ਅਜੀਤ ਸਿੰਘ ਕਲਸੀ ਬਰਨਾਲਾ, 16 ਸਤੰਬਰ 2020
ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਬੱਚਿਆਂ ਲਈ ਕੌਮੀ ਬਹਾਦਰੀ ਪੁਰਸਕਾਰ ਸਬੰਧੀ ਅਰਜ਼ੀਆਂ 5 ਅਕਤੂਬਰ 2020 ਤੱਕ ਚਾਈਲਡ ਵੈਲਅਫੇਅਰ ਕਾਊਂਸਲ ਪੰਜਾਬ ਨੂੰ ਭੇਜੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਵਲੋਂ ਵੱਖ-ਵੱਖ ਔਖੀ ਘੜੀਆਂ ਵਿੱਚ ਦਰਸਾਏ ਗਏ ਬਹਾਦਰੀ ਸਬੰਧੀ ਵੇਰਵੇ ਫ਼ਾਰਮ ’ਚ ਭਰਕੇ ਅਗਲੇ 15 ਦਿਨਾਂ ਦੇ ਅੰਦਰ-ਅੰਦਰ ਦਫ਼ਤਰ ਡਿਪਟੀ ਕਮਿਸ਼ਨਰ, ਬਰਨਾਲਾ ਵਿਖੇ ਜਮ੍ਹਾਂ ਕਰਵਾਏ ਜਾ ਸਕਦੇ ਹਨ।
ਬਿਨੈ ਕਰਤਾ ਵੱਲੋਂ 1 ਜੁਲਾਈ 2019 ਤੋਂ ਲੈ ਕੇ 30 ਸਤੰਬਰ 2020 ਤੱਕ ਵਾਪਰੇ ਕਿਸੇ ਵੀ ਹਾਦਸੇ, ਜਿਸ ਵਿੱਚ ਬੱਚੇ ਵੱਲੋਂ ਬਹਾਦਰੀ ਦਿਖਾਈ ਗਈ ਹੋਵੇ, ਦਾ ਵੇਰਵਾ ਹੀ ਪਾਇਆ ਜਾ ਸਕਦਾ ਹੈ। ਹਰੇਕ ਅਰਜ਼ੀ ਦੇ ਨਾਲ ਮੌਕਾ-ਏ-ਵਾਰਦਾਤ ਸਬੰਧੀ ਵੈਰਫ਼ਿਕੇਸ਼ਨ ਪੱਤਰ ਵੀ ਨਾਲ ਨੱਥੀ ਕਰਨਾ ਜ਼ਰੂਰੀ ਹੈ। ਬਿਨੈ ਕਰਤਾ ਵੱਲੋਂ ਆਪਣੀ ਅਰਜ਼ੀ ਨਾਲ ਸਬੰਧਤ ਹਿੰਦੀ ਜਾਂ ਅੰਗਰੇਜ਼ੀ ਅਖ਼ਬਾਰ ਜਾਂ ਸਥਾਨਕ ਭਾਸ਼ਾ ਦੇ ਅਖ਼ਬਾਰਾਂ ’ਚ ਛਪੇ ਲੇਖ ਵੀ ਨਾਲ ਨੱਥੀ ਕੀਤੇ ਜਾਣ। ਉਨ੍ਹਾਂ ਇਹ ਵੀ ਦੱਸਿਆ ਕਿ ਬਿਨੈ ਕਰਤਾ ਦੀ ਉਮਰ 6 ਸਾਲ ਤੋਂ ਲੈ ਕੇ 18 ਸਾਲ ਤੱਕ ਹੀ ਹੋਣੀ ਚਾਹੀਦੀ ਹੈ।