8 ਦੋਸ਼ੀਆਂ ਦੀ ਗਿਫਤਾਰੀ ਲਈ ਪੁਲਿਸ ਹੋਈ ਮੁਸਤੈਦ-ਇੰਚਾਰਜ ਸੰਧੂ
ਹਰਿੰਦਰ ਨਿੱਕਾ ਬਰਨਾਲਾ 25 ਜੁਲਾਈ 2020
ਪੱਲੇਦਾਰ ਰੂਪ ਸਿੰਘ ਹੰਡਿਆਇਆ ਨੂੰ ਘੇਰ ਕੇ ਅਪਰਾਧਿਕ ਸਾਜ਼ਿਸ਼ ਤਹਿਤ ਜਾਨਲੇਵਾ ਹਮਲਾ ਕਰਨ ਵਾਲੇ 8 ਜਣਿਆਂ ਦੇ ਖਿਲਾਫ ਪੁਲਿਸ ਨੇ ਇਰਾਦਾ ਕਤਲ ਦਾ ਕੇਸ ਦਰਜ਼ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਰੂਪ ਸਿੰਘ ਪੁੱਤਰ ਸੁੱਚਾ ਸਿੰਘ ਨਿਵਾਸੀ ਵਾਰਡ ਨੰਬਰ 6 ਹੰਡਿਆਇਆ ਨੇ ਦੋਸ਼ ਲਾਇਆ ਕਿ 23 ਜੁਲਾਈ ਦੀ ਰਾਤ ਕਰੀਬ ਸਵਾ 9 ਵਜੇ ਇੱਕ ਬਲੈਰੋ ਗੱਡੀ ਸੜ੍ਹਕ ਦੇ ਵਿਚਕਾਰ ਆ ਕੇ ਰੁਕ ਗਈ।
ਜਿਸ ਵਿੱਚ ਲਖਵੀਰ ਸਿੰਘ ਲੱਖਾ ਵਾਸੀ ਸੇਖਾ, ਸੰਭੂ ਯਾਦਵ ਬਰਨਾਲਾ, ਰਿੰਕੂ ਅਤੇ ਬਲਦੇਵ ਸਿੰਘ ਉਰਫ ਪੱਪੂ ਦੋਵੇਂ ਵਾਸੀ ਸਾਹਮਣੇ ਕੈਸਲ ਪੈਲੇਸ ਬਰਨਾਲਾ,ਮੱਖਣ ਸਿੰਘ ਵਾਸੀ ਗੁਰਮਾ, ਜੰਗੀਰ ਸਿੰਘ ਤੇ ਅਵਤਾਰ ਸਿੰਘ ਦੋਵੇਂ ਵਾਸੀ ਮੋਰਾਂ ਵਾਲੀ ਪਹੀ ਬਰਨਾਲਾ ਅਤੇ ਸੁਰਿੰਦਰ ਪਾਲ ਸਿੰਘ ਵਾਸੀ ਬਰਨਾਲਾ ਨੇ ਘੇਰ ਕੇ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਮਾਰਕੁੱਟ ਕੀਤੀ ਅਤੇ ਬਾਅਦ ਚ, ਦੋਸ਼ੀ ਉਸ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਰਹੇ।
ਉਨਾਂ ਨੇ ਸਾਡੀ ਬਲੈਰੋ ਗੱਡੀ ਦੀ ਵੀ ਭੰਨਤੋੜ ਕੀਤੀ। ਮੈਨੂੰ ਬੇਹੋਸ਼ ਹਾਲਤ ਦੇਖ ਕੇ ਸਾਰੇ ਦੋਸ਼ੀ ਘਟਨਾ ਵਾਲੀ ਥਾਂ ਤੋਂ ਹਧਿਆਰਾਂ ਸਮੇਤ ਭੱਜ ਗਏ। ਫਿਰ ਮੌਕੇ ਤੇ ਪਹੁੰਚੇ ਉਸ ਦੇ ਭਤੀਜੇ ਨੇ ਮੁਦਈ ਨੂੰ ਗੰਭੀਰ ਹਾਲਤ ਚ, ਹਸਪਤਾਲ ਭਰਤੀ ਕਰਵਾਇਆ। ਉਨਾਂ ਦੱਸਿਆ ਕਿ ਵਜ੍ਹਾ ਰੰਜਿਸ਼ ਇਹ ਹੈ ਕਿ ਉਸ ਨੇ ਪੰਜਾਬ ਲੇਬਰ ਯੂਨੀਅਨ ਦੇ ਮੁਕਾਬਲੇ ਤੇ ਬਰਨਾਲਾ ਕਲੱਸਟਰ ਲਈ ਲੇਬਰ ਦਾ ਟੈਂਡਰ ਪਾਇਆ ਹੈ, ਦੋਸ਼ੀ ਡਰਾ ਧਮਕਾ ਕੇ ਲੇਬਰ ਦੇ ਕੰਮ ਲਈ ਪਾਇਆ ਟੈਂਡਰ ਵਾਪਿਸ ਕਰਵਾਉਣਾ ਚਾਹੁੰਦੇ ਹਨ। ਮਾਮਲੇ ਦੇ ਤਫਤੀਸ਼ ਅਧਿਕਾਰੀ ਤੇ ਚੌਂਕੀ ਇੰਚਾਰਜ਼ ਐਸਆਈ ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਕਤ ਸਾਰੇ 8 ਨਾਮਜ਼ਦ ਦੋਸ਼ੀਆਂ ਦੇ ਖਿਲਾਫ ਅਧੀਨ ਜੁਰਮ 307/323/324/341/325/148/149/120 B/ 506/427 IPC ਦੇ ਤਹਿਤ ਥਾਣਾ ਸਦਰ ਬਰਨਾਲਾ ਚ, ਕੇਸ ਦਰਜ਼ ਕਰ ਦਿੱਤਾ।