਾਂ ਅਤੇ ਨਵੀਆਂ ਤਕਨੀਕਾਂ ਨਾਲ ਝੋਨਾ ਬੀਜ ਕੇ ਪਰਾਲੀ ਨੂੰ ਸੁੱਚਜੇ ਢੰਗ ਨਾਲ ਸਾਂਭਿਆ ਜਾ ਸਕਦ ਹੈ ਅਤੇ ਵਾਤਾਵਰਣ ਤੇ ਪਾਣੀ ਬਚਾਉਣ ਨਾਲ-ਨਾਲ ਖਾਦਾਂ ਦੀ ਖਪਤ ਘੱਟ ਹੋਣ ਕਾਰਣ , ਜ਼ਰੂਰੀ ਤੱਤ ਜ਼ਮੀਨ ਵਿੱਚ ਜ਼ਬਤ ਹੋਣ ਕਾਰਣ ਧਰਤੀ ਦੀ ਸਿਹਤ ਨੂੰ ਵੀ ਸੰਭਾਲਿਆ ਜਾ ਸਕਦਾ ਹੈ।
             ਇਸ ਗੱਲ ਦਾ ਪ੍ਰਗਟਾਵਾ ਡਾ. ਰਾਜੇਸ਼ ਵਿਸ਼ਿਸ਼ਟ, ਡਾਇਰੈਕਟਰ ਖੇਤੀਬਾੜੀ ਪੰਜਾਬ ਨੇ ਬਰਨਾਲਾ ਜ਼ਿਲ੍ਹੇ ਦੇ ਦੌਰੇ ਦੌਰਾਨ ਕੀਤਾ। ਡਾਇਰੈਕਟਰ ਖੇਤੀਬਾੜੀ ਪੰਜਾਬ ਅਤੇ ਜੁਆਇੰਟ ਡਾਇਰੈਕਟਰ ਖੇਤੀਬਾੜੀ ਪੰਜਾਬ ਨੇ ਬਰਨਾਲਾ ਜ਼ਿਲ੍ਹੇ ਦੇ ਉਨਾਂ ਅਗਾਂਹਵਧੂ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ, ਜਿਨ੍ਹਾਂ ਨੇ ਝੋਨੇ ਦੀ ਬਿਜਾਈ ਨਵੀਆਂ ਤਕਨੀਕਾਂ ਨਾਲ ਕੀਤੀ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਉਹ ਨਵੀਆਂ ਤਕਨੀਕਾਂ ਅਪਣਾ ਕੇ ਘੱਟ ਸਮਾਂ ਲੈਣ ਵਾਲੀਆਂ ਫਸਲਾਂ ਦੀ ਬਿਜਾਈ ਕਰਕੇ ਵਾਤਾਵਰਣ ਅਤੇ ਵੱਡੀ ਮਾਤਰਾ ਵਿੱਚ ਪਾਣੀ ਦੀ ਬੱਚਤ ਕਰ ਕਰੇ ਹਨ।
           ਉਨ੍ਹਾਂ ਸ. ਹਰਵਿੰਦਰ ਸਿੰਘ ਪਿੰਡ ਧਨੌਲਾ ਜਿਸਨੇ 65 ਏਕੜ ਸਿੱਧੀ ਬਿਜਾਈ ਕੀਤੀ ਹੈ ਅਤੇ ਪਿਛਲੇ 6 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ, ਦੇ ਖੇਤ ਦਾ ਦੌਰਾ ਕੀਤਾ। ਉਸ ਤੋਂ ਬਾਅਦ ਸ. ਗੁਰਜੀਤ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ, ਜਿਸ ਨੇ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਬਿਜਾਈ ਕੀਤੀ ਅਤੇ ਪਰਾਲੀ ਦੀਆਂ ਗੱਠਾਂ ਬਣਾ ਕੇ ਉਸ ਤੋਂ ਬਾਅਦ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦੇ ਹਨ।
            ਉਨ੍ਹਾਂ ਪਿੰਡ ਰਾਏਸਰ ਦੇ ਸ. ਸੁਖਦੇਵ ਸਿੰਘ ਦੇ ਖੇਤ ਦਾ ਦੌਰਾ ਕੀਤਾ, ਜਿਨ੍ਹਾਂ ਨੇ ਬੈੱਡ ਪਲਾਂਟਰ ਨਾਲ ਦੋ ਲਾਈਨਾਂ ਝੋਨੇ ਦੀਆਂ ਸਿੱਧੇ ਬੀਜ ਰਾਹੀ ਲਾਈਆਂ ਹਨ। ਇਸ ਕਿਸਾਨ ਨੇ ਪਨੀਰੀ ਬੀਜਣ ਦਾ ਖਰਚਾ, ਝੋਨੇ ਦੀ ਮਜ਼ਦੂਰਾਂ ਤੋਂ ਲੁਆਈ ਦਾ ਖਰਚਾ ਬਚਾ ਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ। ਇਸ ਤਰ੍ਹਾਂ ਝੋਨਾ ਲਗਾਉਣ ਨਾਲ ਪਾਣੀ ਦੀ ਵੀ ਬੱਚਤ ਹੋਈ ਹੈ।
          ਡਾਇਰੈਕਟਰ ਖੇਤੀਬਾੜੀ ਨੇ ਹੋਰਨਾਂ ਕਿਸਾਨਾਂ ਨੂੰ ਇਨ੍ਹਾਂ ਨਵੀਆਂ ਤਕਨੀਕਾਂ ਅਪਨਾਉਣ ਵਾਲੇ ਕਿਸਾਨਾਂ ਨਾਲ ਰਾਬਤਾ ਕਰ ਨਵੀਆਂ ਤਕਨੀਕਾਂ ਅਪਨਾਉਣ ਲਈ ਪ੍ਰੇਰਿਤ ਕੀਤਾ। ਡਾ. ਬਲਦੇਵ ਸਿੰਘ ਜੁਆਇੰਟ ਡਾਇਰੈਕਟਰ ਖੇਤੀਬਾੜੀ ਪੰਜਾਬ ਨੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਅਪਨਾਉਣ ਲਈ ਪਹਿਲਕਦਮੀ ਕਰਨ ਅਤੇ ਉਸ ਵਿੱਚ ਕਾਮਯਾਬੀ ਹਾਸਲ ਕਰਨ ’ਤੇ ਵਧਾਈ ਦਿੱਤੀ।
          ਉਨ੍ਹ੍ਹਾਂ ਕਿਹਾ ਕਿ ਕਿਸਾਨਾਂ ਨੇ ਨਵੀਆਂ ਤਕਨੀਕਾਂ ਅਪਣਾ ਕੇ ਨਾ ਸਿਰਫ ਸਮਾਂ, ਵਾਤਾਵਰਣ ਅਤੇ ਪਾਣੀ ਬਚਾਇਆ, ਬਲਕਿ ਪੈਸਾ ਬਚਾ ਕੇ ਚੋਖਾ ਮੁਨਾਫਾ ਵੀ ਕਮਾਇਆ ਹੈ । ਇਸ ਸਮੇਂ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ, ਜ਼ਿਲ੍ਹਾ ਸਿਖਲਾਈ ਅਫਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਅਤੇ ਸਮੂਹ ਸਟਾਫ ਤੋਂ ਇਲਾਵਾ ਕਿਸਾਨ ਹਰਵਿੰਦਰ ਸਿੰਘ, ਸੁਖਦੇਵ ਸਿੰਘ, ਮਲਕੀਤ ਸਿੰਘ, ਮਨਜੀਤ ਸਿੰਘ, ਗੁਰਜੀਤ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!