ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ, ਕਿਹਾ !

Advertisement
Spread information

ਕਿਹਾ, ਹਲਕਾ ਲੁਧਿਆਣਾ (ਦੱਖਣੀ) ਦੇ ਵਿਕਾਸ ਕੰਮਾਂ ਲਈ ਜਾਰੀ ਕੀਤੀ ਜਾਵੇ ਵਿਸ਼ੇਸ਼ ਗ੍ਰਾਂਟ


ਦਵਿੰਦਰ ਡੀ.ਕੇ.  ਲੁਧਿਆਣਾ, 18 ਅਕਤੂਬਰ 2020 

                  ਚੇਅਰਮੈਨ ਪੰਜਾਬ ਲਘੂ ਉਦਯੋਗ ਵਿਕਾਸ ਬੋਰਡ ਸ੍ਰ.ਅਮਰਜੀਤ ਸਿੰਘ ਟਿੱਕਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਲਕਾ ਲੁਧਿਆਣਾ ਦੱਖਣੀ ਲਈ ਵਿਸ਼ੇਸ਼ ਗਰਾਂਟ ਜਾਰੀ ਕਰਨ ਦੀ ਅਪੀਲ ਕੀਤੀ ਹੈ। ਚੇਅਰਮੈਨ ਟਿੱਕਾ ਵੱਲੋਂ ਮੁੱਖ ਮੰਤਰੀ ਨੂੰ ਅਰਜ਼ ਕਰਦਿਆਂ ਕਿਹਾ ਕਿ ਕੈਪਟਨ ਸਾਹਿਬ ਵੱਲੋਂ ਉਨ੍ਹਾਂ ਨੂੰ ਲੋਕ ਸਭਾ ਚੋਣਾਂ 2019 ਦੋਰਾਨ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਇਕ ਸਾਲ ਵਿੱਚ ਪੂਰੇ ਹਲਕੇ ਅੰਦਰ ਵਿਚਰ ਕੇ ਬਹੁਤ ਨੇੜੇ ਤੋਂ ਦੇਖਿਆ ਕਿ ਇਹ ਹਲਕਾ ਵਿਕਾਸ ਪੱਖੋ ਬਾਕੀ ਹਲਕਿਆਂ ਨਾਲੋਂ ਕਾਫੀ ਪਛੜਿਆ ਹੋਇਆ ਹੈ, ਹਲਕੇ ਅੰਦਰ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ, ਸੀਵਰੇਜ ਅਤੇ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਅਤੇ ਇਹ ਹਲਕਾ ਅਰਧ ਸ਼ਹਿਰੀ ਹੈ।
              ਉਨ੍ਹਾਂ ਅੱਗੇ ਕਿਹਾ ਕਿ ਇਸ ਹਲਕੇ ਅੰਦਰ ਉੱਚ ਪੱਧਰ ‘ਤੇ ਵੱਡੇ ਅਤੇ ਦਰਮਿਆਨੇ ਉਦਯੋਗ ਸਥਾਪਿਤ ਹਨ। ਜਿਹਨਾਂ ਨਾਲ ਸ੍ਰ. ਟਿੱਕਾ ਵੱਲੋਂ ਬਹੁਤ ਨੇੜ ਦਾ ਸਬੰਧ ਸਥਾਪਿਤ ਕੀਤਾ ਹੋਇਆ ਹੈ। ਇਸ ਹਲਕੇ ਅੰਦਰ ਬਿਹਾਰ ਅਤੇ ਯੂ.ਪੀ. ਦੇ ਪ੍ਰਵਾਸੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ ਅਤੇ ਕਾਰਖਾਨਿਆਂ ਵਿੱਚ ਕੰਮ ਕਰਦੇ ਹਨ ਜੋ ਕਿ ਮੂਲ ਰੂਪ ਵਿੱਚ ਕਾਂਗਰਸੀ ਹਨ।
                ਸ੍ਰ.ਅਮਰਜੀਤ ਸਿੰਘ ਟਿੱਕਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਗਈ  ਕਿ ਇਸ ਹਲਕੇ ਅੰਦਰ ਕਾਂਗਰਸ ਪਾਰਟੀ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਕਰਨ ਲਈ ਹਲਕੇ ਦੇ ਵਿਕਾਸ ਕਾਰਜਾਂ ਲਈ ਵਿਸ਼ੇਸ਼ ਗਰਾਂਟ ਜਾਰੀ ਕੀਤੀ ਜਾਵੇ ਤਾਂ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ।

Advertisement
Advertisement
Advertisement
Advertisement
Advertisement
error: Content is protected !!