ਜਬਰਦਸਤੀ ਘਰ ਚ, ਵੜ੍ਹ ਕੇ ਨਾਬਾਲਿਗ ਨੂੰ ਬਣਾਇਆ ਹਵਸ ਦਾ ਸ਼ਿਕਾਰ, ਕੇਸ ਦਰਜ਼, ਦੋਸ਼ੀ ਫਰਾਰ

Advertisement
Spread information

ਬਰਫ ਦੇਣ ਦੇ ਬਹਾਨੇ ਆਇਆ ਤੇ ਇੱਜਤ ਲੁੱਟ ਕੇ ਚਲਾ ਗਿਆ,,,


ਹਰਿੰਦਰ ਨਿੱਕਾ ਬਰਨਾਲਾ 16 ਅਗਸਤ 2020

ਜਿਲ੍ਹੇ ਦੇ ਥਾਣਾ ਰੂੜੇਕੇ ਕਲਾਂ ਤਹਿਤ ਪੈਂਦੇ ਇੱਕ ਪਿੰਡ ਚ, ਕਰੀਬ 14 ਵਰ੍ਹਿਆਂ ਦੀ ਲੜਕੀ ਨੂੰ ਉਸ ਦੇ ਘਰ ਬਰਫ ਦੇਣ ਦੇ ਬਹਾਨੇ ਆਏ ਨੌਜਵਾਨ ਵੱਲੋਂ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਨਾਮਜ਼ਦ ਦੋਸ਼ੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ। ਪੁਲਿਸ ਨੇ ਘਟਨਾ ਦੇ 3 ਦਿਨ ਬਾਅਦ ਦੋਸ਼ੀ ਖਿਲਾਫ ਬਲਾਤਕਾਰ ਅਤੇ ਪੋਕਸੋ ਐਕਟ ਤਹਿਤ ਕੇਸ ਦਰਜ਼ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ਚ, ਪੀੜਤਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜਦੋਂ ਉਹ ਘਰ ਵਿੱਚ ਇਕੱਲੀ ਸੀ ਤਾਂ ਵਕਤ ਕਰੀਬ 6 ਵਜੇ ਸ਼ਾਮ ਗੁਰਤੇਜ ਸਿੰਘ ਮਮਨਾ ਉਸ ਦੇ ਘਰ ਬਰਫ ਦੇਣ ਦੇ ਬਹਾਨੇ ਆਇਆ। ਜਦੋਂ ਉਹ ਬਰਫ ਲੈਣ ਲਈ ਕਮਰੇ ਅੰਦਰੋਂ ਭਾਂਡਾ ਲੈਣ ਗਈ ਤਾਂ ਦੋਸ਼ੀ ਉਸ ਦੇ ਪਿੱਛੇ ਹੀ ਕਮਰੇ ਚ, ਆ ਵੜ੍ਹਿਆ। ਦੋਸ਼ੀ ਨੇ ਉਸ ਨਾਲ ਜਬਰਦਸਤੀ ਬਲਾਤਕਾਰ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਪੀੜਤ ਲੜਕੀ ਦੇ ਬਿਆਨ ਦੇ ਅਧਾਰ ਤੇ ਨਾਮਜ਼ਦ ਦੋਸ਼ੀ ਗੁਰਤੇਜ ਸਿੰਘ ਉਰਫ ਮਮਨਾ ਦੇ ਖਿਲਾਫ ਅਧੀਨ ਜੁਰਮ 376/450/ ਆਈਪੀਸੀ ਅਤੇ ਪੋਕਸੋ ਐਕਟ ਦੀ ਸੈਕਸ਼ਨ 4 ਤਹਿਤ ਥਾਣਾ ਰੂੜੇਕੇ ਚ, ਮੁਕੱਦਮਾਂ ਨੰਬਰ 83 ਦਰਜ਼ ਕਰਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।

Advertisement
Advertisement
Advertisement
Advertisement
Advertisement
Advertisement
error: Content is protected !!