,,,,,,,,ਆਪਣੇ ਪਿਉ ਤੋਂ ਹੀ ਇੱਜਤ ਲੁਟਾ ਬੈਠੀ ਨਾਬਾਲਿਗ ਧੀ,,,

Advertisement
Spread information

ਆਖਿਰ 4 ਸਾਲ ਬਾਅਦ ਧੀ ਨੇ ਤੋੜੀ ਚੁੱਪ, ਦੋਸ਼ੀ ਤੇ ਕੇਸ ਦਰਜ਼


ਹਰਿੰਦਰ ਨਿੱਕਾ ਬਰਨਾਲਾ 25 ਜੁਲਾਈ 2020

                  ਕੁੜੀਆਂ ਨੂੰ ਅਕਸਰ ਹੀ ਮਾਪੇ ਘਰਾਂ ਅੰਦਰ ਰਹਿਣ ਦੀਆਂ ਸਲਾਹਾਂ ਦਿੰਦੇ ਰਹਿੰਦੇ ਹਨ ਕਿ ਬਾਹਰ ਮਾਹੌਲ ਚੰਗਾ ਨਹੀਂ। ਕੁੜੀਆਂ ਲਈ ਸਭ ਤੋਂ ਵਧੇਰੇ ਸੁਰੱਖਿਅਤ ਸਮਝਿਆ ਜਾਂਦਾ ਘਰ ਵੀ ਜੇਕਰ ਕੁੜੀ ਲਈ ਸੁਰੱਖਿਅਤ ਨਾ ਰਹੇ ਤਾਂ ਫਿਰ ਕੁੜੀਆਂ ਆਖਿਰ ਜਾਣ ਕਿੱਥੇ ? ਪਿਉ-ਧੀ ਦੇ ਰਿਸ਼ਤੇ ਨੂੰ ਤਾਰ ਤਾਰ ਕਰ ਦੇਣ ਵਾਲੀ ਇੱਕ ਅਜਿਹੀ ਘਟਨਾ ਸ਼ਹਿਰ ਦੇ ਰਾਮਗੜੀਆ ਰੋਡ ਖੇਤਰ ਦੇ ਇੱਕ ਘਰ ਚੋਂ ਬਾਹਰ ਨਿੱਕਲ ਕੇ ਆਈ ਹੈ। ਜਿਸ ਵਿੱਚ ਇੱਕ ਨਾਬਾਲਿਗ ਲੜਕੀ ਨੇ ਆਪਣੇ ਪਿਉ ਉੱਪਰ ਹੀ ਕਰੀਬ 4 ਵਰ੍ਹਿਆਂ ਤੱਕ ਉਸ ਨੂੰ ਹਵਸ ਦਾ ਸ਼ਿਕਾਰ ਬਣਾਉਣ ਦਾ ਦੋਸ਼ ਲਾਇਆ । ਪਿਉ ਦੇ ਅੱਤਿਆਚਾਰ ਤੋਂ ਸਤਾਈ ਧੀ ਨੇ ਆਖਿਰ ਸਮਾਜ ਦੀ ਲਾਜ਼ ਸ਼ਰਮ ਨੂੰ ਪਰ੍ਹੇ ਸੁੱਟ ਕੇ ਵਰ੍ਹਿਆਂ ਦੀ ਚੁੱਪ ਤੋੜ ਹੀ ਦਿੱਤੀ। ਦੁੱਖ ਦੱਸਿਆ ਤਾਂ ਪੁਲਿਸ ਵੀ ਹਰਕਤ ਚ, ਆ ਗਈ ਅਤੇ ਨਾਮਜ਼ਦ ਦੋਸ਼ੀ ਪਿਉ ਦੇ ਖਿਲਾਫ POCSO  ਐਕਟ ਅਤੇ ਬਲਾਤਕਾਰ ਦਾ ਕੇਸ ਦਰਜ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

Advertisement

                   ਪੁਲਿਸ ਕੋਲ ਆਪਣਾ ਦਰਦ ਬਿਆਨ ਕਰਦਿਆਂ ਕਰੀਬ 17 ਵਰ੍ਹਿਆਂ ਦੀ ਪੀੜਤ ਲੜਕੀ ਨੇ ਦੋਸ਼ ਲਾਇਆ ਕਿ ਕਰੀਬ 4 ਸਾਲ ਤੋਂ ਉਸ ਦਾ ਪਿਉ ਹੀ ਉਸ ਨਾਲ ਘਰ ਅੰਦਰ ਜਬਰਦਸਤੀ ਸ਼ਰੀਰਕ ਸਬੰਧ ਬਣਾਉਂਦਾ ਰਿਹਾ। ਵਿਰੋਧ ਕਰਨ ਤੇ ਉਸ ਦੀ ਬੇਰਹਿਮੀ ਨਾਲ ਮਾਰਕੁੱਟ ਵੀ ਕਰਦਾ ਰਿਹਾ। ਪੀੜਤਾ ਨੇ ਕਿਹਾ ਕਿ ਕਰੀਬ ਇੱਕ ਸਾਲ ਪਹਿਲਾਂ ਉਸ ਦੇ ਪਿਉ ਨੇ ਆਪਣੀ ਕਰਤੂਤ ਤੇ ਪਰਦਾ ਪਾਉਣ ਲਈ ਨਾਬਾਲਿਗ ਅਵਸਥਾ ਚ, ਹੀ ਉਸ ਦਾ ਵਿਆਹ ਵੀ ਜਬਰਦਸਤੀ ਕਰ ਦਿੱਤਾ ਸੀ । ਪੀੜਤ ਨੇ ਕਿਹਾ ਕਿ ਵਿਆਹ ਤੋਂ ਬਾਅਦ ਵੀ ਉਸ ਦਾ ਪਿਉ ਉਸ ਨੂੰ ਸਮੇਂ ਸਮੇਂ ਤੇ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਹੀ ਰਿਹਾ। ਆਖਿਰ ਉਸ ਨੂੰ ਹੁਣ ਮਜਬੂਰ ਹੋ ਕੇ ਪੁਲਿਸ ਕੋਲ ਇਨਸਾਫ ਲੈਣ ਲਈ ਘਰੋਂ ਬਾਹਰ ਆਉਣਾ ਹੀ ਪਿਆ।

              ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਪੀੜਤ ਲੜਕੀ ਦੇ ਬਿਆਨ ਤੇ ਬੀਤੇ ਕੱਲ੍ਹ ਥਾਣਾ ਸਿਟੀ 1 ਬਰਨਾਲਾ ਚ, ਕੇਸ ਦਰਜ਼ ਕਰਕੇ ਨਾਮਜ਼ਦ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਮਾਮਲੇ ਦੀ ਤਫਤੀਸ਼ ਅਧਿਕਾਰੀ ਮਹਿਲਾ ਸਬ ਇੰਸਪੈਕਟਰ ਸੰਦੀਪ ਕੌਰ  ਨੇ ਦੱਸਿਆ ਕਿ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਨਾਮਜ਼ਦ ਦੋਸ਼ੀ ਨੂੰ ਵੀ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ। 

Advertisement
Advertisement
Advertisement
Advertisement
Advertisement
error: Content is protected !!