ਵਾਤਾਵਰਣ ਨੂੰ ਨਿਰਮਲ ਬਣਾਉਣ ਲਈ 7 ਵਰ੍ਹਿਆਂ ਤੋਂ ਯਤਨਸ਼ੀਲ ਐ ਅਗਾਂਹਵਧੂ ਕਿਸਾਨ ਨਿਰਮਲ ਸਿੰਘ

Advertisement
Spread information

ਫਸਲਾਂ ਦੀ ਰਹਿੰਦ -ਖੂੰਹਦ ਨੂੰ ਨਹੀਂ ਲਾਉਂਦਾ ਅੱਗ * ਪਰਾਲੀ ਨੂੰ ਖੇਤ ਵਿੱਚ ਹੀ ਵਾਹੁਣ ਨਾਲ ਜ਼ਮੀਨ ਦੇ ਲਘੂ ਤੱਕ ਰਹਿੰਦੇ ਹਨ ਬਰਕਰਾਰ-ਨਿਰਮਲ ਸਿੰਘ


ਹਰਪ੍ਰੀਤ ਕੌਰ  ਸੰਗਰੂਰ, 18 ਅਕਤੂਬਰ:2020 
              ਵਾਤਾਵਰਣ ਨੂੰ ਨਿਰਮਲ ਬਣਾਉਣ ‘ਚ ਪਿੰਡ ਫਲੌਦ ਕਲਾਂ ਬਲਾਕ ਅਹਿਮਦਗੜ ਦੇ ਰਹਿਣ ਵਾਲਾ ਅਗਾਂਹਵਧੂ ਕਿਸਾਨ ਨਿਰਮਲ ਸਿੰਘ ਦਾ ਅਹਿਮ ਯੋਗਦਾਨ ਹੈ। ਜਿਹੜਾ ਅਪਣੇ ਹੱਥੀ ਪਿਛਲੇ ਲੰਬੇ ਸਮੇਂ ਤੋਂ 28 ਏਕੜ ਰਕਬੇ ਵਿੱਚ ਖੇਤੀ ਕਰਦਾ ਹੈ ਅਤੇ ਉਸ ਨੇ ਪਿਛਲੇ 7 ਸਾਲਾਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਕਦੇ ਅੱਗ ਵੀ ਨਹੀਂ ਲਾਈ । ਨਿਰਮਲ ਸਿੰਘ ਖੇਤੀ ਕਰਕੇ ਚੰਗਾ ਮੁਨਾਫਾ ਵੀ ਕਮਾ ਰਿਹੈ ਹੈ। ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਵਾਤਾਵਰਨ ਵਿੱਚ ਅਸੀ ਸਭ ਨੇ ਰਹਿਣਾ ਹੈ ਅਤੇ ਇਸਦੀ ਸਾਭ ਸੰਭਾਲ ਵੀ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ ਹੈ। ਕਿਸਾਨ ਨੇ ਕਿਹਾ ਕਿ ਜੇਕਰ ਸਾਡਾ ਵਾਤਾਵਰਨ ਪ੍ਰਦੂਸਿਤ ਹੋਵੇਗਾ ਤਾਂ ਇਸਦਾ ਸਿੱਧਾ ਤੇ ਮਾੜਾ ਅਸਰ ਸਾਡੀ ਸਿਹਤ ਤੇ ਪਵੇਗਾ।
         ਨਿਰਮਲ ਸਿੰਘ ਨੇ ਦੱਸਿਆ ਕਿ ਉਸਨੇ ਇਸ ਸਾਲ ਝੋਨੇ ਦੀ ਕਟਾਈ ਸੁਪਰ ਐਸ.ਐਮ.ਐਸ ਨਾਲ ਕਰਵਾਈ ਹੈ ਅਤੇ ਅਗਾਮੀ ਕਣਕ ਦੇ ਸੀਜ਼ਨ ਦੌਰਾਨ 20 ਏਕੜ ਰਕਬੇ ’ਚ ਰੋਟਾਵੇਟਰ ਦੀ ਵਰਤੋਂ ਨਾਲ ਅਤੇ 8 ਏਕੜ ਰਕਬੇ ’ਚ ਆਲੂਆਂ ਦੀ ਕਿਸਮ (ਡਾਇਮੰਡ) ਦੀ ਵੀ ਬਿਜਾਈੀ ਆਰ.ਐਮ.ਬੀ ਪਲੌ ਨਾਲ ਕਰੇਗਾ। ਨਿਰਮਲ ਸਿੰਘ ਦੱਸਦਾ ਹੈ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਉਣ ਨਾਲ ਜਿੱਥੇ ਖੇਤਾਂ ਵਿੱਚ ਜੈਵਿਕ ਮਾਦਾ ਵੱਧਦਾ ਹੈ ਉੱਥੇ ਹੀ ਖੇਤਾਂ ਵਿੱਚ ਰੋਟਾਵੇਟਰ, ਆਰ ਐਮ ਬੀ ਪਲੌ ਆਦਿ ਸੰਦਾ ਦੀ ਵਰਤੋਂ ਨਾਲ ਹੀ ਕਣਕ ਦੀ ਬਿਜਾਈ ਅਸਾਨੀ ਨਾਲ ਹੋ ਜਾਂਦੀ ਹੈ।
          ਉਹ ਆਖਦਾ ਹੈ ਕਿ ਜਦ ਅਸੀ ਪਰਾਲੀ ਜਾਂ ਨਾੜ ਸਾੜਦੇ ਹਾਂ ਤਾਂ ਇਸਦੇ ਨਾਲ ਨਾਲ ਸਾਡੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਅਤੇ ਜਮੀਨ ਦੇ ਪੌਸ਼ਟਿਕ ਤੱਤ ਵੀ ਨਸ਼ਟ ਹੋ ਜ਼ਾਂਦੇ ਹਨ ਜਿਸ ਨਾਲ ਜਮੀਨ ਦੀ ਉਪਜਾਉ ਸ਼ਕਤੀ ਕਮਜੋਰ ਹੋਣ ਲੱਗਦੀ ਹੈ ਅਤੇ ਸਾਡੀਆਂ ਫਸਲਾਂ ਦਾ ਝਾੜ ਘੱਟਣ ਲੱਗਦਾ ਹੈ। ਕਿਸਾਨ ਨੇ ਦੱਸਿਆ ਕਿ ਪਰਾਲੀ ਨੂੰ ਜ਼ਮੀਨ ਵਿੱਚ ਰਲਾਉਣ ਨਾਲ ਜ਼ਮੀਨ ਦੇ ਲਘੂ ਤੱਤ ਬਰਕਰਾਰ ਰਹਿੰਦੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਕਿਸਾਨ ਦਾ ਕਹਿਣਾ ਹੈ ਕਿ ਇਸ ਵਾਰ ਉਸ ਵਲੋਂ ਝੋਨੇ ਦੀ ਬਿਜਾਈ ਵੇਲੇ ਕੁੱਲ ਰਕਬੇ ਵਿੱਚ ਕੇਵਲ 10 ਕਿੱਲੋਗਾਮ ਜਿੰਕ, 90 ਕਿੱਲੋ ਯੂਰੀਆ ਅਤੇ ਕੁਝ ਕੁ ਮਾਤਰਾ ਊਲੀਨਾਸ਼ਕ ਦਾ ਪ੍ਰਯੋਗ ਕੀਤਾ ਗਿਆ ਹੈ ਕਿਉਂਕਿ ਉਸ ਦੀ ਜਮੀਨ ਵਿੱਚ ਅੱਗ ਨਾ ਲਾਉਣ ਕਾਰਣ ਬਾਕੀ ਸਾਰੇ ਤੱਤ ਮੌਜੂਦ ਸਨ।
-ਖੇਤੀ ਦੇ ਨਾਲ-2 ਸਹਾਇਕ ਧੰਦੇ ਅਪਣਾ ਕੇ ਕਮਾ ਰਹੇ ਚੌਖਾ ਮੁਨਾਫਾ
ਨਿਰਮਲ ਸਿੰਘ ਨੇ ਦੱਸਿਆ ਕਿ ਉਹ ਖੇਤੀ ਦੇ ਨਾਲ ਨਾਲ ਡੇਅਰੀ ਫਾਰਮਿੰਗ ਦਾ ਕੰਮ ਵੀ ਕਰਦਾ ਹੈ ਉਸਦੇ ਕੋਲ ਇਸ ਸਮੇਂ 8 ਗਾਵਾਂ ਅਤੇ 5 ਮੱਝਾਂ ਹਨ ਜਿਨਾਂ੍ਹ ਦੇ ਦੱੁਧ ਦਾ ਮੰਡੀਕਰਣ ਉਹ ਵੇਰਕਾ ਮਿਲਕ ਪਲਾਂਟ ਲੁਧਿਆਣਾ ਨੂੰ ਕਰਦੇ ਹਨ। ਉਸ ਨੇ ਦੱਸਿਆ ਕਿ ਇਸ ਤੋਂ ਇਲਾਵ ਉਹ ਅਪਣੀ ਘਰੇਲੂ ਲੋੜਾਂ ਲਈ 1 ਬਿੱਗਾ ਜ਼ਮੀਨ ਵਿੱਚ ਜੈਵਿਕ ਸ਼ਬਜੀਆਂ ਦਾ ਉਤਪਾਦਨ ਵੀ ਕੀਤਾ ਹੋਇਆ ਹੈ। ਉਸ ਨੇ ਦੱਸਿਆ ਕਿ ਜੇਕਰ ਕੋਈ ਵੀ ਕਿਸਾਨ ਕਿਸੇ ਵੀ ਪ੍ਰਕਾਰ ਦੀ ਸਲਾਹ ਲੈਣ ਸੰਬੰਧੀ ਸੰਪਰਕ ਕਰਨਾ ਚਾਹੁੰਦਾ ਹੈ ਤਾਂ ਉਸ ਦੇ ਮੋਬਾਇਲ ਨੰਬਰ 98727-92193 ਤੇ ਸੰਪਰਕ ਕਰ ਸਕਦਾ ਹੈ।

Advertisement
Advertisement
Advertisement
Advertisement
Advertisement
error: Content is protected !!