ਕੋਰੋਨਾ ਦਾ ਕਹਿਰ ਜਾਰੀ, ਬਰਨਾਲਾ ਚ, 4 ਹੋਰ ਮਰੀਜਾਂ ਦੀ ਰਿਪੋਰਟ ਪੌਜੇਟਿਵ

Advertisement
Spread information

ਸ਼ਹਿਰ ਦੀ ਗਲੀ ਨੰਬਰ 5 ਤੇ 6 ਚੋਂ ਸਾਹਮਣੇ ਆਏ 2 ਮਰੀਜ਼


ਹਰਿੰਦਰ ਨਿੱਕਾ ਬਰਨਾਲਾ 22 ਜੁਲਾਈ 2020

               ਜਿਲ੍ਹੇ ਦੇ ਰਹਿਣ ਵਾਲੇ 4 ਹੋਰ ਕੋਰੋਨਾ ਦੇ ਸ਼ੱਕੀ ਮਰੀਜਾਂ ਦੀ ਰਿਪੋਰਟ ਪੌਜੇਟਿਵ ਆਈ ਹੈ। ਇੱਨ੍ਹਾਂ ਵਿੱਚ ਕੱਚਾ ਕਾਲਜ ਰੋਡ ਬਰਨਾਲਾ ਦੀ ਗਲੀ ਨੰਬਰ 5 ਅਤੇ 6 ਦੇ 2 ਮਰੀਜ਼ ਵੀ ਸ਼ਾਮਿਲ ਹਨ। ਜਦੋਂ ਕਿ ਇੱਕ ਮਰੀਜ਼ ਵਧਾਤੇ ਅਤੇ ਦੂਸਰਾ ਭਦੌੜ ਦਾ ਰਹਿਣ ਵਾਲਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੱਚਾ ਕਾਲਜ ਰੋਡ ਦੀ ਗਲੀ ਨੰਬਰ 6 ਦੀ ਔਰਤ ਮਰੀਜ਼ ਦਾ ਬੇਟਾ ਪਹਿਲਾਂ ਹੀ ਕੋਰੋਨਾ ਪੌਜੇਟਿਵ ਪਾਇਆ ਗਿਆ ਹੈ। ਜਿਸ ਦਾ ਇਲਾਜ਼ ਦਿੱਲੀ ਦੇ ਇੱਕ ਹਸਪਤਾਲ ਚ, ਕੁਝ ਦਿਨਾਂ ਤੋਂ ਜਾਰੀ ਹੈ। ਇਸ ਤੋਂ ਇਲਾਵਾ ਗਲੀ ਨੰਬਰ 5 ਦੇ ਇੱਕ ਪਤੰਗ ਵੇਚਣ ਵਾਲੇ ਦੁਕਾਨਦਾਰ ਦੀ ਰਿਪੋਰਟ ਵੀ ਪੌਜੇਟਿਵ ਆਈ ਹੈ। ਇਸ ਸਬੰਧੀ ਪੁਸ਼ਟੀ ਕਰਦੇ ਹੋਏ ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਦੱਸਿਆ ਕਿ ਉਕਤ ਚਾਰੋ ਪੌਜੇਟਿਵ ਮਰੀਜਾਂ ਦੇ ਸੰਪਰਕ ਵਾਲੇ ਬੰਦਿਆਂ ਦੀਆਂ ਵੀ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਦੇ ਸੈਂਪਲ ਵੀ ਜਾਂਚ ਲਈ ਭੇਜੇ ਜਾਣਗੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਨੂੰ ਹਲਕੇ ਵਿੱਚ ਹੀ ਨਾ ਲੈ ਕੇ ਬਾਹਰ ਘੁੰਮਦੇ ਫਿਰੋ, ਇਹ ਬੇਹੱਦ ਗੰਭੀਰ ਵਾਇਰਸ ਹੈ, ਜਿਹੜਾ ਇੱਕ ਤੋਂ ਦੂਸਰੇ ਬੰਦੇ ਚ, ਬੜੀ ਛੇਤੀ ਪਹੁੰਚਦਾ ਹੈ।

 

Advertisement
Advertisement
Advertisement
Advertisement
error: Content is protected !!