1 ਡੀਐਸਪੀ, 1 ਮਹਿਲਾ ਕਾਂਸਟੇਬਲ, 1 ਹੋਮਗਾਰਡ ਜਵਾਨ ਅਤੇ 2 ਕੈਦੀਆਂ ਸਣੇ 7 ਦੀ ਰਿਪੋਰਟ ਪੌਜੇਟਿਵ

Advertisement
Spread information

ਐਸਪੀ ਵਿਰਕ ਤੋਂ ਬਾਅਦ ਡੀਐਸਪੀ ਕਮਾਂਡ ਨੂੰ ਵੀ ਕੋਰੋਨਾ ਨੇ ਡੰਗਿਆ

164 ਜਣਿਆਂ ਦੇ ਜਾਂਚ ਲਈ ਹੋਰ ਵੀ ਲਏ ਸੈਂਪਲ-ਐਸਐਮਉ ਕੌਸ਼ਲ


ਹਰਿੰਦਰ ਨਿੱਕਾ  ਬਰਨਾਲਾ 24 ਜੁਲਾਈ 2020

              ਜਿਲ੍ਹੇ ਅੰਦਰ ਕੋਰੋਨਾ ਪੌਜੇਟਿਵ ਮਰੀਜਾਂ ਦਾ ਅੰਕੜਾ ਹਰ ਦਿਨ ਵੱਧਦਾ ਹੀ ਜਾ ਰਿਹਾ ਹੈ। ਜਿਸ ਦੇ ਚਲਦਿਆਂ ਲੋਕਾਂ ਨੂੰ ਕੋਰੋਨਾ ਦੇ ਖਤਰੇ ਤੋਂ ਹੋਰ ਵਧੇਰੇ ਸੁਚੇਤ ਹੋ ਕੇ ਵਿਚਰਨ ਦੀ ਲੋੜ ਹੈ। ਸ਼ੁਕਰਵਾਰ ਨੂੰ ਸਿਹਤ ਵਿਭਾਗ ਕੋਲ ਪਹੁੰਚੀ ਰਿਪੋਰਟ ਅਨੁਸਾਰ ਡੀਐਸਪੀ ਕਮਾਂਡ ਰਛਪਾਲ ਸਿੰਘ ਢੀਂਡਸਾ , ਸਾਂਝ ਕੇਂਦਰ ਚ, ਤਾਇਨਾਤ 1 ਮਹਿਲਾ ਸਿਪਾਹੀ,ਜੇਲ੍ਹ ਡਿਊਟੀ ਤੇ ਤਾਇਨਾਤ 1 ਹੋਮਗਾਰਡ ਜਵਾਨ ਅਤੇ 2 ਜੇਲ੍ਹ ਬੰਦੀਆਂ ਸਣੇ ਕੁੱਲ 7 ਜਣਿਆਂ ਦੀ ਰਿਪੋਰਟ ਪੌਜੇਟਿਵ ਆਈ ਹੈ। ਡੀਐਸਪੀ ਸਮੇਤ ਉਕਤ ਸਾਰੇ ਹੀ ਕੋਰੋਨਾ ਪੌਜੇਟਿਵ ਮਰੀਜ਼ਾਂ ਦੇ ਸੰਪਰਕਾਂ ਨੂੰ ਵੀ ਸਿਹਤ ਵਿਭਾਗ ਦੁਆਰਾ ਇਹਤਿਆਤ ਦੇ ਤੌਰ ਤੇ ਕੋਆਰੰਨਟੀਨ ਕਰਨ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹ ਪੁਸ਼ਟੀ ਐਸਐਮਉ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਵੀ ਕਰ ਦਿੱਤੀ ਹੈ। ਡਾਕਟਰ ਕੌਸ਼ਲ ਨੇ ਦੱਸਿਆ ਕਿ ਡੀਐਸਪੀ ਨੂੰ ਹੋਮ ਕੋਆਰੰਨਟੀਨ ਕੀਤਾ ਗਿਆ ਹੈ। ਜਦੋਂ ਕਿ ਬਾਕੀਆਂ ਨੂੰ ਆਈਸੋਲੇਟ ਕੇਂਦਰ ਸੋਹਲ ਪੱਤੀ ਵਿਖੇ ਇਲਾਜ਼ ਲਈ ਰੱਖਿਆ ਗਿਆ ਹੈ। ਉੱਧਰ ਇਹ ਵੀ ਪਤਾ ਲੱਗਿਆ ਹੈ ਕਿ ਸਾਂਝ ਕੇਂਦਰ ਚ, ਤਾਇਨਾਤ ਮਹਿਲਾ ਸਿਪਾਹੀ ਨੂੰ ਪਹਿਲਾਂ ਵੀ ਸਾਹ ਦੀ ਤਕਲੀਫ ਰਹਿੰਦੀ ਹੈ। ਜਿਸ ਕਰਕੇ ਉਸ ਦੀ ਕੋਰੋਨਾ ਪੌਜੇਟਿਵ ਰਿਪੋਰਟ ਨੂੰ ਆਮ ਮਰੀਜਾਂ ਨਾਲੋ ਜਿਆਦਾ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਸਿਹਤ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚੋਂ ਹੁਣ ਤੱਕ 8 ਜਣਿਆਂ ਦੀ ਰਿਪੋਰਟ ਪੌਜੇਟਿਵ ਆਈ ਹੈ। ਪੌਜੇਟਿਵ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸੰਪਰਕ ਚ, ਰਹੇ ਕੁੱਲ 29 ਵਿਅਕਤੀਆਂ ਨੂੰ ਕੋਆਰੰਨਟੀਨ ਅਤੇ 4 ਨੂੰ ਆਈਸੋਲੇਟ ਕੀਤਾ ਗਿਆ ਹੈ। ਐਸਪੀ ਡੀ ਸੁਖਦੇਵ ਸਿੰਘ ਵਿਰਕ ਅਤੇ ਡੀਐਸਪੀ ਰਛਪਾਲ ਸਿੰਘ ਢੀਂਡਸਾ ਸਹਿਤ ਉਕਤ ਸਾਰੇ ਹੀ ਪੁਲਿਸ ਮੁਲਾਜਮਾਂ ਦੀ ਹਾਲਤ ਪੂਰੀ ਤਰਾਂ ਠੀਕ ਦੱਸੀ ਜਾ ਰਹੀ ਹੈ।

Advertisement

Advertisement
Advertisement
Advertisement
Advertisement
Advertisement
error: Content is protected !!