ਜ਼ਿਲ੍ਹੇ ਅੰਦਰ 800 ਲਾਭਪਤਾਰੀਆਂ ਨੂੰ 7 ਕਰੋੜ 74 ਲੱਖ ਤੋਂ ਵਧਰੇ ਦੀ ਗ੍ਰਾਂਟ ਜਾਰੀ-ਜ਼ਸਨਪ੍ਰੀਤ ਕੌਰ ਗਿੱਲ
*ਜ਼ਿਲ੍ਹੇ ਅੰਦਰ 2003 ਹੋਰ ਯੋਗ ਲਾਭਪਾਤਰੀਆਂ ਦੀ ਪਛਾਣ ਕੀਤੀ
*ਯੋਜਨਾ ਦਾ ਲਾਭ ਲੈਣ ਲਈ ਲੋੜਵੰਦ ਲਾਭਪਤਾਰੀ ਸਬੰਧਤ ਨਗਰ ਕੋਸ਼ਲ ’ਚ ਪਹੁੰਚ ਕਰਨ
ਹਰਪ੍ਰੀਤ ਕੌਰ ਸੰਗਰੂਰ, 2 ਅਗਸਤ:2020
ਸ਼ਹਿਰੀ ਖੇਤਰ ਦੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਭਲਾਈ ਲਈ ਪੰਜਾਬ ਸ਼ਹਿਰੀ ਅਵਾਸ ਯੋਜਨਾ ਅਧੀਨ ਪਲਾਟ ਅਤੇ ਪੁਰਾਣੇ ਮਕਾਨ ’ਤੇ ਲੋੜ ਮੁਤਾਬਿਕ ਨਵੀਨੀਕਰਣ ਲਈ 1.50 ਲੱਖ ਰੁਪਏ ਤੱਕ ਦੀ ਗਰਾਂਟ ਮੁਹੱਈਆ ਕਰਵਾਈ ਜਾਂਦੀ ਹੈ, ਤਾਂ ਜੋ ਲਾਭਪਾਤਰੀ ਮਕਾਨ ਦੀ ਉਸਾਰੀ ਜਾਂ ਲੋੜੀਂਦੀਆਂ ਸੁਵਿਧਾਵਾਂ ਪੂਰੀਆ ਕਰ ਸਕੇ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਜ਼ਸਨਪ੍ਰੀਤ ਕੌਰ ਗਿੱਲ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਜਿਹੜੇ ਲਾਭਪਾਤਰੀ ਦੀ ਜ਼ਮੀਨ/ਪਲਾਟ ਲਾਲ ਲਕੀਰ ਦੇ ਏਰੀਅੇ ’ਚ ਆਉਂਦੀ ਹੈ ਤਾਂ ਉਸਨੂੰ ਪਲਾਟ ਦੀ ਰਜਿਸਟਰੀ ਦੀ ਲੋੜ ਲਈ, ਬਲਕਿ ਸਕੀਮ ਦਾ ਲਾਭ ਲੈਣ ਲਈ ਨਗਰ ਕੋਸ਼ਲ ਦਾ ਟੈਕਸ ਰਿਕਾਰਡ/ਬਿਜਲ/ਪਾਣੀ ਦਾ ਬਿਲ ਹੋਣਾ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਾਭਪਾਤਰੀ ਦੇ ਮਕਾਨਾਂ ਨੰੂ ਨਕਸ਼ਾ ਫੀਸ ਤੋਂ ਵੀ ਛੋਟ ਦਿੱਤੀ ਗਈ ਹੈ।
ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਜ਼ਸਨਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਅੰਦਰ ਇਸ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੀ ਪਛਾਣ ਕਰਕੇ 13 ਕਮੇਟੀਆਂ ’ਚ ਕੁੱਲ 800 ਲਾਭਪਤਾਰੀਆਂ ਨੰੂ 7 ਕਰੋੜ 74 ਲੱਖ ਰੁਪਏ ਤੋਂ ਵਧੇਰੇ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਦੇ 53 ਲਾਭਪਤਾਰੀਆਂ ਨੂੰ 48.45 ਲੱਖ ਰੁਪਏ, ਭਵਾਨੀਗੜ੍ਹ ’ਚ 13 ਲਾਭਪਤਾਰੀਆਂ ਨੰੂ 9.20 ਲੱਖ ਰੁਪਏ, ਲੌਗੋਵਾਲ ’ਚ 23 ਲਾਭਪਤਾਰੀਆਂ ਨੰੂ 20.30 ਲੱਖ ਰੁਪਏ, ਧੂਰੀ ’ਚ 110 ਲਾਭਪਾਤਰੀਆਂ ਨੂੰ 109.13 ਲੱਖ ਰੁਪਏ, ਸੁਨਾਮ ’ਚ 137 ਲਾਭਪਤਾਰੀਆਂ ਨੂੰ 120.90 ਲੱਖ ਰੁਪਏ, ਚੀਮਾ ’ਚ 88 ਲਾਭਪਤਾਰੀਆਂ ਨੰੂ 89.53 ਲੱਖ ਰੁਪਏ, ਦਿੜ੍ਹਬਾ ’ਚ 50 ਲਾਭਪਤਾਰੀਆਂ ਨੂੰ 50.22 ਲੱਖ ਰੁਪਏ, ਲਹਿਰਾ ’ਚ 94 ਲਾਭਪਤਾਰੀਆਂ ਨੂੰ 98.39 ਲੱਖ ਰੁਪਏ, ਖਨੌਰੀ ’ਚ 53 ਲਾਭਪਤਾਰੀਆਂ ਨੰੂ 55.07 ਲੱਖ ਰੁਪਏ, ਮੂਣਕ ’ਚ 18 ਲਾਭਪਾਤਰੀਆਂ ਨੂੰ 18.60 ਲੱਖ ਰੁਪਏ, ਮਲੇਰੋਕਟਲਾ ’ਚ 68 ਲਾਭਪਾਤਰੀਆਂ ਨੂੰ 66.50 ਲੱਖ ਰੁਪਏ, ਅਮਰਗੜ੍ਹ ’ਚ 15 ਲਾਭਪਤਾਰੀਆਂ ਨੂੰ 14.46 ਲੱਖ ਰੁਪਏ, ਅਹਿਮਦਗੜ੍ਹ ’ਚ 78 ਲਾਭਪਤਾਰੀਆਂ ਨੂੰ73.90 ਲੱਖ ਰੁਪਏ ਤਕਸੀਮ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਮੁੜ ਸਰਵੈ ਕਰਕੇ ਜ਼ਿਲ੍ਹੇ ਅੰਦਰ 2003 ਹੋਰ ਯੋਗ ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਹੈ ਅਤੇ ਕੇਸ ਸਰਕਾਰ ਵੱਲੋਂ ਪਾਸ ਕਰ ਦਿੱਤੇ ਗਏ ਹਨ ਜਲਦੀ ਇਹਨਾਂ ਲਾਭਪਾਤਰੀਆਂ ਦੇ ਮਕਾਨਾਂ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸਰਵੈ ਹੁਣ ਕੀਤਾ ਜਾ ਰਿਹਾ ਹੈ ਜੇਕਰ ਕੋਈ ਲੋੜਵੰਦ ਹੋਵੇ ਤਾਂ ਸਬੰਧਤ ਨਗਰ ਕੋਸ਼ਲ ਵਿੱਚ ਪਹੰੁਚ ਕਰਕੇ ਯੋਜਨਾ ਦਾ ਲਾਭ ਲੈ ਸਕਦਾ।