ਦੇਸ਼ ਦੇ 11 ਰਾਜਾਂ ਤੇ 50 ਜਿਲ੍ਹਿਆਂ ਚ, ਫੈਲੇ ਆਗਰਾ ਗੈਂਗ ਦੇ ਕਿੰਗਪਿੰਨ ਸਣੇ 20 ਸਮਗਲਰ ਕਾਬੂ

Advertisement
Spread information
Press Conference ?

27 ਲੱਖ 62 ਹਜ਼ਾਰ 137 ਨਸ਼ੀਲੀਆਂ ਗੋਲੀਆਂ, ਕੈਪਸੂਲ ਤੇ ਟੀਕੇ ਬਰਾਮਦ 

70 ਲੱਖ 3 ਹਜਾਰ 800 ਰੁਪਏ ਡਰੱਗ ਮਨੀ ਅਤੇ 5 ਵਹੀਕਲ ਵੀ ਹੋਏ ਬਰਾਮਦ

ਆਗਰਾ ਗੈਂਗ ਹਰ ਮਹੀਨੇ 10/12 ਕਰੋੜ ਰੁਪਏ ਦੀ ਕਰਦਾ ਰਿਹੈ ਡਰੱਗ ਸਮਗਲਿੰਗ


ਹਰਿੰਦਰ ਨਿੱਕਾ / ਰਘਵੀਰ ਹੈਪੀ ਬਰਨਾਲਾ 24 ਜੁਲਾਈ 2020 

ਦੇਸ਼ ਦੇ 11 ਸੂਬਿਆਂ ਅਤੇ 50 ਜਿਲ੍ਹਿਆਂ ਚ, ਫੈਲੇ ਡਰੱਗ ਸਮਗਲਿੰਗ ਲਈ ਮਸ਼ਹੂਰ ਆਗਰਾ ਗੈਂਗ ਦੇ ਕਿੰਗਪਿੰਨ ਸਮੇਤ ਬਰਨਾਲਾ ਪੁਲਿਸ ਨੇ 20 ਸਮਗਲਰਾਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਆਗਰਾ ਗੈਂਗ ਦੇ ਹੁਣ ਤੱਕ ਫੜ੍ਹੇ ਮੈਂਬਰਾਂ ਤੋਂ 27 ਲੱਖ 62 ਹਜ਼ਾਰ 137 ਨਸ਼ੀਲੀਆਂ ਗੋਲੀਆਂ, ਕੈਪਸੂਲ , ਟੀਕੇ ਅਤੇ ਡਰੱਗ ਮਨੀ ਦੇ 70 ਲੱਖ 3 ਹਜ਼ਾਰ 800 ਰੁਪਏ ਵੀ ਬਰਾਮਦ ਕੀਤੇ ਹਨ। ਪੁਲਿਸ ਨੂੰ ਮਿਲੀ ਇਸ ਸਫਲਤਾ ਦਾ ਖੁਲਾਸਾ ਬਰਨਾਲਾ ਟੂਡੇ ਨੇ ਵੀਰਵਾਰ ਦੇਰ ਰਾਤ ਨੂੰ ਹੀ ਖਬਰ ਨਸ਼ਰ ਕਰਕੇ ਕਰ ਦਿੱਤਾ ਸੀ ਕਿ ਪੁਲਿਸ ਅਧਿਕਾਰੀ ਜਲਦ ਹੀ ਇਸ ਸਬੰਧੀ ਖੁਲਾਸਾ ਮੀਡੀਆ ਸਾਹਮਣੇ ਕਰ ਦੇਣਗੇ। ਬਾਅਦ ਦੁਪਿਹਰ ਕਰੀਬ ਸਵਾ 3 ਵਜੇ ਐਸਐਸਪੀ ਸੰਦੀਪ ਗੋਇਲ ਨੇ ਪ੍ਰੈਸ ਕਾਨਫਰੰਸ ਕਰਕੇ ਆਗਰਾ ਗੈਂਗ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਇਹ ਗੈਂਗ ਹਰ ਮਹੀਨੇ 10/12 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਦੇਸ਼ ਦੇ ਵੱਖ ਵੱਖ ਸੂਬਿਆਂ ਦੇ 50 ਜਿਲ੍ਹਿਆਂ ਅੰਦਰ ਕਰਦਾ ਸੀ।

Advertisement

-ਐਸਐਸਪੀ ਗੋਇਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਲਿਸ ਨੇ ਪਹਿਲਾਂ ਦਰਜ਼ ਕੇਸਾਂ ਚ, ਗਿਰਫਤਾਰ ਸਮਗਲਰਾਂ ਦੀ ਪੁੱਛਗਿੱਛ ਦੇ ਅਧਾਰ ਤੇ ਜਾਂਚ ਨੂੰ ਅੱਗੇ ਵਧਾਉਂਦਿਆਂ ਮਿਲੇ ਸੁਰਾਗ ਦੇ ਅਧਾਰ ਤੇ ਆਗਰਾ ਗੈਂਗ ਦੇ ਕਿੰਗਪਿੰਨ ਹਰੀਸ਼ ਕੁਮਾਰ ਪੱਛਮੀ ਬੰਗਾਲ ਨੂੰ ਗਿਰਫਤਾਰ ਕੀਤਾ। ਕੁਝ ਸਮਗਲਰਾਂ ਨੂੰ ਹਰਿਆਣਾ, ਉੱਤਰ ਪ੍ਰਦੇਸ਼ ,ਪੰਜਾਬ ਦੇ ਮੋਗਾ, ਜੰਡਿਆਲਾ ਗੁਰੂ ਤੇ ਅਮ੍ਰਿਤਸਰ ਇਲਾਕਿਆਂ ਨੂੰ ਵੀ ਕਾਬੂ ਕੀਤਾ ਗਿਆ। ਉਨਾਂ ਦੱਸਿਆ ਕਿ ਗਿਰਫਤਾਰ ਸਮਗਲਰਾਂ ਦੀ ਸੰਖਿਆ 20 ਤੱਕ ਪਹੁੰਚ ਗਈ ਹੈ। ਦੋਸ਼ੀਆਂ ਕੋਲੋਂ 5 ਵਹੀਕਲ ਵੀ ਬਰਾਮਦ ਹੋਏ ਹਨ। ਉਨਾਂ ਦਾਅਵਾ ਕੀਤਾ ਕਿ ਗਿਰਫਤਾਰ ਦੋਸ਼ੀਆਂ ਤੋਂ ਪੁੱਛ ਪੜਤਾਲ ਹਾਲੇ ਵੀ ਜਾਰੀ ਹੈ। ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਬਰਕਰਾਰ ਹੈ। ਉਨਾਂ ਦੱਸਿਆ ਕਿ ਡਰੱਗ ਸਮਗਲਿੰਗ ਦਾ ਲੱਕ ਤੋੜਨ ਲਈ ਬਰਨਾਲਾ ਪੁਲਿਸ ਵੱਲੋਂ ਸ਼ੁਰੂ ਆਪਰੇਸ਼ਨ ਨੂੰ ਸਫਲ ਬਣਾਉਣ ਵਿੱਚ ਐਸਪੀ ਡੀ ਸੁਖਦੇਵ ਸਿੰਘ ਵਿਰਕ, ਏਐਸਪੀ ਮਹਿਲ ਕਲਾਂ ਪ੍ਰੱਗਿਆ ਜੈਨ, ਡੀਐਸਪੀ ਡੀ ਰਮਨਿੰਦਰ ਦਿਉਲ ਅਤੇ ਸੀਆਈਏ ਦੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਦੀ ਮੋਹਰੀ ਭੂਮਿਕਾ ਹੈ। 

Advertisement
Advertisement
Advertisement
Advertisement
Advertisement
error: Content is protected !!