ਖਤਰਾ ਵਧਿਆ- ਜਿਲ੍ਹੇ ਚ, ਕੋਰੋਨਾ ਪੌਜੇਟਿਵ ਮਰੀਜਾਂ ਦੀ ਗਿਣਤੀ 440 ਤੱਕ ਪਹੁੰਚੀ, ਮੌਤਾਂ ਦੀ ਗਿਣਤੀ ਹੋਈ 12
ਹਰਿੰਦਰ ਨਿੱਕਾ ਬਰਨਾਲਾ 16 ਅਗਸਤ 2020
ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਨੇ ਤਪਾ ਸ਼ਹਿਰ ਦੇ ਮਸ਼ਹੂਰ ਜਵੈਲਰ ਦੇ ਕਰੀਬ 23 ਵਰ੍ਹਿਆਂ ਦੇ ਬੇਟੇ ਰਜਿੰਦਰ ਕੁਮਾਰ ਉਰਫ ਹੈਪੀ ਖੁਰਮੀ ਦੀ ਜਾਨ ਲੈ ਲਈ। ਜਿਸ ਨਾਲ ਜਿਲ੍ਹੇ ਅੰਦਰ ਕੋਰੋਨਾ ਦੇ ਡੰਗ ਨਾਲ ਮਰਣ ਵਾਲਿਆਂ ਦੀ ਗਿਣਤੀ 12 ਹੋ ਗਈ। ਜਦੋਂ ਕਿ ਕੋਰੋਨਾ ਨੇ ਜਿਲ੍ਹੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਕੌਸਲ ਤਪਾ ਦੇ ਪ੍ਰਧਾਨ ਆਸ਼ੂ ਭੂਤ ਦੇ ਪਿਤਾ ਪ੍ਰੇਮ ਕੁਮਾਰ ਭੂਤ ਨੂੰ ਡੰਗ ਲਿਆ ਹੈ। ਮੀਡੀਆ ਬੁਲੇਟਿਨ ਅਨੁਸਾਰ ਜਿਲ੍ਹੇ ਅੰਦਰ ਹੁਣ ਤੱਕ 440 ਜਣਿਆਂ ਦੀ ਰਿਪੋਰਟ ਕੋਰੋਨਾ ਪੌਜੇਟਿਵ ਆ ਚੁੱਕੀ ਹੈ। ਜਦੋਂ ਕਿ 180 ਜਣੇ ਕੋਰੋਨਾ ਨੂੰ ਹਰਾ ਕੇ ਆਪਣੇ ਘਰੀਂ ਪਰਤ ਚੁੱਕੇ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਿਕ ਜਿਲ੍ਹੇ ਚ, ਹੁਣ ਤੱਕ 16 ਹਜਾਰ 439 ਸ਼ੱਕੀ ਮਰੀਜਾਂ ਦਾ ਸੈਂਪਲ ਲਿਆ ਗਿਆ। ਜਿਨ੍ਹਾਂ ਵਿੱਚੋਂ 15 ਹਜਾਰ 145 ਜਣਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਦੋਂ ਕਿ 662 ਮਰੀਜ਼ ਕੋਰੋਨਾ ਪੌਜੇਟਿਵ ਆਏ ਹਨ। ਇੱਨਾਂ ਵਿੱਚੋਂ 180 ਜਣੇ ਕੋਰੋਨਾ ਨੂੰ ਹਰਾ ਕੇ ਘਰਾਂ ਨੂੰ ਪਰਤ ਗਏ। ਪਰੰਤੂ ਹਾਲੇ ਵੀ 440 ਕੇਸ ਐਕਟਿਵ ਹਨ।
ਐਸ.ਐਮ.ਉ. ਤਪਾ ਜਸਵੀਰ ਔਲਖ ਨੇ ਪੁੱਛਣ ਤੇ ਹੈਪੀ ਖੁਰਮੀ ਦੀ ਮੌਤ ਅਤੇ ਪ੍ਰੇਮ ਭੂਤ ਉਮਰ ਕਰੀਬ 70 ਸਾਲ ਦੀ ਰਿਪੋਰਟ ਕੋਰੋਨਾ ਪੌਜੇਟਿਵ ਆਉਣ ਦੀ ਪੁਸ਼ਟੀ ਕੀਤੀ ਹੈ । ਉਨਾਂ ਦੱਸਿਆ ਕਿ ਹੈਪੀ ਖੁਰਮੀ ਦੀ ਰਿਪੋਰਟ 13 ਅਗਸਤ ਨੂੰ ਪੌਜੇਟਿਵ ਆਈ ਸੀ । ਜਿਸ ਤੋਂ ਬਾਅਦ ਉਸ ਦਾ ਪਰਿਵਾਰ ਨੂੰ ਉਸ ਨੂੰ ਇਲਾਜ ਲਈ ਮੈਕਸ ਹਸਪਤਾਲ ਬਠਿੰਡਾ ਲੈ ਕੇ ਗਿਆ । ਪਰੰਤੂ ਉਥੋਂ ਦੇ ਡਾਕਟਰਾਂ ਨੇ ਉਸ ਨੂੰ ਨਹੀ ਸੰਭਾਲਿਆ ਅਤੇ ਪਰਿਵਾਰ ਉਸ ਨੂੰ ਫੋਰਟਸ ਹਸਪਤਾਲ ਲੁਧਿਆਣਾ ਲੈ ਗਿਆ।ਜਿੱਥੇ15ਅਗਸਤ ਦੀ ਰਾਤ ਉਸ ਦੀ ਮੌਤ ਹੋ ਗਈ । ਜਿਸ ਦੀ ਸੂਚਨਾ ਅੱਜ ਸਵੇਰੇ ਸਿਹਤ ਵਿਭਾਗ ਤਪਾ ਨੂੰਮਿਲੀ।ਅੱਜ ਦੇਰ ਸ਼ਾਮ ਉਸ ਦਾ ਮੈਡੀਕਲ ਟੀਮ ਨੇ ਕੋਰੋਨਾ ਨਿਯਮਾਂ ਅਨੁਸਾਰ ਅੰਤਿਮ ਸੰਸਕਾਰ ਕਰਵਾ ਦਿੱਤਾ।
ਬਰਨਾਲਾ ਸ਼ਹਿਰ -374 ਕੇਸ ਐਕਟਿਵ ਸਾਹਮਣੇ ਆਏ ,ਜਿਨ੍ਹਾਂ ਚੋਂ 83 ਜਣੇ ਤੰਦਰੁਸਤ ਹੋ ਗਏ। ਪਰੰਤੂ ਹਾਲੇ ਵੀ 285 ਕੇਸ ਐਕਟਿਵ ਹਨ ਅਤੇ 6 ਜਣਿਆਂ ਦੀ ਮੌਤ ਹੋ ਚੁੱਕੀ ਹੈ।
ਤਪਾ ਬਲਾਕ-120 ਕੇਸ ਐਕਟਿਵ ਸਾਹਮਣੇ ਆਏ ,ਜਿਨ੍ਹਾਂ ਚੋਂ 29 ਜਣੇ ਤੰਦਰੁਸਤ ਹੋ ਗਏ। ਪਰੰਤੂ ਹਾਲੇ ਵੀ 88 ਕੇਸ ਐਕਟਿਵ ਹਨ ਅਤੇ 3 ਜਣਿਆਂ ਦੀ ਮੌਤ ਹੋ ਚੁੱਕੀ ਹੈ।
ਬਲਾਕ ਧਨੌਲਾ- 80 ਕੇਸ ਐਕਟਿਵ ਸਾਹਮਣੇ ਆਏ ,ਜਿਨ੍ਹਾਂ ਚੋਂ 42 ਜਣੇ ਤੰਦਰੁਸਤ ਹੋ ਗਏ। ਪਰੰਤੂ ਹਾਲੇ ਵੀ 37 ਕੇਸ ਐਕਟਿਵ ਹਨ ਅਤੇ 1 ਜਣੇ ਦੀ ਮੌਤ ਹੋ ਚੁੱਕੀ ਹੈ।
ਬਲਾਕ ਮਹਿਲ ਕਲਾਂ- 58 ਕੇਸ ਐਕਟਿਵ ਸਾਹਮਣੇ ਆਏ ,ਜਿਨ੍ਹਾਂ ਚੋਂ 26 ਜਣੇ ਤੰਦਰੁਸਤ ਹੋ ਗਏ। ਪਰੰਤੂ ਹਾਲੇ ਵੀ 30 ਕੇਸ ਐਕਟਿਵ ਹਨ ਅਤੇ 2 ਜਣਿਆਂ ਦੀ ਮੌਤ ਹੋ ਚੁੱਕੀ ਹੈ।