ਕੋਰੋਨਾਂ ਅੱਪਡੇਟ- 11 ਹੋਰ ਜਣਿਆਂ ਦੀ ਰਿਪੋਰਟ ਪੌਜੇਟਿਵ, ਪੌਜੇਟਿਵ ਚ, 1 ਹਵਾਲਾਤੀ ਸਮੇਤ 8 ਪੁਰਸ਼ ਤੇ 3 ਔਰਤਾਂ ਵੀ ਸ਼ਾਮਿਲ

Advertisement
Spread information

74 ਨੇ ਕੋਰੋਨਾ ਨੂੰ ਹਰਾਇਆ, ਠੀਕ ਹੋ ਕੇ ਘਰੀਂ ਪਰਤੇ, ਕੁਝ ਹੋਰ ਦੀ ਕੋਰੋਨਾ ਨਾਲ ਜੱਦੋਜਹਿਦ ਜਾਰੀ


ਹਰਿੰਦਰ ਨਿੱਕਾ ਬਰਨਾਲਾ 25 ਜੁਲਾਈ 2020

ਜਿਲ੍ਹੇ ਦੇ 11 ਹੋਰ ਸ਼ੱਕੀ ਮਰੀਜਾਂ ਦੀ ਰਿਪੋਰਟ ਪੌਜੇਟਿਵ ਆਉਣ ਨਾਲ ਹੁਣ ਕੋਰੋਨਾ ਪੌਜੇਟਿਵ ਮਰੀਜਾਂ ਦਾ ਅੰਕੜਾ 113 ਨੂੰ ਛੂਹ ਗਿਆ ਹੈ। ਜਦੋਂ ਕਿ ਕੁੱਲ 74 ਜਣੇ ਕੋਰੋਨਾ ਤੇ ਫਤਿਹ ਪਾ ਕੇ ਘਰੀਂ ਪਰਤ ਚੁੱਕੇ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦਿੱਤੀ। ਉਨਾਂ ਦੱਸਿਆ ਕਿ ਪ੍ਰਾਪਤ ਰਿਪੋਰਟ ਅਨੁਸਾਰ 8 ਪੁਰਸ਼ ਅਤੇ 3 ਔਰਤਾਂ ਪੌਜੇਟਿਵ ਆਈਆਂ ਹਨ। ਇੱਨ੍ਹਾਂ ਚ, ਇੱਕ ਹਵਾਲਾਤੀ ਅਮਿਤ ਕੁਮਾਰ ਵੀ ਸ਼ਾਮਿਲ ਹੈ। ਸਿਵਲ ਸਰਜਨ ਨੇ ਦੱਸਿਆ ਕਿ ਬੀਤੇ ਕੱਲ੍ਹ ਤੱਕ ਜਿਲ੍ਹੇ ਅੰਦਰ 102 ਜਣਿਆਂ ਦੀ ਰਿਪੋਰਟ ਪੌਜੇਟਿਵ ਪ੍ਰਾਪਤ ਹੋਈ ਸੀ। ਅੱਜ 11 ਹੋਰ ਪੌਜੇਟਿਵ ਮਰੀਜ ਆਉਣ ਨਾਲ ਇਹ ਅੰਕੜਾ ਵੱਧ ਕੇ 113 ਹੋ ਗਿਆ ਹੈ।                                      

Advertisement

ਉਨਾਂ ਦੱਸਿਆ ਕਿ ਪੌਜੇਟਿਵ ਮਰੀਜਾਂ ਚ, ਬਰਨਾਲਾ ਸ਼ਹਿਰ ਦੇ ਵੱਖ ਵੱਖ ਖੇਤਰਾਂ ਦੇ ਰਹਿਣ ਵਾਲੇ 5 , ਵਧਾਤੇ ਪਿੰਡ ਦੇ 2 ਅਤੇ ਕਾਲੇਕੇ, ਧਨੌਲਾ ਤੇ ਹਮੀਦੀ ਪਿੰਡਾਂ ਦਾ ਵੀ 1-1 ਮਰੀਜ਼ ਸ਼ਾਮਿਲ ਹੈ। ਉਨਾਂ ਕਿਹਾ ਕਿ ਇਹ ਸਾਰੇ ਪੌਜੇਟਿਵ ਕੇਸ ਪਹਿਲਾਂ ਪੌਜੇਟਿਵ ਆ ਚੁੱਕੇ ਪੌਜੇਟਿਵ ਮਰੀਜਾਂ ਦੇ ਸੰਪਰਕ ਚ, ਆਏ ਬੰਦੇ ਹੀ ਹਨ । ਸਿਵਲ ਸਰਜ਼ਨ ਨੇ ਦੱਸਿਆ ਕਿ ਹੁਣ ਨਵੇਂ ਪੌਜੇਟਿਵ ਮਰੀਜਾਂ ਦੇ ਸੰਪਰਕ ਚ, ਆਏ ਬੰਦਿਆਂ ਦੀਆਂ ਸੂਚੀਆਂ ਵੀ ਸਿਹਤ ਵਿਭਾਗ ਤਿਆਰ ਕਰ ਰਿਹਾ ਹੈ। ਉਨਾਂ ਨੂੰ ਵੀ ਸ਼ੱਕੀ ਮਰੀਜਾਂ ਦੇ ਤੌਰ ਤੇ ਇਹਤਿਆਤਨ ਕੋਆਰੰਨਟੀਨ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪੌਜੇਟਿਵ ਮਰੀਜਾਂ ਵਿੱਚੋਂ ਹੋਰ 2/3  ਮਰੀਜਾਂ ਦੀ ਹਾਲਤ ਚ, ਵੀ ਕਾਫੀ ਸੁਧਾਰ ਹੈ। ਉਹ ਵੀ ਕੋਰੋਨਾ ਤੇ ਫਤਿਹ ਪਾਉਣ ਲਈ ਜੱਦੋਜਹਿਦ ਕਰ ਰਹੇ ਹਨ। ਉਮੀਦ ਹੈ ਕਿ ਸ਼ਾਮ ਤੱਕ ਕੋਰੋਨਾ ਦੇ ਫਤਿਹ ਪਾਉਣ ਵਾਲੇ ਹੋਰ ਮਰੀਜਾਂ ਨੂੰ ਵੀ ਘਰ ਭੇਜ਼ ਦਿੱਤਾ ਜਾਵੇਗਾ।

                   ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੇ ਫੈਲਾਅ ਤੋਂ ਬਚਣ ਲਈ ਉਹ ਬਿਨਾਂ ਕਿਸੇ ਜਰੂਰੀ ਕੰਮ ਤੋਂ ਘਰੋਂ ਬਾਹਰ ਨਾ ਨਿੱਕਲਣ, ਕੋਰੋਨਾ ਵਾਇਰਸ ਦੇ ਮੰਡਰਾ ਰਹੇ ਖਤਰੇ ਨੂੰ ਘੱਟ ਕਰਕੇ ਲੈਣਾ ਅਤੇ ਜਰਾ ਜਿਨ੍ਹੀ ਲਾਪਰਵਾਹੀ ਵੀ ਖੁਦ ਅਤੇ ਪਰਿਵਾਰ ਤੋਂ ਇਲਾਵਾ ਸਮਾਜ ਲਈ ਵੀ ਭਾਰੀ ਪੈ ਸਕਦੀ ਹੈ। ਵਰਨਣਯੋਗ ਹੈ ਕਿ ਬਰਨਾਲਾ ਜੇਲ੍ਹ ਚ, ਪਿਛਲੇ ਕਈ ਮਹੀਨਿਆਂ ਚ, ਕੋਈ ਵੀ ਜੇਲ੍ਹ ਬੰਦੀ ਪੌਜੇਟਿਵ ਨਹੀਂ ਸੀ। ਪਰੰਤੂ ਹੁਣ 2 ਹਵਾਲਾਤੀ ਕੋਰੋਨਾ ਪੌਜੇਟਿਵ ਪਾਏ ਗਏ ਹਨ। ਜਿਹੜਾ ਜੇਲ੍ਹ ਪ੍ਰਬੰਧਕਾਂ ਲਈ ਖਤਰੇ ਦਾ ਸਾਇਰਨ ਜਰੂਰ ਸਮਝਿਆ ਜਾ ਰਿਹਾ ਹੈ। ਉੱਧਰ ਜੇਲ੍ਹ ਸੁਪਰਡੈਂਟ ਨੇ ਸਪੱਸ਼ਟ ਕੀਤਾ ਕਿ ਅਮਿਤ ਕੁਮਾਰ ਨਾਮ ਦਾ ਕੋਈ ਹਵਾਲਾਤੀ ਬਰਨਾਲਾ ਜੇਲ੍ਹ ਵਿੱਚ ਨਹੀਂ ਹੈ।  

Advertisement
Advertisement
Advertisement
Advertisement
Advertisement
error: Content is protected !!