ਰਘਬੀਰ ਹੈਪੀ,ਬਰਨਾਲਾ 27 ਜਨਵਰੀ 2025
ਲੰਘੀ ਕੱਲ੍ਹ ਗਣਤੰਤਰ ਦਿਵਸ ਮੌਕੇ ਸਿੱਖਿਆ ਦੇ ਖੇਤਰ ਦੇ ਵਿੱਚ ਵਡਮੁੱਲੀਆਂ ਸੇਵਾਵਾਂ ਦੇਣ ਬਦਲੇ ਮਾਨਯੋਗ ਸਮਾਜਿਕ ਨਿਆਂ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ: ਬਲਜੀਤ ਕੌਰ ਜੀ ਨੇ ਮੈਡਮ ਕਿਰਨਜੀਤ ਕੌਰ ਬਤੌਰ ਕੰਪਿਊਟਰ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੁਨਾ, ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਵਰਨਣਯੋਗ ਹੈ ਕਿ ਮੈਡਮ ਕਿਰਨਜੀਤ ਕੌਰ ਦਾ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਕੰਪਿਊਟਰ ਸਬਜੈਕਟ ਦਾ ਨਤੀਜਾ100 ਪ੍ਰਤੀਸ਼ਤ ਰਿਹਾ।
ਸਾਲ 2008 ਤੋਂ ਲੈ ਕੇ ਹੁਣ ਤੱਕ ਲਗਾਤਾਰ 16 ਸਾਲ ਇੱਕੋ ਸਕੂਲ ਦੇ ਵਿੱਚ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੇ ਡਿਊਟੀ ਨਿਭਾ ਰਹੇ ਹਨ। ਸਕੂਲ ਡਿਊਟੀ ਦੇ ਨਾਲ ਨਾਲ ਉਹ ਡੀ,ਓ ਆਫਿਸ ਦੇ ਦਫ਼ਤਰੀ ਕੰਮਾਂਕਾਰਾਂ ਵਿੱਚ ਲਗਾਤਾਰ ਸੇਵਾਵਾਂ ਵੀ ਦੇ ਰਹੇ ਹਨ। ਮੈਡਮ ਕਿਰਨਜੀਤ ਕੌਰ ਨੇ ਆਪਣੇ ਸਨਮਾਨ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਵਿਸ਼ੇਸ਼ ਸਨਮਾਨ ਲਈ ਕੈਬਨਿਟ ਮੰਤਰੀ ਬਲਜੀਤ ਕੌਰ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਦਾ ਤਹਿਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਨਮਾਨ ਨੇ ਉਸ ਨੂੰ ਹੋਰ ਵੀ ਵਧੇਰੇ ਮਿਹਨਤ,ਲਗਨ ਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਹੌਸਲਾ ਦਿੱਤਾ ਹੈ।