ਕਿਸਾਨਾਂ ਨੂੰ ਸੁਪਰ ਐਸ.ਐਮ.ਐਸ. ਲੱਗੀਆਂ ਮਸ਼ੀਨਾਂ ਤੋਂ ਹੀ ਝੋਨੇ ਵੱਢਾਉਣ ਦੀ ਅਪੀਲ
ਰਘਵੀਰ ਹੈਪੀ ਬਰਨਾਲਾ, 7 ਅਕਤੂਬਰ :2020
ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵਲੋਂ ਪਰਾਲੀ ਦੀ ਸਾਂਭ ਸੰਭਾਲ ਖੇਤਾਂ ਵਿੱਚ ਜਾਂ ਖੇਤਾਂ ਤੋੋਂ ਬਾਹਰ ਕੱਢਕੇ ਕਰਨ ਲਈ ਅਗਾਂਹਵਧੂ ਕਿਸਾਨ ਸਰਦਾਰ ਹਰਦੇਵ ਸਿੰਘ ਸੰਧੂ ਪਿੰਡ ਝਲੂਰ ਦੇ ਖੇਤ ਦਾ ਦੌਰਾ ਕੀਤਾ ਤੇ ਪਰਾਲੀ ਦੀ ਸਾਂਭ ਸੰਭਾਲ ਕਰਨ ਤੇ ਕਿਸਾਨਾਂ ਦੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਕੰਬਾਇਨ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਬਗੈਰ ਸੁਪਰ ਐਸ ਐਮ ਐਸ ਤੋੋਂ ਝੋੋਨੇ ਦੀ ਕਟਾਈ ਨਾ ਕਰਨ ਕਿਉਕਿ ਇਸ ਤੋੋਂ ਬਾਅਦ ਹੈਪੀਸੀਡਰ ਅਤੇ ਸੁਪਰ ਸੀਡਰ ਨਾਲ ਬਿਜਾਈ ਕੀਤੀ ਜਾ ਸਕਦੀ ਹੈ ਜਿਸ ਤੇ ਖਰਚਾ ਵੀ ਘੱਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਰੋੋਨਾ ਮਹਾਂਮਾਰੀ ਦੌਰਾਨ ਕਿਸਾਨਾਂ ਦੀ ਜਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਕਿ ਝੋੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਕਰੋੋਨਾ ਦੇ ਫੈਲਾਅ ਅਤੇ ਕੁਦਰਤੀ ਸਰੋੋਤ ਬਚਾਉਣ ਵਿੱਚ ਵਡਮੁੱਲਾ ਯੋਗਦਾਨ ਪਾਉਣ।
ਡਾ. ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਸਰਦਾਰ ਹਰਦੇਵ ਸਿੰਘ ਝੋੋਨੇ ਦੀ ਸਿੱਧੀ ਬਿਜਾਈ 23 ਏਕੜ ਰਕਬੇ ਵਿੱਚ ਕਰਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ ਅਤੇ 100 ਏਕੜ ਰਕਬੇ ਵਿੱਚ ਠੇਕੇ ਤੇ ਹੋੋਰ ਕਿਸਾਨਾਂ ਦੀ ਝੋੋਨੇ ਦੀ ਸਿੱਧੀ ਬਿਜਾਈ ਵੀ ਕੀਤੀ ਹੈ। ਇਸ ਨਾਲ ਪਾਣੀ ਦੀ ਬਚਤ ਅਤੇ ਖਰਚਾ ਵੀ ਘੱਟ ਆਉਂਦਾ ਹੈ। ਇਹ ਸਭ ਕਰਕੇ ਉਸਨੇ ਪਰਾਲੀ ਦੀ ਸੁਚੱਜੀ ਵਰਤੋੋਂ ਦੇ ਨਾਲ ਨਾਲ ਕੁਦਰਤ ਪ੍ਰੇਮੀ ਹੋਣ ਦਾ ਸਬੂਤ ਵੀ ਦੇ ਰਹੇ ਹਨ ਅਤੇ ਹੋੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਦੀ ਸੁਚੱਜੀ ਸੰਭਾਲ ਅਤੇ ਵਾਤਾਵਰਣ ਬਾਰੇ ਜਾਗਰੂਕ ਕਰ ਰਹੇ ਹਨ ਅਤੇ ਝੋੋਨੇ ਦੀ ਸਿੱਧੀ ਬਿਜਾਈ ਕਰਦੇ ਹਨ ਅਤੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਕਰਦੇ ਹਨ ਜਿਸ ਨਾਲ ਸਮਾਂ ਅਤੇ ਪਾਣੀ ਦੀ ਬਚਤ ਹੁੰਦੀ ਹੈḩ ਇਸ ਸਮੇਂ ਦੌੌਰਾਨ ਪਰਾਲੀ ਦੀ ਸਾਂਭ ਸੰਭਾਲ ਦਾ ਸਮਾਂ ਵੀ ਮਿਲ ਜਾਂਦਾ ਹੈ।
ਸਰਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਉਹ 2013 ਤੋੋਂ ਪਰਾਲੀ ਨੂੰ ਅੱਗ ਨਹੀ. ਲਗਾ ਰਹੇ, ਬਲਕਿ ਉਹ ਤਵੀਆਂ ਮਾਰ ਕੇ ਪਾਣੀ ਲਗਾ ਦਿੰਦਾ, ਜਦੋੋਂ ਵਤਰ ਹੋ ਜਾਂਦਾ ਹੈ ਤਾਂ ਉਹ ਫਿਰ ਤੋੋਂ ਦੋ ਵਾਰ ਤਵੀਆਂ ਮਾਰ ਕੇ ਜੀਰੋੋ ਟਿੱਲ ਡਰਿੱਲ ਨਾਲ ਕਣਕ ਦੀ ਬਿਜਾਈ ਕਰਦਾ ਹੈ । ਉਸਨੇ ਦੱਸਿਆ ਕਿ ਡਾ ਬਲਦੇਵ ਸਿੰਘ ਨੂੰ ਯੂਨੀਵਰਸਿਟੀ ਵਿੱਚ ਮਿਲੇ ਉਹਨਾਂ ਨੇ ਪਰਾਲੀ ਨੂੰ ਅੱਗ ਲਗਾਉਣ ਦੇ ਨੁਕਸਾਨਾਂ ਬਾਰੇ ਜਾਣੂ ਕਰਵਾਇਆ । ਜਿਸ ਤੋੋਂ ਬਾਅਦ ਉਹਨਾਂ ਨੇ ਪਰਾਲੀ ਨੂੰ ਕਦੇ ਵੀ ਅੱਗ ਨਹੀਂ ਲਗਾਈ ਅਤੇ ਪਰਾਲੀ ਨੂੰ ਧਰਤੀ ਵਿੱਚ ਹੀ ਖਪਾਉਣਾ ਸ਼ੁਰੂ ਕਰ ਦਿੱਤਾ ਅਤੇ ਹੋੋਰਨਾਂ ਕਿਸਾਨਾਂ ਨੂੰ ਵੀ ਇਸ ਬਾਰੇ ਜਾਣੂ ਕਰਵਾਇਆ ਅਤੇ ਉਹਨਾਂ ਦੇ ਖੇਤਾਂ ਵਿੱਚ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਝੋੋਨੇ ਦੀਆਂ ਕਿਸਮਾਂ ਬੀਜਣ ਲੱਗੇ। ਡਾ. ਬਲਦੇਵ ਸਿੰਘ ਨੇ ਹੋੋਰਨਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਹਰਦੇਵ ਸਿੰਘ ਸੰਧੂ ਤੋੋਂ ਸੇਧ ਲੈਣ ਅਤੇ ਪਰਾਲੀ ਨੂੰ ਵਿੱਚ ਹੀ ਵਾਉਣ , ਕਿਉਕਿ ਪਰਾਲੀ ਤੇ ਨਾੜ ਨੂੰ ਜਮੀਨ ਵਿੱਚ ਵਾਹੁਣ ਤੇ ਗਲਣ ਉਪਰੰਤ ਜਮੀਨ ਵਿਚਲੇ ਤੱਤਾਂ ਵਿੱਚ ਵਾਧਾ ਕਰਦੇ ਹਨ ਅਤੇ ਜਮੀਨ ਦੀ ਸਿਤ ਸੁੱਧਾਰ ਆਉਣ ਨਾਲ ਖੇਤੀ ਰਸਾਇਣਾਂ ਉੱਪਰ ਹੋੋਣ ਵਾਲੇ ਖਰਚੇ ਦੀ ਕਾਫੀ ਬਚਤ ਹੁੰਦੀ ਹੈ।
ਇਸ ਤੋੋਂ ਹਿਲਾਵਾ ਮਿੱਤਰ ਕੀੜੇ ਵੀ ਜਿਉਂਦੇ ਰਹਿੰਦੇ ਹਨ, ਦੁਸ਼ਮਣ ਕੀੜਿਆਂ ਦੇ ਹਮਲੇ ਨੂੰ ਕਾਫੀ ਹੱਦ ਤੱਕ ਘੱਟ ਕਰਕੇ ਕੀਟਨਾਸ਼ਕ ਉੱਪਰ ਹੋੋਣ ਵਾਲੇ ਖਰਚੇ ਦੀ ਵੀ ਬਚਤ ਹੁੰਦੀ ਹੈ ਅਤੇ ਜਮੀਨ ਚ ਪਲਣ ਵਾਲੇ ਗੰਡੋੋਏ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ, ਪਰਾਲੀ ਦੀ ਸੁਚੱਜੀ ਵਰਤੋੋਂ ਜਮੀਨ ਵਿੱਚ ਜੈਵਿਕ ਕਾਰਬਨ ਤੇ ਮਾਦਾ ਵੀ ਵਧਦਾ ਹੈ। ਇਸ ਸਮੇਂ ਉੱਥੇ ਸਰਦਾਰ ਹਰਦੇਵ ਸਿੰਘ ਦੇ ਇਲਾਵਾ ਹੋੋਰ ਕਿਾਸਨ ਵੀ ਸਾਮਲ ਸਨ। ਉਹਨਾਂ ਮਾਨਯੋੋਗ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਭਰੋੋਸਾ ਦਿਵਾਇਆ ਕਿ ਉਹ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ ਅਤੇ ਘੱਟ ਸਮਾਂ ਲੈਣ ਵਾਲੀਆਂ ਫਸਲਾਂ ਹੀ ਬੀਜਣਗੇ।